ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ, ਸਮਾਜ ਦੇ ਹਰ ਵਰਗ ਜਿਵੇਂ ਪੁਲਿਸ, ਪ੍ਰਸ਼ਾਸਨ, ਸਵੈ-ਸੇਵੀ ਸੰਸਥਾਵਾਂ ਆਦਿ ਸਭ ਨੂੰ ਲਾਲਚ ਛੱਡ ਕੇ, ਪੈਸੇ ਦੀ ਦੌੜ ਨੂੰ ਪਾਸੇ ਰੱਖ ਕੇ, ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਗੁਰਿੰਦਰਜੀਤ ਨੇ ਆਪਣੇ ਗਰੁੱਪ ਦੀ ਰਿਪੋਰਟ ਵਿਚ ਕੁਝ ਹੋਰ ਗੱਲਾਂ ਨੂੰ ਉਭਾਰਦੇ ਹੋਏ ਕਿਹਾ: ਅਧਿਆਪਕ ਸਾਥੀਓ! ਹਰ ਕੰਮ ਹੋ ਸਕਦਾ ਹੈ। ਸਾਡੀ ਟੀਮ ਨੇ ਜਾਗਰੂਕਤਾ ਦੇ ਪੱਖ ਤੋਂ, ਨਸ਼ਾ ਛੁੜਾਊ ਕੇਂਦਰ, ਸਰਕਾਰ-ਸਮਾਜ ਦੀ ਭੂਮਿਕਾ, ਪਰਿਵਾਰ ਦਾ ਸਹਿਯੋਗ, ਨਸ਼ੇ ਸ਼ਰੇਆਮ ਮਿਲਣੇ ਆਦਿ ਸਾਰੇ ਪਹਿਲੂਆਂ 'ਤੇ ਗੱਲ ਕੀਤੀ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਰੇ ਸਮਾਜ ਨੂੰ, ਪੂਰੀ ਵਿਵਸਥਾ ਨੂੰ, ਇਸ ਸਿਸਟਮ ਨੂੰ ਓਵਰਹਾਲ ਕਰਨ ਵਾਲਾ ਹੈ। ਅਜੋਕੇ ਸਮੇਂ ਵਿੱਚ ਟੀ.ਵੀ. ਦੀ ਭੂਮਿਕਾ ਤੇ ਵੀ ਗੱਲ ਕੀਤੀ। ਜਿੱਥੇ ਪਹਿਲਾਂ ਸਾਡੇ ਸਾਥੀ ਨੇ ਅਧਿਆਪਕਾਂ ਨੂੰ ਰੋਲ ਮਾਡਲ ਬਨਣ ਦੀ ਗੱਲ ਕੀਤੀ, ਉੱਥੇ ਮੀਡੀਆ ਵਿੱਚੋਂ ਐਕਟਰਾਂ ਅਤੇ ਹੋਰ ਹਸਤੀਆਂ ਨੂੰ ਨਸ਼ੇ ਦਾ ਸੇਵਨ ਕਰਨ ਅਤੇ ਉਨ੍ਹਾਂ ਨੂੰ ਰੋਲ ਮਾਡਲ ਬਨਾਉਣ ਦੀ ਗੱਲ ਵਿਚਾਰੀ। ਬੱਚਿਆਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਚੇਤ ਕਰਨ ਦੀ ਲੋੜ ਹੈ।

.....ਸਕੂਲ ਅਸੈਂਬਲੀ, ਨਸ਼ਾ ਵਿਰੋਧੀ ਵਿਦਿਆਰਥੀ ਕਲੱਬ, ਉਨ੍ਹਾਂ ਲਈ ਸ਼ਾਮੀਂ 4 ਤੋਂ 6 ਵਜੇ ਤੱਕ ਖੇਡਾਂ ਤਾਂ ਹੋਰ ਵਰਗ ਦੇ ਮੈਂਬਰਾਂ ਨੇ ਵੀ ਕਹਿ ਦਿੱਤੀਆਂ ਹਨ, ਪਰ ਸਕੂਲ ਦੇ ਬਸਤੇ, ਪੈਂਟ ਕਮੀਜ ਦੀਆਂ ਜੇਬਾਂ ਦੀ ਤਲਾਸ਼ੀ ਕਰਨੀ ਚਾਹੀਦੀ ਹੈ। ਤੰਬਾਕੂ ਦੇ ਕੁਝ ਤਿਨਕੇ ਜਾਂ ਗੋਲੀ ਕੈਪਸੂਲ ਆਦਿ ਮਿਲਣ 'ਤੇ ਸ਼ੱਕ ਕੀਤਾ ਜਾ ਸਕਦਾ ਹੈ ਤੇ ਫਿਰ ਜੋ ਬੱਚੇ ਸਕੂਟਰਾਂ ਆਦਿ 'ਤੇ ਆਉਂਦੇ ਹਨ, ਉਨ੍ਹਾਂ ਦੀ ਡਿੱਕੀ ਜਾਂ ਸਾਈਕਲਾਂ ਦੀ ਟੋਕਰੀ ਵਿਚ ਵੀ ਤਲਾਸ਼ੀ ਲਈ ਜਾ ਸਕਦੀ ਹੈ। ਮਾਂ ਪਿਉ ਨੂੰ ਵੀ ਇਸ ਬਾਰੇ ਦੱਸਿਆ ਜਾ ਸਕਦਾ ਹੈ ਕਿ ਉਹ ਗਾਹੇ-ਬਗਾਹੇ ਬੱਚਿਆਂ ਦੇ ਕੱਪੜਿਆਂ ਦੀ ਤਲਾਸ਼ੀ ਲੈਣ। ਇਹ ਬੱਚਿਆਂ 'ਤੇ ਨਿਗਰਾਨੀ ਕਰਨ ਦਾ ਹੀ ਇਕ ਤਰੀਕਾ ਹੈ। ਇਸ ਨਾਲ ਬੱਚਿਆਂ ਨੂੰ ਨਸ਼ੇ ਕਰਨ ਦੀ ਮੁੱਢਲੀ ਅਵਸਥਾ ਵਿੱਚ ਹੀ ਸੰਭਾਲਿਆ ਜਾ ਸਕਦਾ ਹੈ।

....ਨਸ਼ਿਆਂ ਪ੍ਰਤੀ ਜਾਗਰੂਕਤਾ ਦੀ ਗੱਲ ਕੋਈ ਇਕ ਅੱਧਾ ਪ੍ਰੋਗਰਾਮ ਕਰਵਾਉਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਇਹ ਇੱਕ ਰੋਜਾਨਾ ਦੀ ਗੱਲ ਹੋਣੀ ਚਾਹੀਦੀ ਹੈ। ਨਸ਼ੇ ਕਰਨ ਵਾਲੇ ਬੱਚੇ ਜਾਂ ਵਿਅਕਤੀ ਨੂੰ ਵੀ ਲਗਾਤਾਰ ਸਲਾਹ ਦੀ ਲੋੜ ਹੁੰਦੀ ਹੈ। ਕੌਂਸਲਿੰਗ ਲਗਾਤਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਂ ਪਿਉ-ਪਰਿਵਾਰ ਜਾਂ ਸਕੂਲ ਵਿੱਚ ਖੁੱਲ੍ਹ ਅਤੇ ਕੰਟਰੋਲ ਦਾ ਇੱਕ ਸੰਤੁਲਨ ਹੋਣਾ ਲਾਜਮੀ ਹੈ। ਖੁੱਲ੍ਹ ਵੀ ਜਰੂਰੀ ਹੈ। ਕਿਸ਼ੋਰ ਬੱਚੇ, ਵੱਡੇ ਹੋ ਰਹੇ ਬੱਚੇ ਆਜ਼ਾਦੀ ਚਾਹੁੰਦੇ ਹਨ, ਇਹ ਜਰੂਰੀ ਹੈ, ਪਰ ਉਨ੍ਹਾਂ ਨੂੰ ਬੇਕਾਬੂ ਹੋਣ ਦਿੱਤਾ ਜਾਵੇ ਇਹ ਠੀਕ ਨਹੀਂ ਹੈ। ਸਾਥੀਓ! ਇਕ ਵਾਰੀ ਫਿਰ ਕਹਾਂਗੇ। ਮੈਂ ਕੀ ਕਹਿਣਾ ਹੈ, ਤੁਸੀਂ ਸਾਰਿਆਂ ਨੇ ਚਰਚਾ ਵਿਚ ਹਿੱਸਾ ਲਿਆ ਹੈ। ਇਹ ਤੁਹਾਡੇ ਵੱਖ ਵੱਖ ਵਿਚਾਰ, ਤੁਸੀਂ ਸਭ ਨੇ ਸੁਣੇ ਹਨ। ਯਕੀਨਨ ਤੁਹਾਡੇ ਮਨ ਵਿਚ ਇਕ ਜਜ਼ਬਾ ਵੀ ਹੈ, ਵਿਚਾਰ ਤਾਂ ਹਨ ਹੀ, ਤੁਸੀਂ ਆਪਣੀ ਸਮਰਥਾ ਮੁਤਾਬਕ ਜਰੂਰ ਕੁਝ ਕਰੋਂਗੇ। ਤੁਹਾਡੇ ਵਿਚਾਰਾਂ ਨਾਲ ਮੈਂ ਕੁਝ ਕੁ ਗੱਲਾਂ ਹੋਰ ਜੋੜਨਾ ਚਾਹੁੰਦਾ। ਪਹਿਲੀ ਗੱਲ ਤਾਂ ਜੋ ਮਨੋਬਲ ਵਧਾਉਣ ਦੀ ਹੈ, ਨਸ਼ਾ ਰੋਕੂ ਕਲੱਬ ਬਨਾਉਣ ਦੀ ਗੱਲ ਹੈ ਉਹ ਬਹੁਤ ਹੀ ਸਾਰਥਕ ਹੈ, ਬਹੁਤ ਹੀ ਜਿਆਦਾ। ਕਿਉਂਕਿ ਇਸ ਉਮਰ ਦੀ ਇੱਕ ਮਾਨਸਿਕਤਾ ਹੈ, ਹਮਉਮਰ ਦੋਸਤਾਂ ਦਾ ਦਬਾਅ।ਇਹ ਕਲੱਬ ਵੀ ਉਸੇ ਮਾਨਸਿਕਤਾ ਦੇ ਆਧਾਰ 'ਤੇ ਕੰਮ ਕਰ ਸਕਦੇ ਹਨ। ਇਹ ਦੋਸਤ, ਇਸ ਕਲੱਬ ਦੇ ਮੈਂਬਰ, ਆਪਣੇ ਆਪ ਨੂੰ ਨਸ਼ਾ ਨਾ ਕਰਨ ਵਾਲੇ ਗਰੁੱਪ ਦੇ ਤੌਰ 'ਤੇ ਪਛਾਨਣਗੇ ਤੇ

ਨਾਲ ਹੀ ਆਪਣੇ ਦਬਾਅ ਨਾਲ ਨਸ਼ਾ ਕਰ ਰਹੇ ਹੋਰ ਸਾਥੀਆਂ ਨੂੰ, ਨਸ਼ਾ ਛੁੜਾ ਕੇ ਆਪਣੇ ਗਰੁੱਪ


ਬੱਚੇ ਕਦੇ ਤੰਗ ਨਹੀਂ ਕਰਦੇ/39