ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/333

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਣੀ ਤੇਰਿਆਂ ਹੱਥਾਂ ਦਾ ਪੀਣਾ
ਮੇਰੀ ਭਾਵੇਂ ਲੱਤ ਟੁੱਟ ਜੇ

ਨਿੱਤ ਦਾ ਕਲੇਸ਼ ਮੁੱਕ ਜੂ

ਕਹਿਦੇ ਬੁੜ੍ਹੇ ਨੂੰ ਬਾਬਾ

ਬਾਬੇ ਤੇ ਕੰਧ ਨਾ ਡਿਗੇ

ਤੂੰ ਕਿੱਥੇ ਡਿਗੇਂ ਮੁਟਿਆਰੇ

ਚਟਕ ਚੋਬਰਾਂ ਵਾਲ਼ੀ

ਪੈ ਗੀ ਬੁਢੜੇ ਨੂੰ

ਝੋਟਾ ਚੋ ਲਿਆ

ਚਰ੍ਹੀ ਦੀ ਪੂਲੀ ਪਾ ਕੇ

ਡੁੱਬੀ ਸਣੇ ਕਪੜੇ

ਨਹੀਂ ਬੇੜਾ ਹੋ ਗਿਆ ਪਾਰ

ਚੰਨ ਗੋਰੀਆਂ ਰੰਨਾਂ ਦੇ ਪੱਟ ਵੇਖੇ

ਸੂਰਜ ਤਪ ਕਰਦਾ

ਨਿਆਣੀ ਉਮਰੇ ਮਰਗੇ ਜਿਨ੍ਹਾਂ ਦੇ ਮਾਪੇ

ਪੱਤਣਾਂ ਤੇ ਰੋਣ ਖੜੀਆਂ

ਭਾਈ ਜੀ ਦੇ ਗੜਵੇ ਦਾ

ਮਿਸ਼ਰੀ ਵਰਗਾ ਪਾਣੀ

ਤੀਆਂ ਤੀਜ ਦੀਆਂ

ਭਾਦੋਂ ਦੇ ਮੁਕਲਾਵੇ

ਭਾਦੋਂ ਕਟਕ ਚੜ੍ਹੀ

ਕੁੜੀਆਂ ਦੇ ਪੈਣ ਵਿਛੋੜੇ

331 - ਬੋਲੀਆਂ ਦਾ ਪਾਵਾਂ ਬੰਗਲਾ