ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/275

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਉਣ ਮਹੀਨੇ ਲੱਗਣ ਝੜੀਆਂ
ਭਾਦੋਂ ਵਿਚ ਅੜਾਕੇ
ਵੱਡਿਆਂ ਘਰਾਂ ਨੇ ਕੀਤੇ ਤਿਹੌਲੇ
ਖੰਡ ਘਿਓ ਖੂਬ ਰਲ਼ਾ ਕੇ
ਮਾੜਿਆਂ ਘਰਾਂ ਨੇ ਕੀਤੀ ਗੋਈ
ਗੁੜ ਦੀ ਰੋੜੀ ਪਾ ਕੇ
ਤੇਲ ਬਾਝ ਨਾ ਪੱਕਣ ਗੁਲਗਲੇ
ਦੇਖ ਰਹੀ ਪਰਤਿਆ ਕੇ
ਆ ਜਾ ਵੇ ਮਿੱਤਰਾ-
ਦੇ ਜਾ ਤੇਲ ਲਿਆ ਕੇ

ਤਾਵੇ ਤਾਵੇ ਤਾਵੇ

ਕੁੱਤੀਆਂ ਭੌਕਦੀਆਂ
ਜਦ ਯਾਰ ਬਨੇਰੇ ਆਵੇ
ਕੁੱਤੀਓ ਨਾ ਭੌਂਕੋ
ਯਾਰ ਆਪਣਾ ਮਾਲ ਜਗਾਵੇ
ਟੁੱਟ ਜਾਣੇ ਤੋਤੇ ਨੇ
ਮੇਰੀ ਗੁੱਤ ਤੇ ਆਹਲਣਾ ਪਾਇਆ
ਚੁਬਾਰੇ ਵਿਚ ਮੈਂ ਕੱਤਦੀ
ਕਿਸੇ ਜੁਗਤੀ ਨੇ ਰੋੜ ਚਲਾਇਆ
ਵਿਚ ਕਲ ਛੇਤਰ ਦੇ-
ਮੈਨੂੰ ਸੁਪਨਾ ਯਾਰ ਦਾ ਆਇਆ

ਤੇਰੀ ਮੇਰੀ ਲੱਗੀ ਦੋਸਤੀ

ਜਿਉਂ ਟੱਲੀ ਵਿਚ ਰੌਣਾ
ਅੱਧੀ ਰਾਤੀਂ ਆ ਜੀਂ ਮਿੱਤਰਾ
ਆਪਾਂ ਇਕੋ ਮੰਜੇ ਤੇ ਸੌਣਾ
ਏਸ ਜੁਆਨੀ ਨੇ-
ਮੁੜ ਕੇ ਫੇਰ ਨੀ ਆਉਣਾ

ਤੇਰੀ ਮੇਰੀ ਲੱਗੀ ਦੋਸਤੀ

ਓਸ ਬਿੜੇ ਦੇ ਉਹਲੇ਼

273- ਬੋਲੀਆਂ ਦਾ ਪਾਵਾਂ ਬੰਗਲਾ