ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਲਿਆਂ 'ਚ ਰੁਕ ਚੱਲੇ ਗੌਣ,
ਹੇਕਾਂ ਦਾ ਦਮ ਘੁੱਟਿਆ।
ਲੱਖਾਂ ਮਣਾਂ ਦੇ ਹੇਠਾਂ ਧੌਣ,
ਸੁਪਨੇ ਦਾ ਲੱਕ ਟੁੱਟਿਆ।
ਹੋ ਚੱਲੀ ਡਾਢਿਓ ਅਖ਼ੀਰ।
ਰਾਜਿਓਂ ਕਿੱਧਰ ਗਏ?

ਮਾਵਾਂ ਤੇ ਧੀਆਂ ਭੈਣਾਂ,
ਰੋ ਰੋ ਕੇ ਹਾਰੀਆਂ।
ਰੁੱਖਾਂ ਦੇ ਮੁੱਢ ਨੂੰ ਜ਼ਾਲਮ,
ਫੇਰਨ ਪਏ ਆਰੀਆਂ।
ਬਾਲਣ ਦੇ ਵਾਂਗੂੰ ਦਿੰਦੇ ਚੀਰ।
ਰਾਜਿਓ ਕਿੱਧਰ ਗਏ?
ਭੈਣਾਂ ਦੇ ਸੋਹਣੇ ਸੋਹਣੇ ਵੀਰ,
ਰਾਜਿਓ ਕਿੱਧਰ ਗਏ?

ਬੋਲ ਮਿੱਟੀ ਦਿਆ ਬਾਵਿਆ/62