ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸੰਤਾਂ ਤੋਂ ਕੀ ਲੈਣਾ ਬੱਚਿਆ
ਹੋਜੂ ਬੜੀ ਖਰਾਬੀ
ਆਪਣੇ ਘਰ ਵਿਚ ਮੌਜਾਂ ਮਾਣਦਾ
ਰੰਗ ਪਹਿਨਦਾ ਨਾਭੀ
ਘਰ ਨੂੰ ਮੁੜ ਬੱਚਿਆ-
ਚੰਦ ਵਰਗੀ ਤੇਰੀ ਭਾਬੀ
ਮੋਰਧਜ ਦਾ ਚੁਬਾਰਾ ਕਿਹੜਾ
ਪੁਛਦੇ ਪੁਛਦੇ ਸੰਤ ਖੜੇ
ਮੋਰਧਜ ਦਾ ਚੁਬਾਰਾ ਕਿਹੜਾ
ਐਸ ਘਰ ਓਸ ਘਰ ਸੰਤੋ
ਕੰਧਾਂ ਪੱਕੀਆਂ ਸਬਜ਼ ਬਨੇਰਾ
ਭੋਜਨ ਤੁਸੀਂ ਮੰਨੋ ਸੰਤੋ
ਥੋਨੂੰ ਭੋਜਨ ਤਿਆਰ ਕਰਾਈਏ
ਭੋਜਨ ਅਸੀਂ ਤਾਂ ਮਨਾਂਗੇ
ਸਾਡੇ ਸ਼ੇਰਾਂ ਨੂੰ ਮਾਸ ਵੀ ਹੋਵੇ
ਭੋਜਨ ਤੁਸੀਂ ਮੰਨੋ ਸੰਤੋਂ
ਥੋਡੇ ਸ਼ੇਰਾਂ ਨੂੰ ਇੱਜੜ ਬਥੇਰੇ
ਇੱਜੜ ਅਸੀਂ ਕੀ ਕਰਨੇ
ਮਾਸ ਤੇਰੇ ਨੀ ਪੁੱਤਰ ਦਾ ਖਾਣਾ
ਐਡਾ ਕੀ ਲੋਹੜਾ ਮਾਰਿਆ
ਰਾਜਾ ਖੇਲਦੇ ਬੱਚੇ ਨੂੰ ਚੱਕ ਲਿਆਇਆ
ਛੇਤੀ ਬਾਹਾਂ ਖਿੱਚ ਬਾਬਲਾ
ਮੈਥੋਂ ਪੀੜ ਝੱਲੀ ਨਾ ਜਾਵੇ
ਪੁੱਤਰਾਂ ਦੀ ਮਮਤਾ ਬੁਰੀ
ਰਾਣੀ ਟੱਕਰਾਂ ਮਹਿਲ ਨਾਲ਼ ਮਾਰੇ
ਸ਼ੇਰ ਮਾਸ ਤਾਂ ਮੰਨਣਗੇ
ਰਾਣੀ ਅੱਖ ਤੇ ਹੰਝੂ ਨਾ ਕੇਰੇ
300 - ਬੋਲੀਆਂ ਦਾ ਪਾਵਾਂ ਬੰਗਲਾ