ਪੰਨਾ:ਬੰਤੋ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਨਿਹਾਲੋਂ ਨਹੀਂ ਸੀ ਇਕ ਵਾਰ ਪਿੰਡ ਈ ਲੈ ਆਈ।
ਪਈ ਓਨ ਜਦੋਂ ਗਹਿਣਾ ਡੱਬੀ 'ਚ ਪਾ ਕੇ ਰੱਖਿਆ ਤੇ
ਘੜੀ ਕੁ ਪਿੱਛੋਂ ਛਾਊ ਮਾਊਂ ਹੋ ਗਿਆ।
ਹਰੀਆ---(ਕਾਹਲੀ ਕਾਹਲੀ ਤੁਰਦਾ ਹੋਇਆ) ਪਈ ਛਾਇਆਂ ਹੁੰਦੀਆਂ
ਤੇ ਨੇ, ਪਰ ਮੈਂ ਕਦੀ ਵੇਖੀਆਂ ਨਹੀਂ। ਤਾਰੂ ਵੀ
ਆਂਹਦਾ ਸੀ ਅਖੇ ਇਕ ਵਾਰ ਅਸੀਂ ਮੁੰਡੇ ਖੁੰਡੇ ਰਾਤ
ਨੂੰ ਫਿਰਦੇ ਸਾਂ ਤੇ ਕਿਸੇ ਜਨੌਰ ਨੇ ਵਖਾਲੀ ਦਿੱਤੀ।
ਅਸੀਂ ਬੜਾ ਡਰਾਇਆ ਡਰੂਇਆ ਪਰ ਉਹ ਤੇ ਹਟੇ
ਈ ਨਾ ਸਗੋਂ ਕਦੀ ਤੇ ਬਿੱਲੀ ਈ ਰਹੇ ਤੇ ਕਦੀ ਹਾਥੀ
ਬਣ ਕੇ ਰੱਬ ਨੂੰ ਈ ਜਾ ਲੱਗੇ, ਤੇ ਕਦੀ......।

[ਆਵਾਜ਼ ਆਉਂਦੀ ਏ]

ਪਾਨ ਬੰਨ੍ਹਾਂ, ਕੁਰਾਨ ਬੰਨ੍ਹਾਂ।
ਹਿੰਦੂ ਬੰਨਾਂ, ਮੁਸਲਮਾਨ ਬੰਨ੍ਹਾਂ।
ਜਲ ਬੰਧੂ ਜਲਾਲ ਬੰਧੂ। ਪਾਰ ਬੰਧੂ।
ਹਰੀਅੰ ਉਰੀਐ, ਲਿਰੀਅੰ ਸਹਾਇ।

[ਸਾਰੇ ਹਰਾਨ ਹੋ ਕੇ ਖਲੋ ਜਾਂਦੇ ਨੇ]

ਹਰੀਆ-ਪਈ ਪੈਸੇ ਨੂੰ ਪੈਸਾ ਖਿੱਚਦਾ। ਜਿਉਂ ਜਿਉਂ ਨੇਈਹਾਂ
ਛਈਆਂ ਦੇ ਨਾਂ ਲਈਏ, ਤਿਉਂ ਤਿਉਂ ਏਨਾਂ ਦਾ ਸਗੋਂ
ਜੋਰ ਪੈਂਦਾ ਜਾਂਦਾ। ਮੈਂ ਤੇ ਤੁਰਨ ਲੱਗਿਆਂ ਈ ਆਖ
ਰਿਹਾ ਸਾਂ ਪਈ ਏਹਨਾਂ ਵਾ ਦੇ ਘੋੜਿਆਂ ਦਾ ਨਾਂ ਨਹੀਂ