ਪੰਨਾ:ਬੰਤੋ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੩ )

ਚੰਨਣ---ਮੈਂ ਤੇ ਨਹੀਂ ਜੂ ਢਉਂਦਾ, (ਛਾਤੀ ਤੇ ਹੱਥ ਰੱਖਦਾ
ਹੋਇਆ) ਪਰ ਆਹ ਜਿਹੜਾ ਏ ਨ ਦਿਲ, ਨਿੱਕਾ ਜਿਹਾ
ਦਿਲ, ਇਹਨੂੰ ਨਹੀਂ ਜੂ ਧਜਾ ਬੱਝਦਾ, ਇਹ ਤੇ ਮਿੱਟੀ
ਹੁੰਦਾ ਜਾਂਦਾ ਵਾ ਮਿੱਟੀ।
ਅਰਜਨ(ਪੰਡ ਨੂੰ ਹੱਥ ਪਾਉਂਦਾ ਹੋਇਆ) ਲੈ ਫੜ ਚੁਕਾ ਤੇ ਤੂੰ
ਤੂੜੀ ਲੈ ਕੇ ਝਬਦੇ ਮੁੜੀ, ਮੈਂ ਚੱਲ ਕੇ ਕਰਦਾ ਆਂ
ਮੁੰਡਿਆਂ ਨੂੰ ਕੱਠਿਆਂ, ਘਬਰਾਈ ਦਾ ਨਹੀਂ ਹੁੰਦਾ
ਇਹੋ ਜਿਹਾਂ ਵੇਲਿਆਂ 'ਚ, ਸੈਂਕੜੇ ਏਹੋ ਜੇਹੇ ਕੰਮ ਆਏ
ਤੇ ਸਉ ਈ ਅਸਾਂ ਕੀਤੇ। (ਜਾਂਦਾ ਏ)
ਚੰਨਣ--(ਤੁਰਿਆ ਜਾਂਦਾ ਆਪਣੇ ਦਿਲ ਨਾਲ) ਕੋਈ ਫੋੜਾ ਨਹੀਂ,
ਫਿਹਮਣੀ ਨਹੀਂ; (ਸਰੀਰ ਨੂੰ ਟੋਂਹਦਾ ਹੋਇਆ) ਨਾ
ਹੀ ਕਿਸੇ ਨੇ ਮਾਰਿਆ, ਤੇ ਭਲਾ ਮਾਰਨ ਵਾਲਾ ਵੀ
ਕਉਣ ਜੰਮਿਆਂ ਮੈਨੂੰ? ਪਰ ਤਾਂ ਵੀ ਆਹ ਗੁੱਝੀ ਜੇਹੀ
ਪੀੜ ਕਾਹਦੀ ਹੁੰਦੀ ਰਹਿੰਦੀ ਆ? ਪੀੜ! ਤੇ ਕਿੱਥੇ?
ਨਾ ਦਿਸਦੀ ਏ ਨਾ ਹੀ ਇਹਦਾ ਕੁਝ ਥਹੁ ਲਗਦਾ ਏ,
(ਛੇਤੀ ਨਾਲ ਆਲੇ ਦਵਾਲੇ ਵੇਖ ਕੇ) ਹੋਈ ਹਾਸੇ ਵਾਲੀ
ਗੱਲ, (ਮੁਸਕਰਾ ਕੇ) ਆਪਣੇ ਆਪ ਵੀ ਕਦੀ ਕੋਈ
ਐਵੇਂ ਗੱਲਾਂ ਕਰਦਾ ਵੇਖਿਆ ਜੇ? ਸਗੋਂ ਕਮਲਾ ਤੇ
ਨਹੀਂ ਹੋ ਗਿਆ ਮੈਂ? (ਹੱਥਾਂ ਵਲ ਵੇਖ ਕੇ) ਕਦੋਂ?
ਆਹ ਵੇਖਾਂ, ਮੇਰੇ ਸੱਜੇ ਹੱਥ ਵਿੱਚ ਤੰਗਲੀ ਤੇ ਖੱਬੇ
ਵਿਚ ਤੱਪੜ ਆ, ਮੈਂ ਤੇ ਡੰਗਰਾਂ ਲਈ ਤੂੜੀ ਲੈਣ
ਆਇਆ ਹੋਇਆ ਵਾਂ, ਤੇ ਮੇਰੇ ਕੋਲੋਂ ਈ ਗਿਆ
ਏ ਆਹ ਹੁਣੇ ਈ ਅਰਜਣ।