ਪੰਨਾ:ਬੰਤੋ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)


ਤੈਨੂੰ, ਫੇਰ ਭਾਵੇਂ ਡੋਲ੍ਹ ਈ ਦੇਈਂ, ਧਰਮ ਨਾਲ ਬਹੁਤਾ
ਤੇ ਨਹੀਂ, ਫੜ ਤੇ ਲਾ, ਫੇਰ ਠੰਢਾ ਹੋ ਜਾਣਾ ਈ, ਹਾਏ
ਰੱਬਾ, ....ਊਂ.....ਊਂ... (ਉੱਚੀ ਉੱਚੀ ਰੋਣ ਲੱਗਦਾ ਏ)
ਮਹਿੰਗਾ---(ਛੇਤੀ ਨਾਲ ਚੰਨਣ ਨੂੰ ਅਰਕ ਮਾਰ ਕੇ) ਹੋਸ਼ ਕਰ ਉਏ ਹੋਸ਼
ਕਰ। ਉਏ ਚੰਨੂੰ, ਉਏ ਚੰਨਿਆ।
[ ਰੌਲਾ ਸੁਣ ਕੇ ਸਾਰੇ ਅੱਬੜਵਾਏ
ਉੱਠ ਖਲੋਂਦੇ ਨੇ ]
ਚੰਨਣ---(ਛੇਤੀ ਨਾਲ) ਕਿੱਥੇ ਆ? ਕਉਣ ਸੀ?
ਈਸ਼ਰ---(ਹੱਸ ਕੇ) ਉਏ ਰੋ ਕਿਉਂ ਪਿਆ ਸਾਂ? ਸਗੋਂ ਗੁਰਜਾਂ
ਵਾਲੇ ਦਿੱਸੇ ਸੀਉ?
ਚੰਨਣ---(ਅੱਖਾਂ ਮਲਦਾ ਹੋਇਆ) ਮੈਨੂੰ ਤੇ ਯਾਰ ਐਵੇਂ ਭਖਾਲ
ਜਿਹਾ ਆਇਆ ਸੀ, ਦਬਾ ਜਿਹਾ ਪੈ ਗਿਆ ਸੀ। ਐਦਾਂ
ਜਾਪਿਆ ਜਿੱਦਾਂ ਮੈਂ ਦੁੱਧ ਦਾ ਗਲਾਸ ਲੈ ਕੇ ਜਾਂਦਾ, ਤੇ
ਅਗੋ ਬੰਤੀ ਆਂਹਦੀ ਆ, ਮੈਂ ਨਹੀਂ ਪੀਣਾ,ਅਖੇ ਤੂੰ ਵਿੱਚ
ਖੰਡ ਬਹੁਤੀ ਖੋਰ ਲਿਆਇਆਂ, ਤੁਸੀਂ ਜਾਗਦੇ ਸੋ?
[ ਇਸ ਵੇਲੇ ਪਿੰਡ ਦੇ ਮੁੰਡੇ ਵੀ
ਤਿਆਰ ਹੋ ਕੇ ਆ ਜਾਂਦੇ ਨੇ,]
ਮਹਿੰਗਾ---ਛੈਣੇ ਈਸ਼ਰਾ, ਰੱਖ ਲਾ ਡੱਬ ਵਿੱਚ ਤੇ ਢੋਲਕੀ ਫੜਾ ਦੇ
ਵੱਸਣ ਨੂੰ ਤੇ ਦੁੱਜੀ ਗੱਲ ਨਾ ਕਰੋ ਹੁਣ। ਤੇ ਕੇਹੜੇ ਰਾਹ
ਪੈਣਾ ਜੋ?