ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਕਲੀ ਕਲੀਰ ਦੀ
ਜਸਬੀਰ ਖੁਸ਼ਦਿਲ ਦੇ ਨਾਂ

ਕਿੱਕਲੀ ਕਲੀਰ ਦੀ,
ਬਈ ਕਿੱਕਲੀ ਕਲੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਫੁੱਲਾਂ ਪਈ ਸਰੋਂਆਂ ਤੇ,
ਪੱਕ ਗਈਆਂ ਗੰਦਲਾਂ।
ਪੁੱਤ ਦਾ ਵਿਯੋਗ ਮਾਂ ਨੂੰ,
ਪਈ ਜਾਣ ਦੰਦਲਾਂ।
ਸਾਗ ਵਾਲੀ ਦਾਤਰੀ ਹੈ,
ਉਂਗਲਾਂ ਨੂੰ ਚੀਰਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਨਰਮੇ ਦੇ ਖੇਤ ਸੜੇ,
ਲੂਸੀਆਂ ਕਪਾਹਵਾਂ ਨੇ।
ਆਲ੍ਹਣੇ ਚ ਬੋਟ ਫੂਕੇ,
ਤੱਤੀਆਂ ਹਵਾਵਾਂ ਨੇ।
ਹਿੱਕ 'ਚ ਤਟ ਉੱਠੇ,
ਤੇਜ਼ ਤਿੱਖੇ ਤੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਬੋਲ ਮਿੱਟੀ ਦਿਆ ਬਾਵਿਆ/57