ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਬੋਲੀਆਂ ਦੇ ਮੈਂ ਖੂਹ ਭਰਦਾਂ

ਜਿੱਥੇ ਪਾਣੀ ਭਰਨ ਮੁਟਿਆਰਾਂ

ਬੋਲੀਆਂ ਦੀ ਮੈਂ ਸੜਕ ਭਰਾਂ

ਜਿੱਥੇ ਚਲਦੇ ਲੋਕ ਹਜ਼ਾਰਾਂ

ਮਨ ਆਈ ਤੂੰ ਕਰਲੀਂ ਮੇਰੇ ਨਾਲ

ਜੇ ਮੈਂ ਬੋਲਣੋਂ ਹਾਰਾਂ

ਗਿੱਧੇ ਵਿੱਚ ਨੱਚ ਕੁੜੀਏ

ਤੇਰੇ ਸਿਰ ਤੋਂ ਬੋਲੀਆਂ ਵਾਰਾਂ


12 - ਬੋਲੀਆਂ ਦਾ ਪਾਵਾਂ ਬੰਗਲਾ