ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/264

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਜਿਨ੍ਹਾਂ ਨੂੰ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜ਼ੇ
ਜਿਥੇ ਨਿਹੁੰ ਦੇ ਡੇਰੇ
ਹੀਰ ਮਜਾਜਣ ਦੇ-
ਪੜ੍ਹ ਦੇ ਬਾਹਮਣਾ ਫੇਰੇ

ਧਾਹਾਂ ਮਾਰ ਰੋਣ ਕਵੀਸ਼ਰ

ਡਾਕ ਗੱਡੀ ਤੇ ਚੜ੍ਹਗੀ
ਛੁਰੀ ਇਸ਼ਕ ਦੀ ਨਾਰ ਨਿਹਾਲੋ
ਤਨ ਮਨ ਦੇ ਵਿਚ ਬੜਗੀ
ਉਹ ਨਾ ਬਚਦੇ ਨੇ-
ਅੱਖ ਜਿਨ੍ਹਾਂ ਨਾਲ਼ ਲੜਗੀ

ਦੰਦ ਕੌਡੀਆਂ ਬੁਲ੍ਹ ਪਤਾਸੇ

ਗੱਲ੍ਹਾਂ ਸ਼ੱਕਰ ਪਾਰੇ
ਮੱਥਾ ਤੇਰਾ ਬਾਲੇ ਚੰਦ ਦਾ
ਨੈਣ ਗਜ਼ਬ ਦੇ ਤਾਰੇ
ਦੁਖੀਏ ਆਸ਼ਕ ਨੂੰ-
ਨਾ ਝਿੜਕੀਂ ਮੁਟਿਆਰੇ

ਨੰਦ ਕੁਰ ਚੰਦ ਕੁਰ ਦੋਨੋਂ ਭੈਣਾਂ

ਆਈਆਂ ਸਕੂਲੋਂ ਪੜ੍ਹਕੇ
ਸ਼ੀਸ਼ੇ ਥਾਣੀ ਮੁਖੜਾ ਦੇਖਣ
ਕਿੱਸੇ ਪੜ੍ਹਦੀਆਂ ਰਲ਼ਕੇ
ਫੱਟੀ ਬਸਤਾ ਸਵਾਤ ਵਿਚ ਰੱਖ ਕੇ
ਬਹਿ ਗਈਆਂ ਪਲੰਘ ਤੇ ਚੜ੍ਹਕੇ
ਗੋਲ਼ੀ ਨੈਣਾਂ ਦੀ-
ਮਾਰ ਆਸ਼ਕਾ ਧਰ ਕੇ

262 - ਬੋਲੀਆਂ ਦਾ ਪਾਵਾਂ ਬੰਗਲਾ