ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਕਲ ਬਿਨਾਂ ਨੀ
ਗੋਰਾ ਰੰਗ ਜਾਵੇ ਖਾਲੀ

ਵਿਹੜੇ ਦੇ ਵਿਚ ਅੰਬ ਸੁਣੀਂਦਾ

ਬਾਗਾਂ ਵਿਚ ਲਸੂੜਾ
ਕੋਠੇ ਚੜ੍ਹਕੇ ਦੇਖਣ ਲੱਗਿਆ
ਸੂਤ ’ਟੇਰਦੀ ਦੂਹਰਾ
ਯਾਰੀ ਲਾ ਕੇ ਦਗਾ ਕਮਾਗੀ
ਖਾ ਕੇ ਮਰੂ ਧਤੂਰਾ
ਕਾਹਨੂੰ ਪਾਇਆ ਸੀ-
ਪਿਆਰ ਵੈਰਨੇ ਗੂਹੜਾ

ਜਾਮਣੂੂੰ

ਕਦੇ ਨਾ ਖਾਧੇ ਤੇਰੇ ਖੱਟੇ ਮਿੱਠੇ ਜਾਮਣੂੂੰ
ਕਦੇ ਨਾ ਖਾਧੇ ਤੇਰੇ ਰਸ ਪੇੜੇ
ਤੂੰਬਾ ਬਜਦਾ ਜ਼ਾਲਮਾਂ ਵਿਚ ਵਿਹੜੇ

ਜੇਠ ਹਾੜ੍ਹ ਵਿਚ ਅੰਬ ਬਥੇਰੇ

ਸਾਉਣ ਜਾਮਣੂੂੰ ਪੀਲਾਂ
ਰਾਂਝਿਆ ਆ ਜਾ ਵੇ-
ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ

ਨਿੰਬੂ

ਦੋ ਨਿੰਬੂ ਪੱਕੇ ਘਰ ਤੇਰੇ
ਛੁੱਟੀ ਲੈ ਕੇ ਆ ਜਾ ਨੌਕਰਾ

ਮੈਨੂੰ ਸਾਹਿਬ ਛੁੱਟੀ ਨਾ ਦੇਵੇ

ਨਿੰਬੂਆਂ ਨੂੰ ਬਾੜ ਕਰ ਲੈ

ਦੋ ਨਿੰਬੂਆਂ ਨੇ ਪਾੜੀ

ਕੁੜਤੀ ਮਲਮਲ ਦੀ

S8 - ਬੋਲੀਆਂ ਦਾ ਪਾਵਾਂ ਬੰਗਲਾ