ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/193

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਨਵੀਂ ਸੁਆਦੇ ਵਰਦੀ
ਨਹੀਂ ਆਹ ਲੈ ਆਹ ਲੈ
ਗੱਡੀ ਚੱਲੀ ਆਂ

ਪੀ ਪੀ ਕਰਕੇ ਲੰਘਿਆ ਕਰਾਂਗੇ

ਮੋੜ ਤੇ
ਮੈਨੂੰ ਕਾਰ ਲਿਆ ਦੇ ਮਾਹੀ ਵੇ
ਬੱਸਾਂ ਨੇ ਗੋਡੇ ਤੋੜ ਤੇ

ਚੁੱਲੇ ’ਚ ਪਾਥੀਆਂ ਲਾ ਕੇ

ਰੋਟੀਆਂ ਬਹੁਤ ਪਕਾ ਲੀਆਂ
ਮੈਨੂੰ ਗੈਸ ਲਿਆ ਦੇ ਮਾਹੀਆ
ਧੂੰਏਂ ਨੇ ਅੱਖਾਂ ਖਾ ਲੀਆਂ

ਚਾਵਲਾਂ ਦਾ ਪਾਣੀ ਨੀ ਮੈਂ

ਬੂਹੇ ਅੱਗੇ ਡੋਲ੍ਹਿਆ
ਆਉਂਦਾ ਜਾਂਦਾ ਤਿਲ੍ਹਕ ਗਿਆ
ਨੀ ਮੇਰਾ ਰੋਂਦੀ ਦਾ
ਹਾਸਾ ਨਿਕਲ ਗਿਆ

ਕੋਈ ਇਕ ਲੱਡੂਆ

ਕੋਈ ਦੋ ਲੱਡੂਆ
ਲੱਡੂਆਂ ਦਾ ਝੋਲ਼ਾ ਭਰ ਗਿਆ
ਸੱਸੇ ਨੀ ਤੇਰਾ ਲਾਡਲਾ
ਕੁੱਝ ਕਹਿਕੇ ਕੁਝ ਕਹਿਕੇ, ਅੰਦਰ ਵੜ ਗਿਆ
ਸੱਸੇ ਨੀ ਤੇਰਾ ਲਾਡਲਾ

ਜੇ ਕੁੜੀਏ ਨੀ ਸਾਡਾ

ਵਿਆਹ ਜੇ ਗਿਆ
ਦਿਲ ਵਾਲ਼ਾ ਪੂਰਾ
ਕਿਤੇ ਚਾਅ ਜੇ ਹੋ ਗਿਆ
ਕੱਲੇ ਕੱਲੇ ਮੌਜ ਉਡਾਵਾਂਗੇ
ਨੀ ਆਪਾਂ ਚੰਡੀਗੜ੍ਹ ਕੋਠੀ ਪਾਵਾਂਗੇ

191 - ਬੋਲੀਆਂ ਦਾ ਪਾਵਾਂ ਬੰਗਲਾ