ਪੰਨਾ:ਬੰਤੋ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੬)


ਮਾਹੀ---ਬਹੁੜੀ ਉਏ, ਮਾਰ ਘੱਤਿਆ ਉਏ। ਉਏ ਲੋਕੋ ਮੈਨੂੰ
ਕੱਲੇ ਨੂੰ ਵੇਖ ਕੇ ਮੇਰੀ ਰੰਨ ਖੋਹਣ ਆ ਪਏ ਜੇ।
ਬਹੁੜਿਉ ਉਏ ਜੇ ਕੋਈ ਨੇੜੇ ਤੇੜੇ ਹੋ ਤੇ। (ਇਕ ਜਣਾ
ਉਹਦੇ ਮੂੰਹ 'ਚ ਚਾਦਰ ਤੁੰਨਦਾ ਏ)

ਬੰਤੋ---(ਜ਼ੋਰ ਨਾਲ ਹਟਾਉਂਦੀ ਹੋਈ) ਵੇ ਹੁਣ ਜਾਣ ਵੀ ਦਿਉ,
ਖੂਨ ਈ ਕਰ ਘੱਤਣਾਂ ਜੇ, ਫੇਰ ਸਾਰੇ ਵੇਲਣੇ 'ਚ ਪੀੜੇ ਜਾਉਗੇ।

[ਸੁਰਜੂ ਤੇ ਕੇਸਰ ਵੀ ਅੰਦਰ ਆ ਜਾਂਦੇ ਨੇ]

ਸੁਰਜੂ---(ਖੂੰਡਾ ਸਿਰ ਤੋਂ ਦੀ ਲਿਆਉਂਦਾ ਹੋਇਆ) ਓ ਫੜੀਂ ਉਏ
ਕੇਸਰਾ (ਮਾਰਦਾ ਹੋਇਆ) ਕੋਈ ਫਿਕਰ ਨਹੀਂ, ਐਲੀ,
ਐਲੀ, ਅੱਜ ਅਸਾਂ ਮਰ ਜਾਣੀ ਆ

[ਕੇਸਰ ਵੀ ਡਾਂਗਾਂ ਮਾਰਨ ਲੱਗ ਜਾਂਦਾ ਏ ਤੇ
ਉਹ ਬੰਤੋ ਦੇ ਸਿਰ 'ਚ ਵੀ ਲਗ ਜਾਂਦੀ ਏ ਤੇ
ਉਹ ਪਰ੍ਹਾਂ ਹੋ ਕੇ ਡਿੱਗ ਪੈਂਦੀ ਏ]


ਨਾਜਰ---ਚੱਲ ਉਏ ਚੰਨਣਾਂ (ਬੰਤੋ ਵੱਲ ਹੱਥ ਕਰਕੇ) ਏਹ ਨੂੰ ਤੇ ਸੁੱਟ
ਖਾਂ ਘੋੜੀ ਤੇ, ਤੇ ਅਸੀਂ ਪਿੱਛੋਂ ਨਜਿੱਠ ਲੈਂਦੇ ਆਂ ਤੂੰ ਤੇ
ਪਉ ਖਾਂ ਰਾਹੇ।

ਪਰਦਾ ਡਿਗਦਾ ਏ