ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਦੋਂ ਸਧਨੇ ਨੇ ਨਾਮ ਉਚਾਰਿਆ
ਧੜਾ ਧੜ ਕੰਧਾਂ ਡਿਗੀਆਂ


ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ


ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ
ਉਹਨੇ ਕਿਹੜਾ ਕੱਛ ਪਾਈ ਸੀ


ਪਾਪੀ ਲੋਕ ਨਰਕ ਨੂੰ ਜਾਂਦੇ
ਕਹਿੰਦੇ ਲੋਕ ਸਿਆਣੇ
ਨੰਗੇ ਪਿੰਡੇ ਤੁਰਦੇ ਜਾਂਦੇ
ਕਿਆ ਰਾਜੇ ਕਿਆ ਰਾਣੇ
ਕੰਸ, ਰੌਣ, ਹਰਨਾਕਸ਼ ਵਰਗੇ
ਕਰਗੇ ਸਭ ਚਲਾਣੇ
ਖਾਲੀ ਹੱਥੀਂ ਤੋਰ ਦੇਣਗੇ
ਛਡਕੇ ਤਸੀਲਾਂ ਥਾਣੇ
ਨੇਕੀ ਖੱਟ ਬੰਦਿਆ-
ਧਰਮ ਰਾਜ ਦੇ ਭਾਣੇ


ਚਲ ਵੇ ਮਨਾਂ ਬਿਗਾਨਿਆਂ ਧਨਾਂ
ਕਾਹਨੂੰ ਪ੍ਰੀਤਾਂ ਜੜੀਆਂ
ਓੜਕ ਏਥੋਂ ਚਲਣਾ ਇਕ ਦਿਨ
ਕਬਰਾਂ ਉਡੀਕਣ ਖੜੀਆਂ
ਉਤੋਂ ਦੀ ਤੇਰੇ ਵਗਣ ਨ੍ਹੇਰੀਆਂ
ਲੱਗਣ ਸਾਉਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ ਜਾ ਲੜੀਆਂ
ਛੁਪ ਜਾਊ ਕੁਲ ਦੁਨੀਆਂ
ਏਥੇ ਨਾਮ ਸਾਈਂ ਦਾ ਰਹਿਣਾ
ਸੋਹਣੀ ਜਿੰਦੜੀ ਨੇ-
ਰਾਹ ਮੌਤਾਂ ਦੇ ਪੈਣਾ

21 - ਬੋਲੀਆਂ ਦਾ ਪਾਵਾਂ ਬੰਗਲਾ