ਪੰਨਾ:ਬੰਤੋ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)


ਈਸ਼ਰ--- ਬਾਬਾ ਜੀ, ਪਾਨ ਤੇ ਕਦੀ ਚੂਪਿਆ ਨਹੀਂ ਤੇ ਕਰ ਕੇ
ਕੀ ਦਿੱਤਾ ਤੂੰ ਸਾਨੂੰ ਤਵੀਤ? ਸਾਡਾ ਤੇ ਤੂੰ ਫੱਕਾ
ਨਹੀਂ ਛੱਡਿਆ।
ਨਾਜਰ---ਉਏ ਪਰ੍ਹਾਂ ਛਡੋ ਏਸ ਗਰੜ-ਗਿਆਨ ਨੂੰ ਤੁਹਾਡੀ ਵੀ
ਨਾਲੇ ਈ ਮੱਤ ਮਾਰੀ ਗਈ ਆ?
ਮੰਗਲ ਦਾਸ---ਹਰੇ ਰਾਮ, ਹਰੇ ਰਾਮ, ਵਾਹਗੁਰੂ ਵਾਹਗੁਰੂ, ਤੁਮਾਰੀ
ਗੁਰਮੁਖੋ ਐਸੀ ਮਲੀਨ ਬੁੱਧੀ ਇਸ ਕਾ ਪ੍ਰਤੀਬਿੰਬ
ਆਤਮਾ ਪਰ ਕਿਆ ਪੜਤਾ ਹੋਗਾ?
ਮਹਿੰਗਾ---ਤੇ ਬਾਬਾ ਜੀ! ਹੋਰ ਸਾਥੋਂ ਕੀ ਲੈਣਾ ਜੇ, ਅੱਗੇ
ਕਸਰ ਛੱਡੀ ਜ਼ੇ, ਆਹ ਹੁਣ ਫੇਰ ਕੀ ਆਖਿਆ ਜੇ,
ਅਖੇ ਤੁਸਾਂ ਬੁੱਢੀ ਨੂੰ ਅੰਬ ਦਿੱਤੇ ਆ, ਜੇ ਤੁਸੀਂ
ਬਾਹਲੇ ਈ ਨਰਾਜ ਓ ਤੇ ਅਸੀਂ ਚਲੇ ਜਾਂਦੇ ਆਂ।
[ ਖੈਰੂ, ਪ੍ਰੀਤੂ, ਸੰਤਾ, ਨਰੈਣਾ, ਹਰੀ ਪੁਰ
ਦੇ ਮੁੰਡੇ ਵੀ ਆ ਜਾਂਦੇ ਨੇ ਤੇ ਸਾਰੇ ਮੁੰਡੇ
ਜੱਫੀਆਂ ਪਾ ਪਾ ਕੇ ਮਿਲਦੇ ਨੇ ]
ਮੰਗਲ ਦਾਸ---(ਮਾਲਾ ਫੇਰਦਾ ਹੋਇਆ) ਮਗਰ ਮੁੰਡਿਓ, ਵੁਹ ਬੰਤੋ
ਵਾਲੀ ਬਾਤ ਨਾ ਖੋਲ੍ਹੀ,ਉਸ ਮੇਂ ਕਿਆ ਭੇਦ ਛੁਪਾ ਹੈ?
ਵੱਸਣ---ਲਉ ਪਈ, ਸਾਨੂੰ ਸਗੋਂ ਭੁਲ ਗਈ ਸਾ ਜੇ, ਬਾਬੇ
ਹੁਰਾਂ ਦੇ ਦਿਲ ਤੇ ਈ ਰਹੀ ਜੇ।
ਅਰਜਨ---ਤੇ ਬਾਬਾ ਜੀ! ਥੋੜੇ ਵਿਚ ਈ ਮੁਕਾ ਦਿੰਦੇ ਆਂ।
ਕੁੜੀ ਸੀ ਅਸਾਂ ਕੱਢ ਕੇ ਆਂਦੀ, ਆਹ ਪਰਿਓ ਢਾਹੇ