ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਕਟਾ ਮਿੱਤਰਾ-
ਹੁਣ ਜਿੰਦੜੀ ਨੂੰ ਬਣੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ

ਪਿੰਡ ਸੁਣੀਂਦਾ ਰਣੀਆਂ
ਅੱਧੀ ਰਾਤ ਨੂੰ ਨ੍ਹੇਰੀ ਆਉਂਦੀ
ਪਿਛਲੀ ਰਾਤ ਨਾਲ਼ ਕਣੀਆਂ
ਬਾਹਰ ਨਿਕਲ ਕੇ ਦੇਖਣ ਲੱਗੀਆਂ
ਦੋ ਮੁਟਿਆਰਾਂ ਖੜ੍ਹੀਆਂ
ਨਿੱਕੀ ਹੁੰਦੀ ਮਰ ਨਾ ਗਈ-
ਹੁਣ ਜਿੰਦੜੀ ਨੂੰ ਬਣੀਆਂ

ਰੁੜਕਾ-ਦਾਖਾ

ਰੁੜਕਾ ਦਾਖਾ ਕੋਲ਼ੋ ਕੋਲ਼ੀ
ਆਗੜ ਕੋਲ਼ੇ ਦੀਨਾ
ਅਗਨ ਬੋਟ ਤਾਂ ਜਲ ਤੇ ਤਰਦੀ
ਘੋੜਿਆਂ ਉੱਤੇ ਖਣਕੀਨਾ
ਛਾਤੀ ਨਾਲ਼ੋਂ ਮੁਖੜਾ ਪਿਆਰਾ
ਚੰਦ ਨਾਲ਼ੋਂ ਜੋਤ ਸਵਾਈ
ਦੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ਕੱਰ ਪਾਰੇ
ਚਾਂਦੀ ਦੀ ਮੈਂ ਸੇਜ ਬਛਾਵਾਂ
ਸੋਨੇ ਦਾ ਸਰਾਹਣਾ ਲਾਵਾਂ
ਉਹ ਘਰ ਅਗਲੀ ਦਾ
ਜਿੱਥੇ ਸੱਦੇ ਬਾਝ ਨਾ ਜਾਵਾਂ
ਭਾਈ ਜੀ ਦੇ ਫੁਲਕੇ ਨੂੰ-
ਖੰਡ ਦਾ ਪਲੇਥਣ ਲਾਵਾਂ

ਰੂੜਾ

ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੌ ਕੁੜੀਆਂ ਸੁਣੀਂਦੀਆਂ

94 - ਬੋਲੀਆਂ ਦਾ ਪਾਵਾਂ ਬੰਗਲਾ