ਪੰਨਾ:ਬੰਤੋ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)


ਤੋਂ, ਤੇ ਉਹਦੇ ਤੇ ਰੂਪ ਸੀ ਛਡ ਦਿਓ ਗੱਲਾਂ। ਤੁਸੀਂ
ਇਕ ਵਾਰਾਂ ਵੇਖ ਲੈਂਦੇ ਤੇ ਬਸ ਸਾਰੀ ਉਮਰ ਉਹਦਾ
ਈ ਨਾਂ ਜਪਦੇ ਰਹਿੰਦੇ। ਤੇ ਫੇਰ ਗੱਲ ਕਿਥੋਂ ਤੁਰਦੀ
ਆ, ਨਾਲ ਸੀ ਸਾਡਾ ਇਕ ਭਿਆਲ ਮਾਹੀ, ਦੁਆਨੀ
ਪੱਤੀ ਉਹਦੀ ਸੀ। ਪਹਿਲਾਂ ਤੇ ਅਸੀਂ ਸਲਾਹ ਕੀਤੀ
ਪਈ ਇਹਦੇ ਪੈਸੇ ਈ ਪਰਾਂ ਵੱਟ ਲਈਏ, ਪਰ ਜੀ
ਚੰਨਣ (ਚੰਨਣ ਵਲ ਇਸ਼ਾਰਾ ਕਰ ਕੇ) ਆਹ ਆਪਣਾ
ਚੰਨਣ ਉਹਦੇ ਤੇ ਐਡਾ ਵਿਕਿਆ ਕਿ ਲੱਖੀਂ
ਵੀ ਨਾ ਛੱਡਣ ਨੂੰ ਤਿਆਰ। ਇਹ ਵੇਖ ਕੇ ਸਾਨੂੰ ਵੀ
ਵੱਜਿਆਂ, ਪਈ ਇਹਦੇ ਘਰ ਈ ਕਿਉਂ ਨਾ ਬਹਾ
ਦੇਈਏ, ਸਾਨੂੰ ਚਾਰ ਛਿਲੜ ਆਏ ਤੇ ਨਾ ਹੀ ਸਹੀ,
ਬਹਾ ਵੀ ਦਿੱਤੀ। ਰੱਬ ਦਾ ਭਾਣਾ ਇਕ ਦਿਨ ਮਾਹੀ
ਵੀ ਆ ਗਿਆ ਖੌਪੀਏ। ਹੱਛਾ ਆ ਗਿਆ,
ਬੈਠਾ ਖਲੋਤਾ ਤੇ ਰਾਤ ਨੂੰ ਚੰਣਣ ਦੇ ਘਰ ਈ ਸੁੱਤਾ।
ਮਹਾਰਾਜ ਜੀ, ਖਣੀ ਵਿਚਾਰੀ ਨੂੰ ਕੀ ਲਫਾਫਾ
ਮਾਰਿਆ ਤੇ ਕੀ ਗਿੱਦੜ ਸਿੰਗੀ ਸੁੰਘਾਈ ਓਨ ਤੇ
ਐਡੀ ਹੱਥਾਂ ਤੇ ਚੜ੍ਹਾਈ ਕਿ ਉਦੋਂ ਈ ਪਤਾ ਲੱਗਾ
ਜਦੋਂ ਨਾ ਓਥੇ ਮਾਹੀ ਤੇ ਨਾ ਈ ਸਾਡੀ ਬੰਤੋ। ਭੁੰਗਾ ਵੀ
ਦੇ ਰਹੇ ਈ, ਆਪ ਵੀ ਜਾ ਹਟੇ ਆਂ, ਉਹ ਤੇ ਮੋੜਨ
ਲਈ ਨੰਨਾਂ ਨਹੀਂ ਧਰਦਾ, ਹੁਣ ਇਉਂ ਆਂ.......।
ਮੰਗਲ ਦਾਸ---(ਮਾਲਾ ਫੇਰਦਾ ਹੋਇਆ) ਹਰੇ ਹਰੇ ਉਸ ਅਕ੍ਰਿਤਘਨ
ਪੁਰਸ਼ ਕੀ ਆਤਮਾ ਕੋ ਆਗੇ ਜਾ ਕਰ ਕੇ ਕੈਸੇ ਸ਼ਾਂਤੀ
ਪ੍ਰਾਪਤ ਹੋਗੀ।