ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/283

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੈਂ ਤਾਂ ਬੋਲ ਪੁਗਾਵਾਂ
ਲੱਗੀਆਂ ਪ੍ਰੀਤਾਂ ਦੇ

ਯਾਰੀ ਪਿੰਡ ਦੇ ਮੁੰਡੇ ਨਾਲ਼ ਲਾਈਏ

ਦਰਸ਼ਨ ਨਿੱਤ ਕਰੀਏ

ਇਸ਼ਕ ਪੰਜਾਬਣ ਦਾ

ਬਿਨਾਂ ਮੁਕਤੀ ਸੁਰਗ ਦਾ ਝੂਟਾ

ਯਾਰੀ ਹੱਟੀ ਤੇ ਲਖਾ ਕੇ ਲਾਈਏ

ਦਗੇਦਾਰ ਹੋ ਗੀ ਦੁਨੀਆਂ

ਯਾਰੀ ਲਾਣ ਨੂੰ ਬੜਾ ਚਿੱਤ ਕਰਦਾ

ਇਕ ਡਰ ਮਾਪਿਆਂ ਦਾ ।

ਅਨਦਾਹੜੀਏ ਮੁੰਡੇ ਨਾਲ਼ ਯਾਰੀ

ਧੀਏ ਤੈਨੂੰ ਰਾਜ ਦੀ ਗੱਦੀ

ਕਾਸ਼ਨੀ ਦੁਪੱਟੇ ਵਾਲ਼ੀਏ

ਤੈਨੂੰ ਨਿੱਤ ਸੁਪਨੇ ਵਿਚ ਦੇਖਾਂ

ਤੂੰ ਮਨ ਮੋਹ ਲਿਆ ਨੀ

ਨੇਤਰ ਨਾਲ਼ ਰਲ਼ਾ ਕੇ

ਮੈਨੂੰ ਜਿੰਦ ਨਾਲ਼ੋਂ ਯਾਰ ਪਿਆਰਾ

ਡੱਬੀ ਵਿਚ ਪਾ ਰੱਖਦੀ

ਤੂੰ ਕਿਹੜਾ ਚੰਦ ਮੁੰਡਿਆ

ਦਿਲ ਮਿਲਗੇ ਦੀ ਹੋਈ

ਵੇ ਮੈਂ ਤ੍ਰਿਜੰਣਾਂ ’ਚ ਬੋਲ ਪਛਾਣਾਂ

ਗਲ਼ੀਆਂ 'ਚ ਫਿਰਦੇ ਦਾ

281- ਬੋਲੀਆਂ ਦਾ ਪਾਵਾਂ ਬੰਗਲਾ