ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸੀਟੀ ਮਾਰ ਬੁਲਾਈਆਂ
ਹੁਣ ਕਿਉਂ ਰੋਨੀ ਏਂ-
ਹਾਣ ਦੇ ਮੁੰਡੇ ਨਾਲ ਲਾਈਆਂ
ਮੂਰਖ ਲੋਕਾਂ ਨੇ
ਕੁੜੀਆਂ ਪੜ੍ਹਨ ਬਠਾਈਆਂ
ਠਾਰਾਂ ਠਾਰਾਂ ਸਾਲ ਦੀਆਂ
ਨਾ ਮੰਗੀਆਂ ਨਾ ਵਿਆਹੀਆਂ
ਅਠਵੇਂ ਦਿਨ ਦੀ ਛੁੱਟੀ ਆਉਂਦੀਆਂ
ਕਪੜੇ ਧੋਣ ਨਹਿਰ ਤੇ ਆਈਆਂ
ਗੋਹਾ ਕੂੜਾ ਕੀ ਕਰਨਾ
ਉਹਨਾਂ ਭੀੜੀਆਂ ਜਾਕਟਾਂ ਪਾਈਆਂ
ਟੁੱਟੀਆਂ ਦੋਸਤੀਆਂ-
ਰਾਸ ਕਦੇ ਨਾ ਆਈਆਂ
ਮੁੰਡਾ ਛਾਂਟਿਆ ਪਾਲੀ
ਪਹਿਲਾਂ ਉਹਨੇ ਕਿੱਕਰ ਬੇਚਲੀ
ਮਗਰੋਂ ਬੇਚਲੀ ਟਾਹਲੀ
ਸਾਰੇ ਘਰ ਦੇ ਦਾਣੇ ਬੇਚਲੇ
ਹੋ ਗੀ ਗਵਾਰੀ ਖਾਲੀ
ਲਾ ਕੇ ਦੋਸਤੀਆਂ-
ਉਡਗੀ ਬੁੱਲ੍ਹਾਂ ਦੀ ਲਾਲੀ
ਝਿੜਕਿਆ ਮਾਪਿਆਂ ਦਾ
ਮੇਰਾ ਯਾਰ ਰੋਟੀ ਨਾ ਖਾਵੇ
ਰੋਟੀ ਖਾ ਯਾਰਾ
ਤੇਰੇ ਲਾਹਦੂੰ ਉਲਾਂਭੇ ਸਾਰੇ
ਬਾਹੀਆਂ ਸਾਲ ਦੀਆਂ
ਲਾਲ ਚੰਨਣ ਦੇ ਪਾਵੇ
270 - ਬੋਲੀਆਂ ਦਾ ਪਾਵਾਂ ਬੰਗਲਾ