ਪੰਨਾ:ਬੰਤੋ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)


'ਚ ਫੂਕ ਮਾਰ ਦਿੱਤੀ ਆ, ਚਾਚਾ ਤੇ ਕਈਆਂ ਦਿਨਾਂ
ਤੋਂ ਮੇਰੇ ਨਾਲ ਮੂੰਹ ਵੱਟੀ ਫਿਰਦੀ!
ਗੰਡਾ ਸਿੰਘ---(ਫਿਰ ਵਾਜਾਂ ਮਾਰਦਾ ਏ) ਉਏ ਨਾਜਰਾ, ਉਏ ਨਾਜੂ,
ਉਏ ਤੇਰੀ ਖਲੜੀ 'ਚ ਡਰ ਨਹੀਂ ਰਿਹਾ? ਤੂੰ ਬਾਹਲਾ
ਈ ਵਿਗੜਦਾ ਜਾਂਦਾਂ, ਟੁੱਟੇ ਛਿੱਤਰ ਵਾਂਗੂੰ। ਉਏ
ਆਉ, ਉਏ ਬਣ ਜਾਉ ਕਿਸੇ ਬੰਦੇ ਦੇ, ਅੱਗੇ ਜਿਹੜੇ
ਤੁਸਾਂ ਮਹਿਲ ਪੁਆ ਲਏ ਨੇ ਐਹੋ ਜਿਹੇ ਕੰਮਾਂ 'ਚ
ਪੈਕੇ ਉਹ ਵੀ ਸਾਰਿਆਂ ਨੂੰ ਦਿਸਦੇ ਨੇ।
ਮਹਿੰਗਾ---ਉਏ ਹਰੀਆ! ਕਮਲਿਆ, ਲੋਕੀਂ ਵੀ ਕੰਮਾਂ ਤੋਂ}
ਵੇਹਲੇ ਹੋ ਜਾਂਦੇ ਨੇ, ਆਂਹਦੇ ਆ ਏਸ ਮੱਸਿਆ ਤੇ
ਤਿਲ ਮਾਰਿਆ ਭੁੰਜੇ ਨਹੀਂ ਪੈਂਦਾ, ਨਾਲੇ ਸਵਾਦ ਤੇ
ਐਰਕਾਂ ਹੀ ਆਉਣਾ ਆਂ। ਕਿਸੇ ਝੂਠ ਤੇ ਨਹੀਂ
ਆਖਿਆ ਅਖੇ, 'ਚੱਲ ਚੱਲੀਏ ਚੇਤ ਦੀ ਮੱਸਿਆ ਤੇ
ਮੁੰਡਾ ਤੇਰਾ ਮੈਂ ਚੁੱਕ ਲਊਂ।
ਈਸ਼ਰ--- ਪਈ ਐਤਕਾਂ ਸਾਡੀ ਟੋਲੀ ਲੰਬਰ ’ਚ ਰਹੂ। ਢੋਲਕੀ
ਵੀ ਨਵੀਂ ਮੜ੍ਹੀ ਹੋਈ ਆ, ਧਾਮਾਂ ਵੀ ਦਾਰੂ ਦੀਆਂ
ਪੁੱਠਾਂ ਦੇ ਦੇ ਕੇ ਲਾਇਆ ਹੋਇਆ ਏ। ਢੋਲਕੀ
ਜੇਹੜੀ ਗੂੰਜ ਦਿੰਦੀ ਆ ਕਾਹਦੀਆਂ ਗੱਲਾਂ, ਵੱਸਣ ਤੇ,
ਇਕ ਵੇਰਾਂ ਢੋਲਕੀ ਵਾਲੇ ਤੇ ਕੱਢ ਅੜਾਟ ਦਿੰਦਾ।
ਗੰਡਾ ਸਿੰਘ---(ਫਿਰ ਵਾਜਾਂ ਮਾਰਦਾ ਏ) ਉਏ ਤੈਨੂੰ ਗੜੀ ਨਿਕਲੇ
ਬਾਂਦਰਾ, ਤੂੰ ਕੇਹੜਾ ਹੈਥ ਧਰਨੇ ਬੈਠਾ ਹੋਇਆ ਏ?
ਜੇ ਕਿਸੇ ਬੰਦੇ ਦਾ ਏ ਤੇ ਆ ਜਾ, ਤੈਨੂੰ ਗੱਲਾਂ ਦਾ
ਵੜਾ ਚਸਕਾ ਏ, ਤੇਰੇ ਵਰਗੇ ਦੀ ਭਾਵੇਂ ਕੋਈ ਪਿੱਛੋਂ