ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਉਮਰ ਹੁੰਦੀ ਹੈ, ਉਸ ਤੋਂ ਬਾਅਦ ਪੜ੍ਹਣ ਦੀ ਲੋੜ ਨਹੀਂ ਹੁੰਦੀ। ਇਹ ਸਾਡੀ ਮਾਨਸਿਕਤਾ ਬਣ ਚੁੱਕੀ ਹੈ। ਤੁਸੀਂ ਇਸ ਘਟਨਾ ਤੋਂ ਅੰਦਾਜਾ ਲਗਾਉ। ਇੱਕ ਵਾਰੀ ਇਕ ਵਿਅਕਤੀ ਸਮੁੰਦਰੀ ਜਹਾਜ ਦੇ ਸਫ਼ਰ ਦੌਰਾਨ ਬਾਹਰ ਡੈਕ ਤੇ ਬੈਠਾ ਕੁਝ ਪੜ੍ਹ ਰਿਹਾ ਸੀ। ਉਸ ਦੇ ਕੋਲ ਇੱਕ ਭਾਰਤੀ ਆ ਕੇ ਬੈਠਿਆ ਤੇ ਉਸ ਨੂੰ ਪੜ੍ਹਦਿਆਂ ਦੇਖ ਹੈਰਾਨ ਹੋਇਆ। ਉਸ ਦੀ ਹੈਰਾਨੀ ਦੀ ਕਾਰਨ ਸੀ ਕਿ ਉਹ ਵਿਅਕਤੀ ਤਕਰੀਬਨ ਨੱਬੇ ਵਰ੍ਹੇ ਦਾ ਸੀ ਤੇ ਚੀਨੀ ਭਾਸ਼ਾ ਦਾ 'ਕੈਦਾ' ਪੜ੍ਹ ਰਿਹਾ ਸੀ। ਚੀਨੀ ਭਾਸ਼ਾ ਦੁਨੀਆਂ ਦੀ ਸਭ ਤੋਂ ਔਖੀ ਭਾਸ਼ਾ ਹੈ, ਜਿਸ ਦੇ ਅੱਖਰ ਗਿਆਨ ਨੂੰ ਸਿੱਖਣ ਵਿਚ ਤਕਰੀਬਨ ਤਿੰਨ ਚਾਰ ਸਾਲ ਲੱਗ ਜਾਂਦੇ ਹਨ। ਉਸ ਬਜ਼ੁਰਗ ਵਿਅਕਤੀ ਨੇ, ਉਸ ਹੈਰਾਨ ਹੋ ਰਹੇ ਭਾਰਤੀ ਸਖਸ਼ ਵੱਲ ਦੇਖ ਕੇ ਕਿਹਾ, ਤੂੰ ਮੇਰੀ ਇਸ ਪੜਾਈ ਕਾਰਨ ਹੈਰਾਨ ਹੋ ਰਿਹਾ ਹੈ ਨਾ, ਕਿ ਮੈਂ ਮਰਨ ਕਿਨਾਰੇ ਪਹੁੰਚਿਆ ਵਿਅਕਤੀ, ਚੀਨੀ ਭਾਸ਼ਾ ਸਿੱਖਣ ਦਾ ਯਤਨ ਕਰ ਰਿਹਾਂ। ਦਰਅਸਲ ਤੁਹਾਡੀ ਇਹ ਧਾਰਨਾ ਹੈ ਕਿ ਜਦੋਂ ਤਕ ਵਿਅਕਤੀ ਜਵਾਨ ਹੁੰਦਾ ਹੈ, ਉਦੋਂ ਤਕ ਪੜ੍ਹਦਾ ਹੈ ਤੇ ਸਾਡਾ ਇਹ ਫਲਸਫਾ ਹੈ ਕਿ ਜਦੋਂ ਤੱਕ ਵਿਅਕਤੀ ਪੜ੍ਹਦਾ ਰਹਿੰਦਾ ਹੈ ਉਹ ਜਵਾਨ ਰਹਿੰਦਾ ਹੈ।

ਸਾਰੀ ਗੱਲ ਨੂੰ ਸਮੇਟਦੇ ਹੋਏ, ਇਸ ਸਿੱਟੇ ਤੇ ਪਹੁੰਚਦੇ ਹੋਏ ਕਿ ਸਾਡੇ ਬੱਚੇ, ਸਾਡੇ ਗੱਬਰੂ ਅਤੇ ਮੁਟਿਆਰਾਂ ਅੱਜ ਨਵੇਂ ਪਰਿਪੇਖ ਵਿਚੋਂ ਲੰਘ ਰਹੇ ਹਨ।ਉਨ੍ਹਾਂ ਦੀ ਮਾਨਸਿਕਤਾ ਦੇ ਪੜਾਅ ਨਵੇਂ ਹਨ, ਗੁੰਝਲਦਾਰ ਹਨ।ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਗੁੰਝਲਾਂ ਨੂੰ ਅਸੀਂ ਸਮਝੀਏ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਪਹਿਲ ਕਰੀਏ। ਅਸੀਂ ਆਪਣੇ ਆਪ ਨੂੰ ਚਾਲੀ-ਪੰਜਾਹ ਸਾਲ ਪਿੱਛੇ ਨਾ ਕੇ ਜਾਈਏ ਤੇ ਉਸੇ ਤਰ੍ਹਾਂ ਦੀ ਸੋਚ ਨੂੰ ਲਾਗੂ ਕਰਕੇ ਅੱਜ ਦੀਆਂ ਸਮੱਸਿਆਵਾਂ ਦੇ ਰੂਬਰੂ ਨਾ ਹੋਈਏ। ਪਹਿਲੇ ਆਪਣੇ ਆਪ ਨੂੰ ਨਵੀਆਂ ਵਿਗਿਆਨਕ ਖੋਜ਼ਾਂ ਨਾਲ ਜੋੜੀਏ ਤੇ ਫਿਰ ਇਨਾਂ ਕਿਸ਼ੋਰਾਂ ਨਾਲ ਗੱਲਬਾਤ ਕਰੀਏ

ਸ਼ੁੱਭ ਸਵੇਰ, ਨਮਸਤੇ, ਸਤਿ ਸ੍ਰੀ ਅਕਾਲ! ਇਸ ਵਿਸਥਾਰ ਪੂਰਵਕ ਅਤੇ ਜਾਣਕਾਰੀ ਭਰਪੂਰ ਵਿਚਾਰਾਂ ਤੋਂ ਬਾਅਦ, ਅੱਜ ਦੂਸਰੇ ਦਿਨ, ਇਸ ਕਾਰਜਸ਼ਾਲਾ ਵਿੱਚ ਆਪ ਸਭ ਨੂੰ ਜੀ ਆਇਆਂ ਜਿਸ ਮਕਸਦ ਲਈ ਅਸੀਂ ਇੱਥੇ ਇੱਕਠੇ ਹੋਏ ਹਾਂ, ਉਸ ਮਕਸਦ ਨੂੰ ਅੱਗੇ ਵਧਾਉਂਦੇ ਹੋਏ, ਅੱਜ ਅਸੀਂ ਕੁਝ ਅਜਿਹੇ ਕਾਰਜ ਉਲੀਕਾਂਗੇ ਜੋ ਅਸੀਂ ਕਰਨ ਯੋਗ ਹਾਂ ਅਤੇ ਕਰਾਂਗੇ। ਕੱਲ ਅਸੀਂ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਤੁਹਾਥੋਂ ਦਸ ਸਵਾਲਾਂ ਦੇ ਜਵਾਬ ਪੁੱਛੇ ਸੀ। ਉਸਦੇ ਵਿਸ਼ਲੇਸ਼ਣ ਨੇ ਕਾਫੀ ਉਤਸ਼ਾਹਜਨਕ ਸਿੱਟੇ ਲਿਆਏ ਹਨ। ਤੁਸੀਂ ਸਾਰੇ ਹੀ ਜਾਗਰੂਕ ਅਧਿਆਪਕ ਹੋ। ਤੁਹਾਨੂੰ ਨਸ਼ਿਆਂ ਦੇ ਕਾਰਨਾਂ ਦੇ ਬਾਰੇ, ਉਨ੍ਹਾਂ ਨੂੰ ਨਜਿੱਠਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਹੈ।ਜੇਕਰ ਇੰਜ ਕਹਾਂ ਕਿ ਤੁਹਾਡੇ ਕੋਲ ਇਕ ਉਸਾਰੂ ਸੋਚ ਹੈ। ਇਸ ਸਭ ਦਾ ਵਿਸ਼ਲੇਸ਼ਣ ਕਰਕੇ, ਮੇਰੀ ਉਸ ਧਾਰਨਾ ਨੂੰ ਬਲ ਮਿਲਿਆ ਹੈ, ਜਦੋਂ ਕੱਲ ਮੈਂ ਕਿਹਾ ਸੀ ਇਸ ਕਾਰਜਸ਼ਾਲਾ ਲਈ ਤੁਹਾਡੀ ਚੋਣ ਵੇਲੇ, ਤੁਹਾਡੀ ਸੋਚ ਅਤੇ ਰੋਜਮਰ੍ਹਾ ਦੀਆਂ ਤੁਹਾਡੀਆਂ ਵਿਦਿਆਰਥੀਆਂ ਪ੍ਰਤੀ ਗਤੀਵਿਧੀਆਂ ਨੂੰ ਜਰੂਰ ਸਾਹਮਣੇ ਰੱਖਿਆ ਗਿਆ ਹੋਵੇਗਾ।

ਪਹਿਲਾ ਸਵਾਲ ਸੀ ਕਿ ਸ਼ਰਾਬ ਅਤੇ ਤੰਬਾਕੂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਨਸ਼ੇ ਕੀਤੇ ਜਾਂਦੇ ਹਨ। ਸਾਰਿਆਂ ਨੇ ਇਸ ਦਾ ਜਵਾਬ ਦਿੱਤਾ। ਘੱਟੋ ਘੱਟ ਤਿੰਨ ਅਤੇ ਵੱਧ ਤੋਂ ਵੱਧ ਦਸ ਹੋਰ ਨਸ਼ਿਆਂ ਬਾਰੇ ਜਿਕਰ ਕੀਤਾ। ਹੈਰਾਨੀ ਦੀ ਗੱਲ ਹੈ ਜਾਂ ਕਹੋ ਸਾਡੇ ਵਾਸਤੇ ਵੀ ਇਹ ਜਾਣਕਾਰੀ

ਨਹੀਂ ਹੈ ਕਿ ਭੁੱਕੀ, ਅਫੀਮ, ਪੋਸਤ, ਧਤੂਰਾ, ਚਰਸ, ਗਾਂਜਾ, ਭੰਗ, ਸੁਲਫਾ, ਟੀਕੇ, ਕੈਪਸੂਲ, ਖੰਘ


ਬੱਚੇ ਕਦੇ ਤੰਗ ਨਹੀਂ ਕਰਦੇ/ 36