ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਰੀ ਧਰਤੀ ਦੇ ਮੱਥੇ 'ਤੇ ਤੂੰ ਹੈ ਐਸੀ ਕਾਲਖ਼ ਫੇਰੀ।
ਤੇਰੇ ਸਾਥੀ ਬੜ੍ਹਕ ਰਹੇ ਨੇ ਡਾਢੇ ਬਹਿ ਗਏ ਢਾਹ ਕੇ ਢੇਰੀ।
ਬੁਰਿਆਂ ਦੇ ਮੂੰਹ,
ਨਾਲ ਨਮੋਸ਼ੀ ਭਰ ਆਇਆ ਏਂ।
ਜੀ ਆਇਆਂ ਨੂੰ....।

ਅਫ਼ਰੀਕਾ ਦੇ ਵਿਹੜੇ ਉੱਗਕੇ ਤੂੰ ਤਾਂ ਸੁਰਖ਼ ਬਹਾਰ ਬਣ ਗਿਆ।
ਤੇਰੀ ਚੇਤੰਨ ਸੋਚ ਨਾਲ ਹੀ ਹਰ ਮੁੱਕਾ ਵੰਗਾਰ ਬਣ ਗਿਆ।
ਆਜ਼ਾਦੀ ਦਾ ਮਹਿਲ,
ਉਸਾਰਨ ਖ਼ਾਤਰ ਇੱਟਾਂ ਧਰ ਆਇਆ ਏ।
ਜੀ ਆਇਆਂ ਨੂੰ...।

ਗੋਰੀ ਚਮੜੀ ਹਾਰ ਗਈ ਹੈ ਕਹਿੰਦੀ ਸੀ ਜੋ ਮੈਂ ਨਹੀਂ ਝੁਕਣਾ।
ਸੁਰਖ਼ ਸੂਰਜਾ ਬਾਹਰ ਵੇਖਕੇ ਰਾਤ ਹਨੇਰੀ ਨੂੰ ਪਿਆ ਲੁਕਣਾ।
ਠਰਦੇ ਵਿਹੜੇ,
ਧੁੱਪਾਂ ਦੇ ਨਾਲ ਭਰ ਆਇਆ ਏਂ।
ਜੀ ਆਇਆਂ ਨੂੰ...।

ਬੋਲ ਮਿੱਟੀ ਦਿਆ ਬਾਵਿਆ/45