ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਮਾਰਿਆ ਧੱਕੇ ਧੋੜਿਆਂ ਨੇ।
ਸਾਡੇ ਸੁਪਨੇ ਮਿੱਧੇ ਘੋੜਿਆਂ ਨੇ।
ਸਾਨੂੰ ਦਿੱਤਾ ਦਿਲਾਸਾ ਥੋੜਿਆਂ ਨੇ।
ਦੁੱਖ ਘਟਦਾ ਨਾ ਹੁਣ ਦੱਸ ਕਰ ਜੀ।

ਜੇ ਘਰਾਂ ਦੇ ਵਿਚ ਨਾ ਕਿਤਾਬ ਰਹੀ।
ਜੇ ਹੱਥਾਂ ਦੇ ਵਿਚ ਨਾ ਰਬਾਬ ਰਹੀ।
ਜੇ ਏਦਾਂ ਹੀ ਹੁੰਦੀ ਬਾਬ ਰਹੀ।
ਫਿਰ ਕਿਹੜਾ ਆਖੂ ਬੱਸ ਕਰ ਜੀ।
ਤੂੰ ਆਪਣੀ ਅਕਲ ਨੂੰ ਵੱਸ ਕਰ ਜੀ।

ਬੋਲ ਮਿੱਟੀ ਦਿਆ ਬਾਵਿਆ /69