ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹਾਈ ਦੌਰਾਨ, ਬੱਚਿਆਂ ਦੀ ਮਾਨਸਿਕਤਾ ਅਤੇ ਸਿੱਖਿਆ ਦੇ ਸੰਬੰਧਾਂ ਬਾਰੇ ਥੋੜਾ-ਬਹੁਤ ਅੰਸ਼ ਯਾਦ ਵੀ ਹੁੰਦਾ ਹੈ ਤਾਂ ਉਹ ਵੀ ਇਹ ਕਹਿ ਕੇ ਸਾਰਦੇ ਹਨ ਕਿ ‘ਇਹ ਕਿਤਾਬੀ ਢੰਗ ਨੇ, ਇਹ ਇਨ੍ਹਾਂ ਪੇਂਡੂ ਗੰਵਾਰਾਂ ਵਾਸਤੇ ਨਹੀਂ ਹੈ। ਇਹ ਸਾਡੇ ਮੁਲਕ 'ਤੇ ਲਾਗੂ ਨਹੀਂ ਹੁੰਦਾ। ਇਹ ਬੱਚੇ ਤਾਂ ਡੰਡੇ ਦੇ ਪੀਰ ਨੇ।’ ਨਾਲ ਹੀ ਆਪਣੇ ਕਥਨ ਦੀ ਪੁਸ਼ਟੀ ਲਈ ਦਲੀਲ ਵੀ ਦੇਣਗੇ ਕਿ ‘ਹੁਣ ਡੰਡੇ ਦਾ ਰਿਵਾਜ ਮੁੱਕ ਗਿਆ ਹੈ ਤੇ ਨਤੀਜਾ ਸਾਹਮਣੇ ਹੀ ਹੈ ਕਿ ਬੱਚੇ ਵਿਗੜ ਗਏ ਨੇ, ਵਿਗੜ ਰਹੇ ਨੇ।’ ਇਸ ਤਰ੍ਹਾਂ ਦੀ ਵਿਆਖਿਆ ਦੇ ਕੇ, ਅਧਿਆਪਕ ਆਪਣੀ ਕਮਜੋਰੀ 'ਤੇ ਪਰਦਾ ਪਾ ਰਿਹਾ ਹੁੰਦਾ ਹੈ।

ਅਧਿਆਪਕ ਵਰਗ ਨੂੰ ਇਸ ਸੱਚਾਈ ਦੇ ਰੂਬਰੂ ਹੋਣ ਦੀ ਲੋੜ ਹੈ ਕਿ:

ਬੱਚਿਆਂ ਦੇ ਮਾਨਸਿਕ ਵਿਕਾਸ ਦਾ ਇਕ ਪਹਿਲੂ ਤਾਂ ਇਹ ਹੈ ਕਿ ਬੱਚਾ ਕਿਸੇ ਵੀ ਉਮਰ 'ਤੇ ਬੱਚਾ ਨਹੀਂ ਹੁੰਦਾ (ਜਿਸ ਤਰ੍ਹਾਂ ਅਸੀਂ ਇਹ ਸ਼ਬਦ ਕਿਸੇ ਅਨਜਾਣ, ਘੱਟ ਸਮਝ ਵਾਲੇ, ਅਵਿਕਸਿਤ ਲਈ ਵਰਤਦੇ ਹਾਂ। ਜਾ ਯਾਰ ! ਤੂੰ ਤਾਂ ਅਜੇ 'ਬੱਚਾ' ਹੈਂ।) ਬੱਚਾ ਆਪਣੀ ਉਮਰ ਮੁਤਾਬਕ ਹਰ ਪੜਾਅ ਤੇ ਇਕ ਪੂਰਨ ਇਕਾਈ ਹੁੰਦਾ ਹੈ। ਉਹ ਆਪਣੇ ਆਪ ਲਈ ਪੂਰੀ ਤੱਵਜੋ ਮੰਗਦਾ ਹੈ, ਪੂਰੀ ਇੱਜ਼ਤ ਚਾਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਅਸੀਂ ਉਸ ਦੀ ਇੱਜਤ ਜਾਂ ਉਸ ਦੀਆਂ ਭਾਵਨਾਵਾਂ ਦੀ ਕਦਰ ਤਾਂ ਹੀ ਕਰਾਂਗੇ ਜੇ ਅਸੀਂ ਉਸ ਦੇ ਉਸ ਪੜਾਅ ਦੀਆਂ ਲੋੜਾਂ ਸਮਝਾਂਗੇ।

ਮਾਂ ਪਿਉ ਦੀ ਅਗਿਆਨਤਾ ਦੀ ਗੱਲ ਕਰ ਰਿਹਾ ਸੀ, ਮਾਂ ਪਿਉ ਸਮਾਜ ਵਿਚ ਕੋਈ ਵਖਰਾ ਵਰਗ ਨਹੀਂ ਹੁੰਦਾ। ਅਧਿਆਪਕ ਵੀ ਤਾਂ ਮਾਂ ਬਾਪ ਹੁੰਦੇ ਨੇ। ਅਧਿਆਪਕ ਅਤੇ ਮਾਂ ਪਿਉ ਜੇ ਵੱਖ ਵੱਖ ਵੀ ਹੋਣ (ਮਤਲਬ ਜੋ ਮਾਂ ਬਾਪ ਖੁਦ ਅਧਿਆਪਕ ਨਹੀਂ) ਤਾਂ ਉਹ ਅਕਸਰ ਮਿਲਦੇ ਵੀ ਹਨ (ਜੇ ਨਹੀਂ ਮਿਲਦੇ ਤਾਂ ਮਿਲਣੇ ਚਾਹੀਦੇ ਹਨ) ਤੇ ਇਸ ਤੋਂ ਵੀ ਇਲਾਵਾ, ਮਾਂ ਪਿਉ ਨੇ ਬੱਚਿਆਂ ਨੂੰ ਪਾਲਣਾ ਹੈ, ਇਕ ਵਧੀਆ ਪਰਿਵਾਰਕ ਅਤੇ ਸਮਾਜਿਕ ਪ੍ਰਾਣੀ ਦੇਖਣਾ ਹੈ ਤਾਂ ਇਹ ਉਨ੍ਹਾਂ ਦੀ ਵੀ ਲੋੜ ਹੈ ਕਿ ਉਹ ਬੱਚਿਆਂ ਦੇ ਵਿਕਾਸ ਪੜਾਆਂ ਨੂੰ ਜਾਨਣ। ਜੇ ਉਹ ਬੱਚੇ ਲਈ ਚਾਕਲੇਟ, ਖਿਡੌਣੇ, ਹੋਰ ਖਾਣ ਪੀਣ, ਪਹਿਨਣ ਦੀਆਂ ਚੀਜਾਂ ਖਰੀਦਦੇ ਹਨ ਤਾਂ ਉਹ ਉਨ੍ਹਾਂ ਦੇ ਵਿਕਾਸ ਪੜਾਆਂ ਨਾਲ ਜੁੜੀਆਂ ਹੋਰ ਮਾਨਸਿਕ ਲੋੜਾਂ ਨਾਲ ਸਬੰਧਿਤ ਪੁਸਤਕਾਂ ਵੀ ਖਰੀਦ ਕੇ ਪੜ੍ਹ ਸਕਦੇ ਹਨ, ਕਿਸੇ ਮਾਹਿਰ ਨੂੰ ਮਿਲ ਕੇ ਪੁੱਛ ਵੀ ਸਕਦੇ ਹਨ। ਉਦਾਹਰਣ ਦੇ ਤੌਰ ਤੇ, ਇਕ ਮਾਨਸਿਕ ਖੋਜ਼ ਦੇ ਨਤੀਜੇ ਦਾ ਜਿਕਰ ਕਰਦੇ ਚਲਦੇ ਹਾਂ ਕਿ ਬੱਚਾ ਆਪਣੇ ਮਾਤਾ ਪਿਤਾ ਦੇ ਸਦਾਚਾਰਕ ਜੀਵਨ ਦਾ ਪ੍ਰਤੀਬਿੰਬ ਹੁੰਦਾ ਹੈ। ਚੰਗੇ ਮਾਤਾ ਪਿਤਾ ਦਾ ਸਭ ਤੋਂ ਵਡਮੁੱਲਾ ਸਦਾਚਾਰਕ ਲੱਛਣ, ਦਿਆਲਤਾ ਅਤੇ ਹੋਰਨਾਂ ਲੋਕਾਂ ਨਾਲ ਨੇਕੀ ਕਰਨ ਦੀ ਇੱਛਾ ਹੈ। ਜਿਨ੍ਹਾਂ ਟੱਬਰਾਂ ਵਿਚ ਪਿਤਾ ਅਤੇ ਮਾਤਾ ਆਪਣੇ ਆਪ ਦਾ ਇਕ ਹਿੱਸਾ ਹੋਰਨਾਂ ਨੂੰ ਦਿੰਦੇ ਹਨ, ਹੋਰ ਲੋਕਾਂ ਦੇ ਦੁਖ ਅਤੇ ਖੁਸ਼ੀਆਂ ਆਪਣੇ ਦਿਲ ਦੇ ਨੇੜੇ ਕਰਦੇ ਹਨ, ਬੱਚੇ ਵੱਡੇ ਹੋ ਕੇ ਚੰਗੇ, ਹਮਦਰਦ ਅਤੇ ਨਿੱਘੇ ਦਿਲਾਂ ਵਾਲੇ ਬਣਦੇ ਹਨ।

ਬੱਚੇ ਨੂੰ ਸਮਝਣ ਦੀ ਸਾਡੀ ਇਹ ਲੋੜ, ਸਾਡੀ ਸੋਚ ਦਾ ਹਿੱਸਾ ਨਹੀਂ ਬਣੀ। ਅਜਿਹੀਆਂ ਹੋਰ ਵੀ ਖੋਜ਼ਾਂ ਸਾਡੀ ਸਮਝ ਨਾਲ ਜੁੜਣੀਆਂ ਚਾਹੀਦੀਆਂ ਹਨ।

ਸਬੱਬ ਸੀ ਨੌਜਵਾਨਾਂ ਅਤੇ ਨਸ਼ਿਆਂ ਦਾ ਤੇ ਫਿਰ ਉਸ ਪਹਿਲੂ ਤੋਂ ਉਜਾਗਰ ਹੋਏ ਕਈ ਹੋਰ ਨਵੇਂ ਪਹਿਲੂ।

ਸਿਹਤ ਵਿਭਾਗ ਵਿਚ ਕੰਮ ਕਰਦਿਆਂ, ਸਮਾਜੀ-ਮਨੋਵਿਗਿਆਨ ਨਾਲ ਜੁੜੇ ਹੋਇਆਂ,

ਕੌਮੀ ਪੱਧਰ ਤੇ ਚਲ ਰਹੇ ਕਈ ਸਿਹਤ ਪ੍ਰੋਗਰਾਮਾਂ ਵਿਚ ਕਾਰਜਸੀਲ ਹੁੰਦੇ ਹੋਇਆਂ, ਖਾਸ ਕਰ


ਬੱਚੇ ਕਦੇ ਤੰਗ ਨਹੀਂ ਕਰਦੇ/ 12