ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/342

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਘਿਆ ਸੀ ਫੁੱਲ ਕਰਕੇ
ਯਾਰ ਰਮ ਗਿਆ ਹੱਡਾਂ ਵਿਚ ਮੇਰੇ

ਮਾਪੇ ਤੈਨੂੰ ਘੱਟ ਰੋਣਗੇ

ਬਹੁਤੇ ਰੋਣਗੇ ਦਿਲਾਂ ਦੇ ਜਾਨੀ

ਮਰਦੀ ਨੇ ਅੱਕ ਚੱਬਿਆ

ਹਾਰ ਕੇ ਬੁੜ੍ਹੇ ਨਾਲ ਲਾਈਆਂ

ਕੋਠੇ ਕੋਠੇ ਆ ਜਾ ਲੱਛੀਏ

ਤੈਨੂੰ ਬੰਤੋ ਦਾ ਯਾਰ ਦਖਾਵਾਂ

ਕੂਲ਼ਾ ਮੁੰਡਾ ਰੰਨ ਵਰਗਾ

ਦਾੜ੍ਹੀ ਆਈ ਤੇ ਮਨੁੱਖ ਬਣ ਜਾਵੇ

ਅੱਗ ਬਾਲ਼ ਕੇ ਧੂਏਂ ਦੇ ਪੱਜ ਰੋਵਾਂ

ਦੁਖ ਮੈਨੂੰ ਸਜਣਾਂ ਦਾ

ਤੂੰ ਕਿਹੜਿਆਂ ਰੰਗਾਂ ਵਿਚ ਖੇਲੇਂ

ਮੈਂ ਕੀ ਜਾਣਾ ਤੇਰੀ ਸਾਰ ਨੂੰ

ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ

ਪਾਣੀ ਨਾਲ਼ੋਂ ਪੈਗੇ ਪਤਲੇ

ਪੱਲਾ ਮਾਰ ਕੇ ਬੁਝਾ ਗਈ ਦੀਵਾ

ਅੱਖ ਨਾਲ਼ ਗਲ ਕਰਗੀ

ਕਿਥੇ ਜਾਏਂਗਾ ਬੂਬਨਿਆਂ ਸਾਧਾ

ਛੇੜ ਕੇ ਭਰਿੰਡ ਰੰਗੀਆਂ

ਬਾਰਾਂ ਮੱਸਿਆ ਦਿਆਲਪੁਰੇ ਨਹਾ ਲੈ

ਪੁੱਤ ਲੈ ਲਈਂ ਸੰਤਾਂ ਤੋਂ

ਪੈਰੀਂ ਝਾਂਜਰਾਂ ਸੁੰਭਰਦੀ ਡੇਰਾ

ਸਾਧ ਕੋਲ਼ੋਂ ਪੁੱਤ ਮੰਗਦੀ

340 - ਬੋਲੀਆਂ ਦਾ ਪਾਵਾਂ ਬੰਗਲਾ