ਇਹ ਸਫ਼ਾ ਪ੍ਰਮਾਣਿਤ ਹੈ
ਨੈਣ ਤੇ ਨਾਈ ਚੋਣ ਬੈਠਗੇ
ਚਾਰੇ ਵੰਗਾਂ ਫੜਕੇ
ਨੈਣ ਤਾਂ ਉੱਠੀ ਲੱਤਾਂ ਖਾ ਕੇ
ਨਾਈ ਉਠਿਆ ਭਰ ਕੇ
ਆਨੇ ਆਨੇ ਦੇ ਚੌਲ ਮੰਗਾਏ
ਗਹਿਣੇ ਗੁੱਛੀਆਂ ਧਰ ਕੇ
ਖਾਣ ਪੀਣ ਦਾ ਵੇਲਾ ਹੋਇਆ
ਖਾਂਦੇ ਖਾਂਦੇ ਲੜ ਪੇ
ਉਤੋਂ ਆ ਗੇ ਦੋ ਸਿਪਾਹੀ
ਦੋਹਾਂ ਨੂੰ ਲੈ ਗਏ ਫੜਕੇ
ਨੈਣ ਤਾਂ ਦਿੱਤੀ ਹਵਾਲਾਟ ਵਿਚ
ਨਾਈ ਤੇ ਡੰਡਾ ਖੜਕੇ
ਨਾਈ ਕਹੇ ਛੁਡਾ ਲੈ ਨੈਣੇ
ਗਹਿਣਾ ਗੱਟਾ ਧਰ ਕੇ
ਸ਼ੀਸ਼ਾ ਮਿੱਤਰਾਂ ਦਾ-
ਦੇਖ ਪੱਟਾਂ ਤੇ ਧਰ ਕੇ
ਆਰੀ ਆਰੀ ਆਰੀ
ਆਰੀ ਆਰੀ ਆਰੀ
ਭਾਗੀ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਵਿਚ ਮਾਰੀ
ਘੜਾ ਨਾ ਚੁਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡਿਆਂ ਨਾਲ਼ ਯਾਰੀ
ਖਸਮਾਂ ਨੂੰ ਖਾਣ ਕੁੜੀਆਂ
ਘੜਾ ਚੱਕ ਲੂੰ ਮੌਣ ਤੇ ਧਰ ਕੇ
ਆਸ਼ਕਾਂ ਨੂੰ ਨਿੱਤ ਬਦੀਆਂ
ਕਾਹਨੂੰ ਰੋਨੀ ਐਂ-
ਢਿੱਲੇ ਜਹੇ ਬੁਲ੍ਹ ਕਰ ਕੇ
312- ਬੋਲੀਆਂ ਦਾ ਪਾਵਾਂ ਬੰਗਲਾ