ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਦਵਾਈ ਤੋਂ ਇਲਾਵਾ ਕਈਆਂ ਨੇ ਕੋੜ-ਕਿਰਲੀ, ਪਾਲਿਸ, ਮੇਕਅੱਪ ਦਾ ਸਮਾਨ ਅਤੇ ਪਟਰੋਲ ਨੂੰ ਵੀ ਨਸ਼ੇ ਦੇ ਤੌਰ 'ਤੇ ਇਸਤੇਮਾਲ ਕਰਨ ਦਾ ਜ਼ਿਕਰ ਕੀਤਾ। ਮੈਂ ਸਮਝਦਾ ਕਿ ਇਹ ਉਨ੍ਹਾਂ ਦੇ ਕਿਤੇ ਨਾ ਕਿਤੇ ਸੁਣੇ-ਦੇਖੇ ਤਜ਼ਰਬੇ ਦਾ ਹਿੱਸਾ ਜ਼ਰੂਰ ਹੋਵੇਗਾ। ਕੁਝ ਚੀਜਾਂ ਦਾ ਨਸ਼ੇ ਦੇ ਤੌਰ 'ਤੇ ਵਰਤੇ ਜਾਣਾ, ਮੇਰੇ ਲਈ ਵੀ ਨਵਾਂ ਹੈ। ਪਰ ਇਹ ਸਥਿਤੀ ਦੀ ਗੰਭੀਰਤਾ ਨੂੰ ਵੀ ਪ੍ਰਗਟਾਉਂਦੇ ਹਨ।

ਨਸ਼ੇ ਸ਼ੁਰੂ ਕਰਨ ਦੇ ਕਾਰਨਾਂ ਬਾਰੇ ਆਪਾਂ ਕੱਲ ਵੀ ਚਰਚਾ ਕੀਤੀ। ਪਰ ਤੁਹਾਡੇ ਸਵਾਲਾਂ ਦੇ ਵਿਸ਼ਲੇਸ਼ਣ ਨਾਲ ਕੁਝ ਵਿਗਿਆਨਕ ਨਜ਼ਰੀਏ ਤੋਂ ਤੱਥ ਸਾਹਮਣੇ ਆਏ। ਨਸ਼ਿਆਂ ਦੇ ਕਾਰਨਾਂ ਵਿੱਚ ਜੋ ਗੱਲ ਬਹੁਗਿਣਤੀ ਅਧਿਆਪਕਾਂ ਨੇ ਕਹੀ- ਉਹ ਸੀ ਪਿਆਰ ਦੀ ਘਾਟ, ਤਨਾਉਪੂਰਨ ਮਾਹੌਲ, ਬੁਰੀ ਸੰਗਤ, ਬੇਰੁਜਗਾਰੀ ਅਤੇ ਜਗਿਆਸੂ ਪ੍ਰਵਿਰਤੀ। ਇਸ ਤੋਂ ਇਲਾਵਾ ਇਹ ਇੱਕ ਲੰਬੀ ਸੂਚੀ ਬਣ ਜਾਂਦੀ ਹੈ ਜਿਵੇਂ ਰਾਜਨੀਤੀ, ਮਾਫੀਆ, ਜਿਆਦਾ ਪੈਸਾ ਕਮਾਉਣ ਦੀ ਦੌੜ, ਇਨਸਾਨੀਅਤ ਦੇ ਦੁਸ਼ਮਣ, ਬੱਚਿਆਂ ਨੂੰ ਇਗਨੋਰ ਕਰਨਾ, ਪਰਿਵਾਰਕ ਲੜਾਈ, ਗਰੀਬੀ ਮੁਢਲੀਆਂ ਜਰੂਰਤਾਂ ਦੀ ਅਪੂਰਤੀ, ਸਮਾਜਿਕ ਰੁਤਬਾ ਕਾਇਮ ਕਰਨੀ ਲਈ, ਫਿਲਮਾਂ, ਰੋਲਮਾਡਲ, ਨਕਲ ਕਰਨੀ, ਬੱਚਿਆਂ ਤੇ ਕੰਟਰੋਲ ਨਾ ਹੋਣਾ, ਮਾਂ ਪਿਉ ਦਾ ਅਵੇਸਲਾਪਣ ਜਾਂ ਗੈਰ ਜੁੰਮੇਵਾਰ ਹੋਣਾ, ਬੱਚਿਆਂ ਨੂੰ ਵਾਧੂ ਪੈਸੇ ਦੇਣੇ, ਮਾਨਸਿਕ ਪੱਧਰ ਦਾ ਕਮਜ਼ੋਰ ਹੋਣਾ, ਸ਼ੂਗਲ ਲਈ ਜਾਂ ਬੋਰੀਅਤ ਤੋਂ ਬਚਣ ਲਈ, ਸੈਕਸ ਪਾਵਰ ਵਧਾਉਣ ਲਈ, ਅਸੁਰਖਿਆ ਦੀ ਭਾਵਨਾ ਜਾਂ ਉਦਾਸੀ ਤੋਂ ਛੁਟਕਾਰਾ ਪਾਉਣ ਲਈ, ਵਿਦਿਆਰਥੀ-ਅਧਿਆਪਕਾਂ ਵਿੱਚ ਦੂਰੀ, ਮੁਕਾਬਲੇਬਾਜੀ (ਕੰਪੀਟੀਸ਼ਨ), ਗੈਰ ਜੁੰਮੇਵਾਰ ਅਧਿਆਪਕ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਆਲਾ ਦੁਆਲਾ, ਸਾਥੀਆਂ-ਆੜੀਆਂ ਦਾ ਦਬਾਅ ਆਦਿ।

ਇਸ ਲੰਮੀ ਸੂਚੀ ਤੋਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਤੁਹਾਡੀ ਨਜ਼ਰ ਵਿੱਚ ਸਮਾਜਿਕ ਵਰਤਾਰਾ ਕਿੰਨਾ ਵਸੀਹ ਹੈ। ਇਹ ਸਾਡੀ ਸਾਰਿਆਂ ਦੀ ਸਾਂਝੀ ਸਮਝ ਦਾ ਸਿੱਟਾ ਹੈ ਕਿ ਅਸੀਂ ਇੱਕ ਲੰਮੀ ਸੂਚੀ ਉਲੀਕ ਸਕੇ ਹਾਂ। ਇਕੱਲੇ ਇਕੱਲੇ ਬੈਠੇ ਸਾਨੂੰ ਆਪਣੇ ਮਾਹੌਲ ਮੁਤਾਬਕ ਇੱਕ-ਇੱਕ, ਦੋ-ਦੋ ਕਾਰਨ ਨਜ਼ਰ ਆਉਂਦੇ ਹਨ ਤੇ ਫਿਰ ਅਸੀਂ ਉਸ ਮੁਤਾਬਕ ਹੀ ਆਪਣਾ ਹੱਲ ਲੱਭਦੇ ਹਾਂ। ਅਸੀਂ ਸਿਰ-ਤੋੜ ਕੇ ਮਿਹਨਤ ਕਰਦੇ ਹਾਂ ਪਰ ਸਿੱਟੇ ਕਾਰਗਰ ਨਹੀਂ ਨਿਕਲਦੇ। ਕਾਰਨ ਹੈ ਕਿ ਸਾਨੂੰ ਉਨ੍ਹਾਂ ਵਧੇਰੇ ਕਾਰਨਾਂ ਬਾਰੇ ਪਤਾ ਹੀ ਨਹੀਂ ਹੁੰਦਾ ਜਾਂ ਜਿਸ ਕਾਰਨ ਨਾਲ ਨਜਿੱਠਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਉਹ ਕਾਰਨ ਸਾਡੇ ਵਾਲੀ ਸਥਿਤੀ ਵਿੱਚ ਹੁੰਦਾ ਹੀ ਨਹੀਂ। ਮੇਰਾ ਕਹਿਣ ਤੋਂ ਭਾਵ ਹੈ ਕਿ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ, ਉਹ ਹੈ ਕਿ ਇਸ ਨਸ਼ੇ ਦੀ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ। ਇਸ ਨੂੰ ਵੀ ਜੇਕਰ ਮੈਂ ਹੋਰ ਬੇਹਤਰ ਢੰਗ ਨਾਲ ਕਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਕਿਵ ਤਿਆਰ ਕਰੀਏ ਕਿ ਉਹ ਸਿਰਫ ਨਸ਼ੇ ਹੀ ਨਹੀਂ, ਹੋਰ ਸਮਾਜਿਕ ਬੁਰਾਈਆਂ ਦੀ ਗਿਰਫ਼ਤ ਵਿੱਚ ਆਉਣ ਤੋਂ ਬਚ ਸਕਣ।

ਕਿਸ਼ੋਰ ਵਰਗ ਵਿੱਚ ਨਸ਼ੇ ਦੀ ਸਮੱਸਿਆ: ਕਿੰਜ ਮਦਦ ਹੋਵੇ।

ਸਾਥੀਓ! ਹੁਣ ਸਮਾਂ ਹੈ ਕਿ ਅਸੀਂ ਅੱਜ ਫਿਰ ਉਸੇ ਤਰ੍ਹਾਂ ਛੇ ਗਰੁੱਪਾਂ ਵਿਚ ਬੈਠ ਕੇ ਚਰਚਾ ਕਰੀਏ ਕਿ ਇਸ ਸਮੱਸਿਆ ਲਈ ਜਾਂ ਬੱਚਿਆਂ ਵਿਚ ਚੇਤਨਤਾ ਪੈਦਾ ਕਰਨ ਲਈ ਜਾਂ ਕਹੀਏ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਨਾਲੇ ਅਸੀਂ ਆਪਣੇ ਪੱਧਰ

ਤੇ ਕੀ ਕੁਝ ਕਰ ਸਕਦੇ ਹਾਂ, ਕਹਿਣ ਦਾ ਮੇਰਾ ਮਤਲਬ ਹੈ ਕਿ ਸਕੂਲ ਵਿਚ ਪੜ੍ਹਾਉਂਦੇ ਹੋਏ, ਸਕੂਲੀ


ਬੱਚੇ ਕਦੇ ਤੰਗ ਨਹੀਂ ਕਰਦੇ/37