ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੁਸ਼ਕੀ ਚੋਬਰ ਦੇ
ਜਦੋਂ ਨਾਰ ਸਾਹਮਣੇ ਬਹਿੰਦੀ
ਦੇਖ ਦੇਖ ਮੱਚੇ ਕਾਲਜਾ
ਆਰੀ ਛੜੇ ਦੀ ਹਿੱਕ ਤੇ ਖਹਿੰਦੀ
ਰੰਨਾਂ ਵਾਲ਼ੇ ਰਹਿਣ ਹਸਦੇ
ਗ਼ਮੀ ਛੜਿਆਂ ਦੇ ਘਰ ਰਹਿੰਦੀ
ਛੜਿਓ ਸਬਰ ਕਰੋ-
ਹੁਣ ਨੀ ਰੋਪਨਾ ਪੈਂਦੀ

ਰਾਈ ਰਾਈ ਰਾਈ

ਡੂੰਘੇ ਸਰ ਵਗਦੇ
ਦੁਨੀਆਂ ਮਰੇ ਤਿਹਾਈ
ਪਹਿਲਾਂ ਤਾਂ ਦੋ ਕੂੰਜਾਂ ਉਡੀਆਂ
ਫੇਰ ਉਡੀ ਮੁਰਗਾਈ
ਬਹਿਜਾ ਮੋਮਬੱਤੀਏ-
ਛੜਿਆਂ ਨੇ ਰੇਲ ਚਲਾਈ

ਕਰੇਂ ਕਾਸ ਦਾ ਗੁਮਾਨ

ਗਲ ਅਕਲਾਂ ਤੋਂ ਬਾਹਰ
ਸਾਰੇ ਪਿੰਡ ਵਿਚੋਂ
ਪਤਲੀ ਪਤੰਗ ਮੁੰਡਿਆ
ਦੇਵਾਂ ਛੜਿਆਂ ਨੂੰ
ਦੇਵਾਂ ਛੜਿਆਂ ਨੂੰ
ਸੂਲੀ ਉੱਤੇ ਟੰਗ ਮੁੰਡਿਆ
ਦੇਵਾਂ ਛੜਿਆਂ ਨੂੰ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ

ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ

141 - ਬੋਲੀਆਂ ਦਾ ਪਾਵਾਂ ਬੰਗਲਾ