ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਮਤੌਰ ਤੇ ਜਦੋਂ ਕਿਸੇ ਪਰਿਵਾਰ ਜਾਂ ਮਾਪਿਆਂ ਨਾਲ ਗੱਲ ਕਰਕੇ ਦੇਖੋ, ਸਭ ਦਾ ਕੇਂਦਰ ਬੱਚੇ ਹਨ।ਛੋਟੇ ਪਰਿਵਾਰ ਹਨ। ਸ਼ਹਿਰਾਂ ਵਿੱਚ ਆ ਕੇ ਵੱਸੇ ਪਰਿਵਾਰ ਹਨ। ਮੁੱਖ ਕਾਰਨ-ਬੱਚੇ ਕੁਝ ਚੰਗਾ ਪੜ੍ਹ ਲਿਖ ਜਾਣ, ਕਿਤੇ ਵਧੀਆ ਸੈੱਟ ਹੋ ਜਾਣ।ਜਿਥੇ ਕਿਤੇ ਮਾਂ ਪਿਉ ਵਿੱਚੋਂ ਇੱਕ ਨੌਕਰੀ ਕਰਦਾ ਹੈ, ਦੂਸਰੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵੀ ਕਿਤੋਂ ਹਜਾਰ ਪੰਜ ਸੌ ਕਮਾ ਲਿਆਵੇ। ਕਾਰਨ ਇਕੋ ਕਿ ਬੱਚੇ ਨੂੰ ਵਧੀਆ ਸਕੂਲ ਪਾ ਦਿਆਂਗੇ, ਵਧੀਆ ਕੋਚਿੰਗ ਕਰਵਾ ਦਿਆਂਗੇ। ਹਰ ਮਾਂ ਪਿਉ ਦਾ ਇੱਕੋ ਹੀ ਰਾਗ- ਜੋ ਭੱਜ ਨੱਠ ਕਰ ਰਹੇ ਹਾਂ ਉਹ ਬੱਸ ਬੱਚਿਆਂ ਲਈ, ਸਵੇਰ ਤੋਂ ਸ਼ਾਮ ਤੱਕ ਕਮਾ ਰਹੇ ਹਾਂਬੱਚਿਆਂ ਲਈ। ਉਨ੍ਹਾਂ ਨੂੰ ਚੰਗਾ ਖਾਣ, ਚੰਗੇ ਕੱਪੜੇ, ਮੋਟਰ-ਬਾਈਕ, ਮੋਬਾਇਲ। ਇਹ ਲੋੜਾਂ ਸਰੀਰਕ ਸੰਤੁਸ਼ਟੀ ਦੀਆਂ ਹਨ। ਅਸੀਂ ਫਿਕਰਮੰਦ ਹਾਂ ਕਿ ਬੱਚਾ ਚਾਰ ਚਾਰ ਟਿਊਸ਼ਨਾਂ ਪੜ੍ਹਦਾ ਹੈ, ਕਿਤੇ ਇੱਕ ਤੋਂ ਦੂਸਰੀ ਥਾਂ ਜਾਂਦਾ ਥੱਕ ਨਾ ਜਾਵੇ, ਮੋਟਰ ਸਾਈਕਲ ਲੈ ਦੇਵੋ।ਪਰ ਬੱਚੇ ਦੀਆਂ ਮਾਨਸਿਕ ਲੋੜਾਂ ਵੀ ਹੁੰਦੀਆਂ ਹਨ। ਦਰਅਸਲ ਅਸੀਂ ਉਨ੍ਹਾਂ ਤੋਂ ਅਨਜਾਣ ਹਾਂ। ਫਿਰ ਉਹ ਇਹ ਲੋੜਾਂ ਪੂਰੀਆਂ ਕਰਦਾ ਹੈ, ਮਿੱਤਰਾਂ ਦੇ ਘੇਰੇ ਤੋਂ, ਉਸ ਨੂੰ ਰਾਹ ਦਿਖਾਉਂਦਾ ਹੈ ਸਾਡਾ ਮੀਡੀਆ। ਕਿਸ ਤਰ੍ਹਾਂ ਜੀਉਣਾ ਹੈ, ਕਿਸ ਤਰ੍ਹਾਂ ਰਹਿਣਾ-ਖਾਣਾ ਹੈ, ਕਿਵੇਂ ਜਨਮ ਦਿਨ ਮਨਾਉਣਾ ਹੈ। ਜ਼ਿੰਦਗੀ ਦਾ ਮਕਸਦ ਕੀ ਹੈ? ਇਸ ਅਹਿਮ ਸਵਾਲ ਦਾ ਸਹੀ ਅਤੇ ਵਿਗਿਆਨਕ ਜਵਾਬ ਤਾਂ ਹੈ ਮਾਂ ਪਿਉ ਅਤੇ ਅਧਿਆਪਕਾਂ ਕੋਲ, ਪਰ ਇਸ ਦਾ ਜਵਾਬ ਦੇ ਰਿਹਾ ਹੈ- ਮੀਡੀਆ; ਕਿ ਵਾਲ ਸੰਵਾਰੋ, ਖੁਸ਼ਬੂਆਂ ਛਿੜਕੋ, ਕਰੀਮਾਂ ਲਗਾਉ, ਆਪਣੇ ਵਿਰੋਧੀ ਸੈਕਸ ਨੂੰ ਲੁਭਾਵੋ, ਇਹੀ ਇੱਕੋ ਇੱਕ ਮਕਸਦ ਹੈ ਜ਼ਿੰਦਗੀ ਦਾ।ਚਾਰ ਗੀਤ ਸਿੱਖੋ, ਪੰਜ ਸਵਾਲਾਂ ਦੇ ਜਵਾਬ ਦਿਉ ਤੇ ਰਾਤੋ ਰਾਤ ਕਰੋੜਪਤੀ ਬਣੋ। ਅਸੀਂ ਮਾਂ ਪਿਉ ਅਤੇ ਅਧਿਆਪਕਾਂ ਨੇ ਉਸ ਨੂੰ ਮਿਹਨਤ ਕਰਨ ਦਾ ਪਾਠ ਪੜ੍ਹਾਇਆ ਨਹੀਂ, ਅਸੀਂ ਉਨ੍ਹਾਂ ਨੂੰ ਮਨੁੱਖੀ ਸੰਘਰਸ਼ ਦੀ ਗਾਥਾ ਤੋਂ ਰੂਬਰੂ ਕਰਵਾਇਆ ਨਹੀਂ, ਮੀਡੀਆ ਨੇ ਉਨ੍ਹਾਂ ਨੂੰ ਸੁਪਨੇ ਦਿਖਾਏ। ਅਸੀਂ ਸਹੀ ਸੁਨੇਹਾ ਪਹੁੰਚਾਇਆ ਨਹੀਂ, ਮੀਡੀਆ ਦਾ ਦਿਖਾਇਆ ਸੁਪਨਾ ਸਿਰੇ ਨਹੀਂ ਚੜ੍ਹਿਆ ਤਾਂ ਨੌਜਵਾਨ ਨੇ ਬੌਂਦਲਣਾ ਹੀ ਸੀ। ਫਿਰ ਸੰਭਾਲਿਆਨਸ਼ਿਆਂ ਨੇ ਜਾਂ ਕਿਸੇ ਹੋਰ ਮਾਨਸਿਕ ਪ੍ਰਗਟਾਵੇ ਨੇ।

ਇਸ ਸਾਰੇ ਮਾਹੌਲ ਅਤੇ ਪਰਿਸਥਿਤੀ ਦੇ ਮੱਦੇਨਜ਼ਰ ਸਾਨੂੰ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ।

ਇਸੇ ਉਮਰ ਨਾਲ ਜੁੜੇ ਸੈਕਸ ਅੰਗਾਂ ਦੇ ਵਿਕਾਸ ਨੂੰ ਤਾਂ ਅਸੀਂ ਸਮਝਦੇ ਹਾਂ। ਪਰ ਸੈਕਸ ਅੰਗਾਂ ਦੇ ਨਾਲ ਸੈਕਸ ਹਾਰਮੋਨਜ਼ ਅਤੇ ਹੋਰ ਰਸਾਇਣਾਂ ਦੇ ਪ੍ਰਭਾਵ ਨਾਲ ਜੋ ਮਾਨਸਿਕ ਤਬਦੀਲੀਆਂ ਆਉਂਦੀਆਂ ਹਨ, ਅਸੀਂ ਉਨ੍ਹਾਂ ਤੋਂ ਵੀ ਅਨਜਾਣ ਹਾਂ। ਤੁਸੀਂ ਇਕ ਸਾਧਾਰਨ ਜਿਹੀ ਗੱਲ ਤੋਂ ਅੰਦਾਜਾ ਲਗਾਉ ਕਿ ਇਸ ਉਮਰ ਦੇ ਸ਼ੁਰੂ ਹੋਣ ਤੋਂ ਬਾਅਦ, ਤਕਰੀਬਨ ਨੌਵੀਂ ਦਸਵੀਂ ਵਿੱਚ ਲੜਕੇ-ਲੜਕੀਆਂ ਆਪਣੀ ਦਿੱਖ ਦਾ ਖਿਆਲ ਰਖਦੇ ਹਨ, ਕੱਪੜਿਆਂ ਪ੍ਰਤੀ ਸੁਚੇਤ ਹੁੰਦੇ ਹਨ। ਤਿਆਰ ਹੋਣ ਵਿੱਚ, ਵਾਲ ਵਾਹੁਣ ਵਿੱਚ ਕਿੰਨਾਂ ਹੀ ਸਮਾਂ ਲਗਾਉਂਦੇ ਹਨ। ਇਹ ਇੱਕ ਕੁਦਰਤੀ ਵਰਤਾਰਾ ਹੈ।ਇਹ ਹਾਰਮੋਨਜ਼ ਦੇ ਪ੍ਰਭਾਵ ਹੇਠ, ਦੂਸਰੇ ਸੈਕਸ ਪ੍ਰਤੀ ਕੁਦਰਤੀ ਖਿੱਚ ਦਾ ਕਾਰਨ ਹੈ। ਜਿਹੜੀ ਆਪਾਂ ਗੱਲ ਕੀਤੀ ਕਿ ਮੀਡੀਆ ਕੀ ਕਰ ਰਿਹਾ ਹੈ? ਮੀਡੀਆ ਦਰਅਸਲ ਇਸ ਉਮਰ ਦੀ ਮਨੋਵਿਗਿਆਨਕ ਲੋੜ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਰਿਹਾ ਹੈ ਤੇ ਉਨ੍ਹਾਂ ਨੂੰ ਭਟਕਾਉਂਦਾ ਹੈ।ਸਵਾਲ ਤਾਂ ਉਸ ਮਾਨਸਿਕ ਅਵਸਥਾ ਨੂੰ ਚੰਗੇ, ਉਸਾਰੂ ਪਾਸੇ ਇਸਤੇਮਾਲ ਕਰਨ ਦਾ ਹੈ।ਇਹ ਬਾਜਾਰੂ ਪ੍ਰਵਿਰਤੀ, ਅੱਜ ਮਨੋਵਿਗਿਆਨਕ ਖੋਜ਼ਾਂ ਦਾ ਗਲਤ ਫਾਇਦਾ ਲੈ ਰਹੀ ਹੈ ਜਦੋਂ ਕਿ

ਚਾਹੀਦਾ ਇਹ ਹੈ ਕਿ ਮਾਂ ਪਿਉ, ਅਧਿਆਪਕ ਅਤੇ ਸਮਾਜ ਦੇ ਹੋਰ ਜੁੰਮੇਵਾਰ ਲੋਕ (ਨੇਤਾ-ਆਗੂ)


ਬੱਚੇ ਕਦੇ ਤੰਗ ਨਹੀਂ ਕਰਦੇ/ 32