ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/213

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਬਿਰਹੋਂ ਹੱਡਾਂ ਨੂੰ ਮੇਰੇ ਇਉਂ ਖਾਜੂ
ਜਿਉਂ ਛੋਲਿਆਂ ਨੂੰ ਢੋਰਾ
ਜੰਗ ਵਿਚ ਨਾ ਜਾਈਂ ਵੇ-
ਬਾਗਾਂ ਦਿਆ ਮੋਰਾ

ਸੁਣ ਵੇ ਫਰੰਗੀਆ ਸੱਧਰਾਂ ਮੇਰੀਆਂ

ਮੈਂ ਤੈਨੂੰ ਆਖ ਸੁਣਾਵਾਂ
ਛੁੱਟੀ ਦੇ ਮੇਰੇ ਸੂਰਮੇ ਮਾਹੀ ਨੂੰ
ਧਾ ਗਲਵੱਕੜੀ ਪਾਵਾਂ
ਖੰਡ ਮੱਖਣਾ ਦੇ ਪਲੇ ਮਾਹੀ ਨੂੰ
ਕਦੀ ਨਾ ਰਫਲ ਫੜਾਵਾਂ
ਫਰੰਗੀਆ ਤਰਸ ਕਰੀਂ-
ਤੇਰਾ ਜਸ ਗਿੱਧੇ ਵਿਚ ਗਾਵਾਂ

ਛੜਿਆਂ ਨੂੰ ਲੈ ਜਾ ਲਾਮ ਤੇ

ਜਿੱਤ ਹੋਜੂ ਫਰੰਗੀਆ ਤੇਰੀ

ਰੰਨਾਂ ਵਾਲ਼ੇ ਜੰਗ ਜਿਤਦੇ

ਕਿੱਥੇ ਲਿੱਖਿਆ ਫਰੰਗੀਆ ਦਸ ਵੇ

ਕੱਟ ਦੇ ਫਰੰਗੀਆ ਨਾਮਾ

ਇੱਕੋ ਪੁੱਤ ਮੇਰੀ ਸੱਸ ਦਾ

211 - ਬੋਲੀਆਂ ਦਾ ਪਾਵਾਂ ਬੰਗਲਾ