ਪੰਨਾ:ਬੰਤੋ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)


ਝਾਕੀ ਦੂਜੀ


ਵੇਲਾ ਕੁੱਕੜ ਦੀ ਬਾਂਗ ਦਾ



ਉਹੀ ਪਿੰਡ, ਚੰਨਣ ਦੀ ਟੋਲੀ ਧਰਮਸਾਲਾ
ਸੁੱਤੀ ਪਈ ਏ। ਕੁਝ ਮੁੱਡੇ ਜਾਗੋ-ਮੀਟੇ ਨੇ।
ਚੰਨਣ ਕਦੀ ਕਦੀ ਬੜਾਉਂਦਾ ਏ।

ਚੰਨਣ--( ਸੁੱਤਾ ਪਿਆ ਨਾ ਮਾਰ, ਉਏ ਨਾ ਮਾਰ, ਮੈਨੂੰ ਫੜ
ਲਉ, ਏ, ਬੰ...ਤੀ....ਏ।
ਈਸ਼ਰ---(ਮਹਿੰਗੇ ਨੂੰ ਅਰਕ ਮਾਰ ਕੇ) ਆਹ ਸੁਣਦਾਂ ਕੀ ਹੁੰਦਾ।
ਮਹਿੰਗਾ---(ਮੁਸਕਰਾ ਕੇ) ਉਏ! ਚੁੱਪ, ਚੁੱਪ!
ਚੰਨਣ---(ਫਿਰ ਬੜਾਉਂਦਾ ਏ) ਤੂੰ ਮੇ...ਰੀ, ਤੇ ਮੈਂ ਤੇ... ਰਾ,
ਲੋਕਾਂ ਨੂੰ ਕੀ। ਜਦੋਂ ਤੂੰ ਜਰਾ ਕੁ ਵੀ ਖਰਵਾ ਕੂਏਂ ਤੇ
ਮੇਰਾ ਦਿਲ ਨਹੀਂ ਖਲੋਂਦਾ। (ਫਿਰ ਥੋੜਾ ਚਿਰ ਹਟ ਕੇ)
ਇਹ ਚੁੰਨੀਂ ਪਰਾਂ ਸੁੱਟ ਖਾਂ, ਸੰਦੁਖ ਕੇਹਦੇ ਲਈ ਭਰੇ
ਹੋਏ ਆ। (ਹੱਸ ਕੇ) ਇਕ ਵੇਰਾਂ ਫੇਰ, ਫੇਰ ਭਾਵੇਂ ਨਾ
ਈ ਸਹੀ।
ਵੱਸਣ---(ਹੌਲੀ ਜੇਹੀ) ਅਜੇ ਤੇ ਭਾਊ ਚੇਤੇ ਕਰਿਆ ਕਰੂਗਾ,
ਪਈ ਓਦਨ ਜੇਹੜੇ ਏਨ ਖੇਖਨ ਕੀਤੇ, (ਹੱਸ ਕੇ) ਹੱਦ}}
ਕਰ ਦਿੱਤੀ, ਆਖੇ....।
ਚੰਨਣ---(ਫਿਰ ਬੜਾਉਂਦਾ ਏ) ਇਕੋ ਘੁੱਟ, ਇਕੋ ਘੱਟ, ਸਹੁੰ ਈ