ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮੋ ਨਾਰ ਦੀਆਂ ਭਿੱਜੀਆਂ ਮੀਢੀਆਂ
ਗਿਣਤੀ ’ਚ ਪੂਰੀਆਂ ਚਾਲ਼ੀ
ਬੱਦਲਾ ਸਾਉਣ ਦਿਆ-
ਹੀਰ ਭਿੱਜਗੀ ਸਿਆਲਾਂ ਵਾਲ਼ੀ

ਸਾਉਣ ਮਹੀਨਾ ਦਿਨ ਤੀਆਂ ਦੇ

ਪਿੱਪਲੀਂ ਪੀਘਾਂ ਪਾਈਆਂ
ਪਿੱਪਲੀਂ ਪੀਂਘਾਂ ਪਾਈਆਂ
ਬਈ ਦੋ ਮੁਟਿਆਰਾਂ ਝੂਟਣ ਆਈਆਂ
ਦੋ ਮੁਟਿਆਰਾਂ ਝੂਟਣ ਆਈਆਂ
ਪੀਂਘ ਚੜ੍ਹਾਈ ਵੰਗ ਟਕਰਾਈ
ਜੋੜਾ ਟੁੱਟ ਗਿਆ ਵੰਗਾਂ ਦਾ
ਮੈਂ ਆਸ਼ਕ ਹੋ ਗਈ
ਮੈਂ ਆਸ਼ਕ ਹੋ ਗਈ ਵੇ ਰਾਂਝਣਾ
ਹਾਸਾ ਵੇਖ ਤੇਰੇ ਦੰਦਾਂ ਦਾ

ਰਾਂਝਾ ਜੱਟ ਚਾਰਦਾ ਮੱਝਾਂ

ਹੀਰ ਲਿਆਵੇ ਚੂਰੀ
ਨਾਲ਼ ਸ਼ੌਂਕ ਦੇ ਢੋਂਦੀ ਭੱਤਾ
ਨਾ ਕਰਦੀ ਮਗਰੂਰੀ
ਕੱਚਾ ਮੱਖਣ ਦਹੀਂ ਦਾ ਛੰਨਾ
ਹਲਵੇ ਦੇ ਨਾਲ਼ ਪੂਰੀ
ਕੱਠੇ ਰਲ਼-ਮਿਲ਼ ਖਾਣ ਬੈਠ ਕੇ
ਹੇਠ ਵਿਛਾਕੇ ਭੂਰੀ
ਰਾਂਝਾ ਚੰਦ ਵਰਗਾ-
ਹੀਰ ਜੱਟੀ ਕਸਤੂਰੀ


ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲ਼ੇ
ਉਹਨੇ ਮਹਿੰਦੀ ਨਾ ਲਾਈ
ਸੁੱਤੀ ਪਈ ਦੇ ਲਾਤੀ ਮਹਿੰਦੀ

119 - ਬੋਲੀਆਂ ਦਾ ਪਾਵਾਂ ਬੰਗਲਾ