ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/324

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਥਾਣੇਦਾਰ
ਕੁਰਸੀ ਮੇਰੇ ਵੀਰ ਦੀ
ਥਾਣੇਦਾਰ ਦੇ ਬਰੋਬਰ ਡਹਿੰਦੀ

ਵੀਰ ਮੇਰਾ ਨੀ ਜਮਾਈ ਥਾਣੇਦਾਰ ਦਾ

ਸੰਮਾਂ ਵਾਲ਼ੀ ਡਾਂਗ ਰੱਖਦਾ


ਵੀਰ ਲੰਘਿਆ ਪਜਾਮਾ ਪਾਕੇ
ਲੋਕਾਂ ਭਾਣੇ ਠਾਣਾ ਲੰਘਿਆ


ਡੱਬੀ ਘੋੜੀ ਮੇਰੇ ਵੀਰ ਦੀ
ਥਾਣੇਦਾਰ ਦੇ ਤਬੇਲੇ ਬੋਲੇ


ਡੱਬੀ ਕੁੱਤੀ ਮੇਰੇ ਵੀਰ ਦੀ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ


ਵੇ ਮੈਂ ਥਾਣੇਦਾਰ ਦੀ ਸਾਲੀ
ਕੈਦ ਕਰਾ ਦੂੰਗੀ


ਝਾਂਜਰ ਪਤਲੋ ਦੀ
ਥਾਣੇਦਾਰ ਦੇ ਚੁਬਾਰੇ ਵਿਚ ਖੜਕੇ


ਤੀਲੀ ਲੌਂਗ ਦਾ ਮੁੱਕਦਮਾ ਭਾਰੀ
ਥਾਣੇਦਾਰਾ ਸੋਚ ਕੇ ਕਰੀਂ

ਥਾਣੇਦਾਰ ਨੇ ਲੱਸੀ ਦੀ ਮੰਗ ਪਾਈ

ਚੂਹੀਆਂ ਦੁੱਧ ਦਿੰਦੀਆਂ

ਰੜਕੇ ਰੜਕੇ ਰੜਕੇ

ਢਲਵੀਂ ਜਹੀ ਗੁੱਤ ਵਾਲ਼ੀਏ
ਤੇਰੇ ਲੈਗੇ ਜੀਤ ਨੂੰ ਫੜਕੇ
ਵਿਚ ਕੋਤਵਾਲੀ ਦੇ

322- ਬੋਲੀਆਂ ਦਾ ਪਾਵਾਂ ਬੰਗਲਾ