ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਤਾਵਰਨ ਵਿੱਚ ਇਨ੍ਹਾਂ ਬੱਚਿਆਂ ਦੀ ਕਿਵੇਂ ਮਦਦ ਹੋ ਸਕਦੀ ਹੈ। ਤਕਰੀਬਨ ਇੱਕ ਘੰਟੇ ਬਾਅਦ, ਉਸ ਤਰ੍ਹਾਂ ਛੇ ਰਿਪੋਰਟੀਅਰ, ਆਪਣੇ ਆਪਣੇ ਗਰੁੱਪ ਦੀ ਚਰਚਾ ਦਾ ਸੰਖੇਪ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਕਿ ਤੁਸੀਂ ਚਰਚਾ ਨੂੰ ਸ਼ੁਰੂ ਕਰੋ, ਮੈਂ ਸਿਰਫ ਇਕ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕੱਲ ਤੁਹਾਡੇ ਹੀ ਇਕ ਸਾਥੀ, ਜੋ ਕਿ ਮਨੋਵਿਗਿਆਨ ਦੇ ਵਿਸ਼ੇ ਦੀ ਮਾਹਿਰ ਨੇ, ਨਸ਼ਿਆਂ ਦੇ ਕਾਰਨਾਂ ਨੂੰ ਸਮਝਣ ਲਈ ਨਸ਼ਿਆਂ ਦਾ ਮਿਲਣਾ, ਮਨੁੱਖੀ ਮਨ ਦੀ ਬਣਤਰ ਅਤੇ ਵਾਤਾਵਰਨ ਬਾਰੇ ਗੱਲ ਕੀਤੀ। ਮਨੋਰੋਗ ਵਿਭਾਗ ਤੋਂ ਆਏ ਡਾਕਟਰ ਹੋਰਾਂ ਨੇ ਵੀ ਸਮਾਜ, ਮਾਨਸਿਕਤਾ ਅਤੇ ਜੀਵਕ ਪਹਿਲੂਆਂ ਬਾਰੇ ਗੱਲ ਕੀਤੀ। ਇਸੇ ਤਰ੍ਹਾਂ ਅੱਜ ਸਵੇਰੇ ਵੀ ਨਸ਼ਿਆਂ ਤੋਂ ਬਚਾਅ ਲਈ ਮੁੱਢਲੀ ਪੱਧਰ 'ਤੇ, ਵਿਅਕਤੀ ਨੂੰ ਸਮਝਣ ਅਤੇ ਮਦਦ ਕਰਨ ਬਾਰੇ, ਆਪਾਂ ਸਮੱਸਿਆ ਦਾ ਏਜੰਟ, ਵਾਤਾਵਰਨ ਅਤੇ ਇਨ੍ਹਾਂ ਦੋਹਾਂ ਦੀ ਆਪਸੀ ਮੇਲ-ਜੋਲ ਦਾ ਸ਼ਿਕਾਰ ਮਨੁੱਖ ਬਾਰੇ ਗੱਲ ਕੀਤੀ। ਭਾਵੇਂ ਇਹ ਤਿੰਨ ਪਹਿਲੂ ਹਨ, ਵੱਖ ਵੱਖ ਨਜ਼ਰ ਆਉਂਦੇ ਹਨ ਪਰ ਇਹ ਤਿੰਨੋਂ ਆਪਸ ਵਿੱਚ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਅਤੇ ਪ੍ਰਭਾਵਿਤ ਹੁੰਦੇ ਹਨ। ਸਾਡਾ ਮਕਸਦ ਹੈ ਕਿ ਅਸੀਂ ਮਨੁੱਖੀ ਪਹਿਲੂ ਤੇ ਆਪਣੇ ਆਪ ਨੂੰ ਕੇਂਦ੍ਰਿਤ ਕਰੀਏ। ਆਪਣਾ ਨਿਸ਼ਾਨਾ ਹੈ- ਬੱਚੇ, ਸਕੂਲ ਦਾ ਮਾਹੌਲ ਅਤੇ ਇਸ ਦੇ ਜ਼ਰੀਏ ਘਰ ਅਤੇ ਮਾਪੇ।

ਪਹਿਲੇ ਗਰੁੱਪ ਵਿਚੋਂ ਮੈਡਮ ਰਜਿੰਦਰ ਕੌਰ ਨੇ ਰਿਪੋਰਟ ਪੇਸ਼ ਕੀਤੀ, 'ਵੀਰੋ ਤੇ ਭੈਣੋ! ਸਾਡੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਬਹੁਤ ਵਧੀਆ-ਵਧੀਆ ਸੁਝਾਅ ਦਿੱਤੇ। ਕੁਝ ਸੁਝਾਅ ਜਿਸ 'ਤੇ ਅਸੀਂ ਖੁਦ ਵੀ ਸਕੂਲ ਜਾ ਕੇ ਕਾਰਜ ਕਰਾਂਗੇ ਉਹ ਹੈ ਕਿ ਸਵੇਰੇ ਅਸੈਂਬਲੀ ਦਾ ਸਮਾਂ ਬਹੁਤ ਹੀ ਢੁਕਵਾਂ ਸਮਾਂ ਹੈ, ਉਦੋਂ ਉਨ੍ਹਾਂ ਨੂੰ ਪ੍ਰੇਰਿਆ ਜਾਵੇ, ਸਮਝਾਇਆ ਜਾਵੇ। ਕੋਸ਼ਿਸ਼ ਹੋਵੇ ਕਿ ਬੱਚੇ ਹੀ ਆ ਕੇ ਬੋਲਣ। ਅਸੀਂ ਤਿਆਰੀ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਬੱਚੇ ਜਦੋਂ ਖੁਦ ਬੋਲਣਗੇ ਤਾਂ ਇਹ ਗੱਲ ਉਨ੍ਹਾਂ ਦੇ ਮਨਾਂ ਤੇ ਵੱਧ ਪ੍ਰਭਾਵਸ਼ਾਲੀ ਹੋਵੇਗੀ। ਨਸ਼ਿਆਂ ਦੀ ਖਿਲਾਫਤ ਕਰਨ ਲਈ, ਸਕੂਲ ਵਿੱਚ ਇੱਕ ਕਲੱਬ ਬਨਾਉਣ ਦੀ ਗੱਲ ਵੀ ਆਈ। ਇਸ ਦੀ ਬਣਤਰ ਲਈ ਸੁਝਾਅ ਆਇਆ ਕਿ ਤਕਰੀਬਨ ਹਰ ਕਲਾਸ ਵਿਚੋਂ ਇੱਕ ਇੱਕ ਬੱਚਾ ਲਿਆ ਜਾਵੇ। ਇਸ ਤਰ੍ਹਾਂ ਜਦੋਂ ਉਹ ਮਿਲਣਗੇ, ਨਸ਼ਿਆਂ ਬਾਰੇ ਗੱਲ ਕਰਨਗੇ, ਜੋ ਕਰਦੇ ਨੇ ਉਨ੍ਹਾਂ ਨੂੰ ਰੋਕਣਗੇ ਤਾਂ ਇਸ ਤਰ੍ਹਾਂ ਉਨ੍ਹਾਂ ਦਾ ਮਨੋਬਲ ਵਧੇਗਾ। ਸਭ ਤੋਂ ਅਹਿਮ ਅਤੇ ਜਰੂਰੀ ਹੈ, ਰੋਲ ਮਾਡਲ ਬਨਣ ਦੀ। ਅਧਿਆਪਕ ਦੇ ਵਿਵਹਾਰ ਨੂੰ ਬੱਚੇ ਅਪਨਾਉਂਦੇ ਨੇ। ਸਾਨੂੰ ਖੁਦ ਇਕ ਚੰਗੇ ਮਾਂ ਪਿਉ, ਇੱਕ ਵਧੀਆ ਅਧਿਆਪਕ ਦੀ ਤਸਵੀਰ ਬਨਾਉਣੀ ਚਾਹੀਦੀ ਹੈ। ਨੌਜਵਾਨਾਂ ਵਿਚ, ਜੋ ਸ਼ਕਤੀ ਹੈ, ਜੋ ਉਤਸ਼ਾਹ ਅਤੇ ਜੋਸ਼ ਹੈ ਉਸ ਨੂੰ ਵੀ ਕਿਸੇ ਰਾਹ ਪਾਉਣ ਲਈ ਖੇਡਾਂ ਆਦਿ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬਾਕੀ ਹੋਰ ਵੀ ਕਈ ਵਿਚਾਰ ਆਏ, ਪਰ ਅਸੀਂ ਇਨ੍ਹਾਂ ਨੂੰ ਵੱਧ ਤਰਜੀਹ ਦਿੰਦੇ ਹਾਂ ਕਿ ਇਹ ਸਾਡੇ ਆਪਣੇ, ਸਕੂਲ ਪੱਧਰ ਤੇ ਹੋਣ ਯੋਗ ਹਨ।

ਦੂਸਰੇ ਗਰੁੱਪ ਦੀ ਰਿਪੋਰਟਿੰਗ ਵਿਚ ਕੁਲਵੰਤ ਸਿੰਘ ਨੇ ਕਿਹਾ, 'ਬੱਚੇ ਇੱਕ ਸਾਫ ਸਲੇਟ ਵਾਂਗ ਹੁੰਦੇ ਹਨ, ਇਕ ਮਿੱਟੀ ਵਾਂਗ। ਇਨ੍ਹਾਂ ਉੱਪਰ ਜੋ ਲਿਖ ਦੇਵੋ ਲਿਖਿਆ ਜਾ ਸਕਦਾ ਹੈ, ਜਿਸ ਤਰ੍ਹਾਂ ਦਾ ਬਰਤਨ ਘੜ ਲਵੋ ਘੜਿਆ ਜਾ ਸਕਦਾ ਹੈ।ਘਰ ਦਾ ਮਾਹੌਲ ਸਭ ਤੋਂ ਅਹਿਮ ਹੈ ਜੋ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਹੈ। ਧਾਰਮਿਕ ਵਿਚਾਰ, ਨੈਤਿਕ ਸਿੱਖਿਆ ਇੱਕ ਤਰ੍ਹਾਂ ਦਾ ਬੰਨ੍ਹਣ ਲਗਾਉਂਦੇ ਹਨ, ਇੱਕ ਦਿਸ਼ਾ ਦਿੰਦੇ ਹਨ।ਸਕੂਲ ਦੇ ਪੱਧਰ 'ਤੇ ਅਧਿਆਪਕ ਮਾਪੇ ਸੰਸਥਾ (ਪੀ. ਟੀ. ਏ.) ਵਿੱਚ

ਰਲ ਕੇ, ਬੱਚਿਆਂ ਬਾਰੇ ਗੱਲਬਾਤ ਕੀਤੀ ਜਾਵੇ। ਇਸ ਤੋਂ ਇਲਾਵਾ ਸਿਰਫ ਅਧਿਆਪਕਾਂ ਨੂੰ ਹੀ


ਬੱਚੇ ਕਦੇ ਤੰਗ ਨਹੀਂ ਕਰਦੇ/38