ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਸ ਕਰ ਲੜਕੀਆਂ ਨੂੰ 'ਨਾ ਕਹਿਣ ਦੀ ਕਲਾ' ਸਿਖਾਉਣਾ ਬਹੁਤ ਜਰੂਰੀ ਹੈ।

ਇਹ ਸਾਰੀਆਂ ਗੱਲਾਂ ਕਰਨ ਦਾ ਇੱਥੇ ਮਕਸਦ ਇਹ ਹੈ ਕਿ ਸੈਕਸ ਨਾਲ ਜੁੜੀ ਮਾਨਸਿਕਤਾ ਅਤੇ ਸਮਾਜਿਕ ਭਾਵੁਕਤਾ, ਜੇਕਰ ਸਹੀ ਅਰਥਾਂ ਵਿਚ ਨਹੀਂ ਸਮਝਾਂਗੇ ਤਾਂ ਬੱਚੇ ਭਟਕ ਜਾਣਗੇ ਅਤੇ ਉਸ ਭਟਕਾਅ ਦਾ ਇਕ ਰਾਹ ਨਸ਼ਿਆਂ ਵਿੱਚ ਖੁਲ੍ਹਦਾ ਹੈ। ਇੱਥੇ ਇਹ ਗੱਲ ਵੀ ਸਮਝਣ ਦੀ ਲੋੜ ਹੈ ਕਿ ਨਸ਼ਿਆਂ ਅਤੇ ਸੈਕਸ ਦਾ ਆਪਸੀ ਸਬੰਧ ਹੈ ਕਿ ਨਸ਼ਿਆਂ ਦੀ ਲੋਰ ਹੇਠ, ਵਿਅਕਤੀ ਸੈਕਸ ਵੱਲ ਛੇਤੀ ਰੁਚਿਤ ਹੁੰਦਾ ਹੈ ਤੇ ਉਪਰੋਂ ਤਜਰਬੇ ਕਰਨ ਦੀ ਪ੍ਰਵਿਰਤੀ।

ਲੜਕੀਆਂ ਬਾਰੇ ਸਾਡੀ ਇਹ ਸਮਝ ਕਿ ਉਨ੍ਹਾਂ ਨੂੰ ਸੈਕਸ ਸਿੱਖਿਆ ਮਾਂ ਤੋਂ ਮਿਲ ਹੀ ਜਾਂਦੀ ਹੈ, ਅਧੂਰੀ ਹੈ। ਇਹ ਸਿਰਫ ਮਾਹਵਾਰੀ ਦਾ ਗਿਆਨ ਹੀ ਹੈ। ਸੈਕਸ ਪ੍ਰਕ੍ਰਿਆ ਅਤੇ ਗਰਭ ਧਾਰਨ ਦਾ ਨਹੀਂ, ਸੈਕਸ ਨਾਲ ਜੁੜੀਆਂ ਹੋਰ ਸਮੱਸਿਆਵਾਂ-ਰੋਗਾਂ ਦਾ ਨਹੀਂ। ਲੜਕਿਆਂ ਦੇ ਸੈਕਸ ਗਿਆਨ ਦੀ ਸਥਿਤੀ ਤਾਂ ਸਾਡੇ ਸਮਾਜ ਵਿਚ ਹੋਰ ਵੀ ਚਿੰਤਾਜਨਕ ਹੈ।ਇੱਕ ਕਾਰਨ ਇਹ ਹੋ ਸਕਦਾ ਹੈ ਕਿ ਲੜਕਿਆਂ ਨੂੰ ਅਸੀਂ ਇਸ ਕਰਕੇ ਅਣਗੌਲਾ ਕਰ ਦਿੰਦੇ ਹਾਂ ਕਿ ਉਨ੍ਹਾਂ ਨੇ ਇਸ ਕਾਰਜ ਵਿੱਚ ਕਿਹੜਾ ਕੋਈ 'ਗਰਭ ਧਾਰਨ ਕਰਨ ਵਰਗੀ' ਮੁਸੀਬਤ ਵਿਚ ਪੈਣਾ ਹੁੰਦਾ ਹੈ। ਦੂਸਰਾ ਸਾਡਾ ਇਹ ਵੀ ਵਿਚਾਰ ਹੈ ਕਿ ਸਾਡੀ ਧਰਤੀ ਗੁਰੂਆਂ-ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਸਾਡੇ ਲੋਕ ਧਾਰਮਿਕਤਾ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਵਿਚਾਰ ਬੜੇ ਪਵਿੱਤਰ ਹਨ। ਅਸੀਂ ਆਪਸੀ ਰਿਸ਼ਤਿਆਂ ਵਿੱਚ ਸਤਿਕਾਰ ਕਰਦੇ ਹਾਂ। ਪਰ ਇਸ ਦੇ ਉਲਟ ਇਹ ਤੱਥ ਵੀ ਸਾਡੀ ਇਸ ਸਮਝ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ਕਿ ਭਾਰਤ ਵਿਚ ਤਕਰੀਬਨ ਸੱਠ ਲੱਖ ਐਚ.ਆਈ.ਵੀ. ਤੋਂ ਪ੍ਰਭਾਵਿਤ ਲੋਕਾਂ ਵਿਚੋਂ ਤਕਰੀਬਨ ਅੱਧੇ (50 ਫੀਸਦੀ ਭਾਵ ਤੀਹ ਲੱਖ) ਵਿਅਕਤੀਆਂ ਦੀ ਉਮਰ 15 ਤੋਂ 24 ਸਾਲ ਹੈ। ਤੁਸੀਂ ਖੁਦ ਅੰਦਾਜਾ ਲਗਾਉ ਕਿ ਪੰਦਰਾਂ-ਸੋਲਾਂ ਦੀ ਉਮਰ 'ਤੇ ਐਚ.ਆਈ.ਵੀ. ਤੋਂ ਪੀੜਤ ਹੋਣ ਵਾਲਾ ਗੱਭਰੂ ਜਾਂ ਮੁਟਿਆਰ ਇਹ ਬੀਮਾਰੀ ਕਿਥੋਂ ਲਿਆ ਰਿਹਾ ਹੈ? ਇਹ ਵਾਈਰਸ ਹਵਾ ਵਿਚੋਂ ਹੁੰਦਾ ਸਾਡੇ ਸਰੀਰ ਵਿਚ ਨਹੀਂ ਪਹੁੰਚਦਾ। ਐਚ.ਆਈ.ਵੀ. ਦਾ ਸਰਵੇਖਣ ਦਸਦਾ ਹੈ ਕਿ ਇਹ ਸੱਠ ਲੱਖ ਮਰੀਜਾਂ ਵਿਚ ਘੁੰਮ ਰਿਹਾ ਵਾਈਰਸ, ਤਕਰੀਬਨ 85 ਫੀਸਦੀ ਲੋਕਾਂ ਵਿਚ ਅਸੁਰੱਖਿਅਤ ਸੈਕਸ ਜਾਂ ਗੈਰ-ਸਮਾਜਿਕ ਸੈਕਸ ਸਬੰਧਾਂ ਰਾਹੀਂ ਪਹੁੰਚਿਆ ਹੈ। ਇਸ ਲਈ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸੈਕਸ ਨਾਲ ਜੁੜੇ ਸਰੀਰਕ ਅਤੇ ਮਾਨਸਿਕ ਮਸਲਿਆਂ ਦਾ ਹੱਲ ਸਾਡੀ ਸਮਝ ਵਿੱਚ ਹੈ ਤਾਂ ਜੋ ਅਸੀਂ ਬੱਚਿਆਂ ਦੇ ਸਹੀ ਰਾਹ ਦਸੇਰੇ ਬਣ ਸਕੀਏ।

ਮਾਂ ਪਿਉ ਅਤੇ ਅਧਿਆਪਕਾਂ ਦੇ ਆਪਸੀ ਗੱਲਬਾਤ ਵਿੱਚ ਇਹ ਗੱਲ ਉਭਰਦੀ ਹੈ ਕਿ ਕਸੂਰ ਅਧਿਆਪਕਾਂ ਦਾ ਹੈ, ਸਕੂਲ ਦੇ ਮਾਹੌਲ ਦਾ ਹੈ। ਉਹ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦੇ ਰਹੇ। ਅਧਿਆਪਕ ਆਪਣੇ ਫ਼ਰਜ਼ ਅਤੇ ਜੁੰਮੇਵਾਰੀ ਨੂੰ ਨਹੀਂ ਨਿਭਾ ਰਹੇ। ਪਹਿਲਾਂ ਸਕੂਲਾਂ ਵਿੱਚ, ਪੁਰਾਣੇ ਅਧਿਆਪਕਾਂ ਵਿੱਚ ਵਧੀਆ ਕਿਰਦਾਰੀ ਅਧਿਆਪਕ ਹੁੰਦੇ ਸੀ। ਅਧਿਆਪਕ ਕਹਿੰਦੇ ਹਨ, ਬੱਚਾ ਸਾਡੇ ਕੋਲ ਸਿਰਫ ਛੇ ਘੰਟੇ ਰਹਿੰਦਾ ਹੈ, ਬਾਕੀ ਅਠਾਰਾਂ ਘੰਟੇ ਬੱਚਾ ਮਾਂ ਪਿਉ ਕੋਲ ਰਹਿੰਦਾ ਹੈ। ਉਹ ਪਹਿਲੇ ਛੇ ਸਾਲ ਸਿਰਫ ਮਾਂ ਪਿਉ ਕੋਲ ਰਹਿੰਦਾ ਹੈ। ਮਾਂ ਪਿਉ ਨੇ ਜੋ ਸੰਸਕਾਰ ਬੱਚੇ ਨੂੰ ਦੇਣੇ ਹਨ, ਉਹ ਸਕੂਲ ਵਿੱਚ ਪ੍ਰਗਟ ਹੋਏ ਹਨ। ਦੋਵੇਂ ਇੱਕ ਦੂਸਰੇ 'ਤੇ ਇਲਜਾਮ ਮੁੱਢ ਰਹੇ ਹਨ। ਜੇਕਰ ਇੱਥੇ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਗੱਲ ਟੀ.ਵੀ. ਤੇ ਮੀਡੀਏ ਤੇ ਪਹੁੰਚ ਜਾਂਦੀ ਹੈ। ਤੁਸੀਂ ਧਿਆਨ ਨਾਲ ਗੱਲ ਨੂੰ ਸੋਚੋ, ਵਿਸ਼ਲੇਸ਼ਿਤ ਕਰੋ ਕਿ ਘਰ ਵਿੱਚ ਦਸ-ਬਾਰਾਂ ਹਜਾਰ ਦਾ ਟੈਲੀਵੀਜਨ ਕੌਣ ਲੈ

ਕੇ ਆਇਆ ਹੈ? ਮੰਨ ਲਵੋ ਟੈਲੀਵੀਜਨ ਤੁਹਾਨੂੰ ਕੋਈ ਗਿਫ਼ਟ ਕਰ ਗਿਆ ਹੈ, ਪਰ ਕੇਬਲ ਦਾ ਹਰ


ਬੱਚੇ ਕਦੇ ਤੰਗ ਨਹੀਂ ਕਰਦੇ/ 34