ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹੀਨੇ ਕਿਰਾਇਆ ਤਾਂ ਕੋਈ ਹੋਰ ਨਹੀਂ ਦਿੰਦਾ। ਉਹ ਤਾਂ ਆਪਾਂ ਖੁਦ ਦਿੰਦੇ ਹਾਂ। ਅਸੀਂ ਟੀ.ਵੀ. ਨੂੰ ਦੋਸ਼ੀ ਠਹਿਰਾਉਂਦੇ ਹਾਂ, ਪਰ ਉਸ ਨਜ਼ਰ ਆ ਰਹੇ ਦੋਸ਼ੀ ਨੂੰ, ਖੁਦ ਹੀ ਘਰੇ ਵਾੜਿਆ ਹੈ। ਕਦੇ ਇਸ ਨੂੰ ਘਰ ਵਿਚੋਂ ਕੱਢਣ ਦੀ ਗੱਲ ਨਹੀਂ ਚਲਦੀ। ਕਿਉਂ? ਤੁਸੀਂ ਧਿਆਨ ਨਾਲ ਵਿਚਾਰ ਕਰੋ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਕੇਬਲ ਕਟਵਾ ਦਿਉ। ਤੁਸੀਂ ਮੇਰੇ ਕਹਿਣ ਤੇ ਕਟਵਾਉਣੀ ਵੀ ਨਹੀਂ, ਕਿਉਂ ਜੋ ਤੁਸੀਂ ਇਸ ਪਹਿਲੂ ਤੋਂ ਜਾਣੂ ਹੋ। ਕੇਬਲ ਤੁਹਾਡਾ ਮਨੋਰੰਜਨ ਕਰਦੀ ਹੈ, ਕੇਬਲ ਉਪਰ ਗਿਆਨ ਵਰਧਕ ਪ੍ਰੋਗਰਾਮ ਵੀ ਆਉਂਦੇ ਹਨ। ਇਸ ਦੇ ਬਾਵਜੂਦ ਜੇ ਅਸੀਂ ਕੁਝ ਪ੍ਰੋਗਰਾਮਾਂ ਨੂੰ, ਸੀਰੀਅਲਾਂ ਨੂੰ ਜਾਂ ਗੀਤਾਂ ਦੀ ਪੇਸ਼ਕਾਰੀ ਨੂੰ, ਉਕਸਾਊ ਅਤੇ ਭਟਕਾਉ ਸਮਝਦੇ ਹਾਂ ਤੇ ਇਹ ਸਮਝਦੇ ਹਾਂ ਕਿ ਇਹ ਇਕੱਠੇ ਬੈਠ ਕੇ ਦੇਖਣ ਵਾਲੇ ਨਹੀਂ ਤੇ ਤੁਸੀਂ ਉੱਥੋਂ ਉੱਠ ਜਾਂਦੇ ਹੋ ਤੇ ਬੱਚਿਆਂ ਨੂੰ ਦੇਖਣ ਲਈ ਛੱਡ ਜਾਂਦੇ ਹੋ ਤਾਂ ਇਹ ਕੋਈ ਵਧੀਆ ਹੱਲ ਨਹੀਂ ਹੈ। ਜੇਕਰ ਮੀਡੀਆ ਗੱਭਰੂਆਂ ਮੁਟਿਆਰਾਂ ਦੇ ਮਨਾਂ ਤੇ ਹਮਲਾ ਕਰੀ ਜਾ ਰਿਹਾ ਹੈ ਤਾਂ ਕੀ ਸਾਨੂੰ ਉਸ ਹਮਲੇ ਦੇ ਵਿਰੁੱਧ ਸੁਰੱਖਿਆ ਛੱਤਰੀ ਨਹੀਂ ਬਨਣਾ ਚਾਹੀਦਾ? ਕੀ ਅਸੀਂ ਕਦੇ ਇਸ ਬਦਲ ਰਹੇ ਮਾਹੌਲ ਦੇ ਮੁਤਾਬਕ ਆਪਣੇ ਆਪ ਨੂੰ ਬਦਲਣ, ਆਪਣੀ ਸੋਚ ਨੂੰ ਸਮੇਂ ਦੇ ਹਾਣ ਦਾ ਬਨਾਉਣ ਬਾਰੇ ਸੋਚਿਆ ਹੈ?

ਆਪਾਂ ਕਿਸ਼ੋਰ ਵਰਗ ਦੇ ਵੱਖ ਵੱਖ ਪਹਿਲੂਆਂ-ਪੜਾਆਂ ਦੀ ਗੱਲ ਕਰਦੇ ਹੋਏ, ਉਨ੍ਹਾਂ ਦੀ ਮਾਨਸਿਕਤਾ ਦੇ ਵੱਖ ਵੱਖ ਪਸਾਰਾਂ ਦੀ ਗੱਲ ਕੀਤੀ ਹੈ। ਜੇਕਰ ਇਨ੍ਹਾਂ ਨੂੰ ਸਹੀ ਤਰ੍ਹਾਂ ਨਹੀਂ ਸਮਝਿਆ ਸੁਲਝਾਇਆ ਜਾਂਦਾ ਤਾਂ ਫਿਰ ਇਹ ਉਮਰ ਤਨਾਉ ਦੀ ਉਮਰ ਵੀ ਬਣ ਜਾਂਦੀ ਹੈ।ਪਲ ਪਲ ਤੇ ਦੇ ਤਨਾਉ ਹੈ। ਸੈਕਸ ਅੰਗਾਂ ਦੇ ਵਿਕਸਿਤ ਹੋਣ ਨਾਲ, ਨਵੇਂ ਵਰਤਾਰਿਆਂ ਦੇ ਜੁੜਨ ਦਾ ਤਨਾਉ। ਸੈਕਸ ਹਾਰਮੋਨਜ਼ ਪੈਦਾ ਹੋਣ ਨਾਲ, ਇਕ ਪਾਸੇ ਵਿਰੋਧੀ ਸੈਕਸ ਪ੍ਰਤੀ ਖਿੱਚ ਅਤੇ ਦੂਸਰੇ ਪਾਸੇ ਸਮਾਜਿਕ ਪਾਬੰਦੀਆਂ ਦਾ ਤਨਾਉ। ਤਜ਼ਰਬੇ ਕਰਨ ਦਾ ਅਤੇ ਗਲਤੀ ਹੋਣ ਤੇ ਡਾਂਟੇ ਜਾਣ ਦਾ ਤਨਾਉ। ਕੰਮਾਂ-ਕਾਰਜਾਂ ਵਿੱਚ ਸ਼ਾਬਾਸੀ ਨਾ ਮਿਲਣ ਦਾ ਅਤੇ ਪਛਾਣ ਨਾ ਬਨਣ ਦਾ ਤਨਾਉ। ਗਲਤੀ ਨੂੰ ਸਹੀ ਪਰਿਪੇਖ ਵਿੱਚ ਨਾ ਸਮਝਣ ਦਾ, ਸਗੋਂ ਗਲਤੀਆਂ ਨੂੰ ਉਭਾਰਣ ਦਾ ਤਨਾਉ। ਠੀਕ ਹੁੰਦੇ ਹੋਏ ਗਲਤ ਸਮਝੇ ਜਾਣ ਦਾ ਤਨਾਉ। ਇਹ ਸਾਰੇ ਪਹਿਲੂ ਜੇਕਰ ਮਾਂ ਪਿਉ, ਅਧਿਆਪਕਾਂ ਦੀ ਸਮਝ ਦਾ ਹਿੱਸਾ ਹੋਣ ਤਾਂ ਕੋਈ ਵਜਾਹ ਨਹੀਂ ਕਿ ਬੱਚਿਆਂ ਦਾ ਇਹ ਪੜਾਅ, ਇੱਕ ਆਮ ਅਤੇ ਸਹਿਜ ਪੜਾਅ ਬਣ ਕੇ ਨਾ ਗੁਜਰੇ।

ਜੇਕਰ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਆਲੇ ਦੁਆਲੇ ਦਾ ਮਾੜਾ ਮਾਹੌਲ ਬਦਲ ਜਾਵੇ, ਵਧੀਆ ਹੋ ਜਾਵੇ ਤੇ ਅਸੀਂ ਆਪਣੇ ਆਪ ਨੂੰ ਬਿਲਕੁਲ ਨਾ ਬਦਲੀਏ, ਆਪਣੇ ਸੁਭਾਅ ਨੂੰ ਉਸੇ ਤਰ੍ਹਾਂ ਦਾ ਰਹਿਣ ਦੇਈਏ, ਇਹ ਨਹੀਂ ਹੋ ਸਕਦਾ। ਜਿਨ੍ਹਾਂ ਪਹਿਲੂਆਂ ਨੂੰ, ਜਿਨ੍ਹਾਂ ਵਰਤਾਰਿਆਂ ਨੂੰ ਅਸੀਂ ਆਪਣਾ ਵਿਰੋਧੀ, ਆਪਣਾ ਦੁਸ਼ਮਣ ਸਮਝਦੇ ਹਾਂ, ਜਿਨ੍ਹਾਂ ਅਨਸਰਾਂ ਉੱਪਰ ਅਸੀਂ ਉਂਗਲੀ ਧਰਦੇ ਹਾਂ ਕਿ ਉਹ ਮਾਹੌਲ ਵਿਗਾੜਣ ਵਾਲੇ ਹਨ, ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਮਨੋਸਥਿਤੀ ਬਾਰੇ, ਉਨ੍ਹਾਂ ਦਾ ਗਿਆਨ ਸਾਡੇ ਤੋਂ ਵੱਧ ਹੈ। ਜੇ ਅਸੀਂ ਮਾਹੌਲ ਸੁਧਾਰਨਾ ਚਾਹੁੰਦੇ ਹਾਂ ਤਾਂ ਸਾਨੂੰ, ਉਨ੍ਹਾਂ ਤੋਂ ਵੱਧ ਸ਼ਕਤੀਸ਼ਾਲੀ ਬਨਣ ਦੀ ਲੋੜ ਹੈ।

ਇਨ੍ਹਾਂ ਵਰਤਾਰਿਆਂ ਬਾਰੇ ਵਿਸਥਾਰ ਵਿੱਚ ਗੱਲ ਕਰਨ ਦਾ ਮਤਲਬ ਹੈ-ਇਸ ਤਬਦੀਲੀ ਦੀ ਅਵਸਥਾ ਦੌਰਾਨ ਆ ਰਹੇ ਬਦਲਾਵਾਂ ਨੂੰ ਸਮਝਣ ਦਾ ਪਿਛੋਕੜ ਜਾਨਣਾ। ਅਸੀਂ ਗਿਆਨ ਹਾਸਿਲ ਕਰਨ ਦੇ ਪਹਿਲੂ ਨੂੰ ਬਹੁਤਾ ਹਾਂ ਪੱਖੀ ਨਹੀਂ ਲੈਂਦੇ। ਪਤਾ ਨਹੀਂ ਕਿਉਂ ਸਾਡੇ ਜਹਿਨ ਵਿਚ ਇਹ ਗੱਲ

ਘਰ ਚੁੱਕੀ ਹੈ ਕਿ ਗਿਆਨ ਹਾਸਿਲ ਕਰਨ ਦੀ ਜਾਂ ਪੜ੍ਹਣ-ਪੜ੍ਹਾਉਣ ਦੀ ਇਕ ਸੀਮਾ ਹੁੰਦੀ ਹੈ,


ਬੱਚੇ ਕਦੇ ਤੰਗ ਨਹੀਂ ਕਰਦੇ/35