ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਆਉਣ ਲਈ ਪ੍ਰੇਰਣਗੇ। ਇਕ ਗੱਲ ਜੋ ਨੈਤਿਕ ਕਦਰਾਂ ਕੀਮਤਾਂ, ਸਮਾਜਿਕ ਨੇਮਾਂ ਦਾ ਮੂਲ ਮਨੋਰਥ ਹੈ ਕਿ ਲੋਕਾਂ ਨੂੰ ਬੰਧਨ ਵਿੱਚ ਰਖਣਾ। ਕੁਝ ਛੋਟ ਦੇਣੀ, ਕੁਝ ਬੰਧਣ ਲਗਾਉਣੇ। ਇਸ ਦਾ ਸਾਡੇ ਕੋਲ ਉਦਾਹਰਨ ਹੈ, ਨਸ਼ੇ ਦੇ ਪੱਖ ਤੋਂ। ਬਹੁਗਿਣਤੀ ਔਰਤਾਂ ਨਸ਼ੇ ਨਹੀਂ ਕਰਦੀਆਂ। ਉਨ੍ਹਾਂ ਦੇ ਮਨ ਵਿੱਚ ਇਹ ਬੈਠਾਇਆ ਗਿਆ ਹੈ ਕਿ ਨਸ਼ੇ ਔਰਤਾਂ ਲਈ ਵਰਜਿਤ ਹਨ। ਸਰੀਰਕ ਤੌਰ 'ਤੇ ਔਰਤਾਂ ਮਰਦਾਂ ਵਿਚ ਅਜਿਹੀ ਕੋਈ ਖਾਸ ਫਰਕ ਵਾਲੀ ਗੱਲ ਨਹੀਂ ਹੁੰਦੀ। ਇਹ ਸਮਾਜਿਕ ਵਰਤਾਰਾ ਹੈ। ਅਜਿਹਾ ਹੀ ਕੋਈ ਬੰਧਨ, ਅਸੀਂ ਜ਼ਿੰਦਗੀ ਨਾਲ ਜੋੜ ਕੇ, ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ। ਪਰ ਇਹ ਬੰਧਨ ਲਾਗੂ ਕਰਨ ਵਾਲਾ, ਖੁਦ ਵੀ ਇੱਕ ਰੋਲ-ਮਾਡਲ ਹੋਵੇ। ਵਰਕਸ਼ਾਪ ਦੇ ਇਸ ਪੜਾਅ 'ਤੇ, ਮੈਂ ਤੁਹਾਡੇ ਸਭ ਨਾਲ ਇਕ ਹੋਰ ਅਹਿਮ ਗੱਲ ਵੀ ਸਾਂਝੀ ਕਰਨਾ ਚਾਹ ਰਿਹਾ। ਤੁਹਾਡੇ ਦਸ ਸਵਾਲਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਨਸ਼ੇ ਛੁੜਾਉਣ ਲਈ ਤੁਸੀਂ ਸਕੂਲ ਪੱਧਰ ਤੇ ਕੀ ਕਰੋਗੇ। ਤੁਸੀਂ ਗਰੁੱਪ ਚਰਚਾ ਵਿੱਚ ਕੁਝ ਗੱਲਾਂ ਸਭ ਨਾਲ ਸਾਂਝੀਆਂ ਕੀਤੀਆਂ ਹਨ, ਪਰ ਮੈਂ ਤੁਹਾਡੇ ਵਲੋਂ ਦਿੱਤੇ ਉਨ੍ਹਾਂ ਜਵਾਬਾਂ ਵਿੱਚੋਂ ਕੁਝ ਹੋਰ ਗੱਲਾਂ ਤੁਹਾਡੇ ਸਭ ਤੱਕ ਪਹੁੰਚਾਉਣਾ ਚਾਹੁੰਦਾ।ਬਿਨਾਂ ਕਿਸੇ ਨਾਂ ਤੋਂ, ਉਨ੍ਹਾਂ ਸਾਰਿਆਂ ਨੂੰ ਪੜ੍ਹਦੇ ਹੋਏ, ਜੋ ਨੁਕਤੇ ਮੈਨੂੰ ਵਖਰੇ ਲੱਗੇ ਉਨ੍ਹਾਂ ਨੂੰ ਵੱਖਰੇ ਕਾਗਜ ਤੇ ਲਿਖ ਲਿਆ ਸੀ, ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾਂ। ਆਪਣੇ ਆਪ ਨੂੰ ਬੱਚਿਆਂ ਸਾਹਮਣੇ ਮਾਡਲ ਵਜੋਂ ਪੇਸ਼ ਕੀਤਾ ਜਾਵੇਗਾ।

* ਬੱਚਿਆਂ ਨੂੰ ਕੋਈ ਵੀ ਸਮੱਸਿਆ ਬਿਨਾਂ ਝਿਜਕ ਸਾਂਝੀ ਕਰਨ ਦੀ ਪ੍ਰੇਰਣਾ ਦਿੱਤੀ ਜਾਵੇਗੀ।

* ਕੋਈ ਬੱਚਾ ਜਿਹੜਾ ਅਕਸਰ ਘਰੋਂ ਸਕੂਲ ਆਉਂਦਾ ਹੈ ਪਰ ਸਕੂਲ ਨਹੀਂ ਪਹੁੰਚਦਾ, ਅਕਸਰ ਗੈਰ ਹਾਜਰ ਰਹਿੰਦਾ ਹੈ, ਉਸ ਨੂੰ ਇਕੱਲਿਆਂ ਬੈਠਾ ਕੇ ਉਸ ਦੀ ਮੁਸ਼ਕਿਲ ਦਾ ਪਤਾ ਟੀਚਰ ਨੂੰ ਲਗਾਉਣਾ ਚਾਹੀਦਾ ਹੈ।

*ਬੱਚਿਆਂ ਦੇ ਸਾਰੇ ਸਾਲ ਦਾ ਰਿਕਾਰਡ, ਜਿਵੇਂ ਕਿ ਸਾਰੇ ਟੈਸਟਾਂ ਦੇ ਨੰਬਰ, ਖੇਡਾਂ ਦੀਆਂਪ੍ਰਾਪਤੀਆਂ, ਡਿਬੇਟ-ਡੈਕਲਾਮੇਸ਼ਨ ਮੁਕਾਬਲਿਆਂ ਵਿਚ ਹਿੱਸਾ ਲਿਆ ਜਾਂ ਨਹੀਂ, ਭਾਸ਼ਨ ਮੁਕਾਬਲੇ, ਸਵੇਰ ਦੀ ਸਭਾ ਵਿਚ ਖਬਰਾਂ ਪੜਣਾ ਆਦਿ ਸਾਰਾ ਕੁਝ ਵੱਖਰੇ ਵੱਖਰੇ ਵਿਦਿਆਰਥੀਆਂ ਦਾ ਲਿਖਣਾ ਚਾਹੀਦਾ ਹੈ। ਉਨ੍ਹਾਂ ਦੇ ਫੈਮਲੀ ਮੈਂਬਰ, ਉਨ੍ਹਾਂ ਦਾ ਕਾਰੋਬਾਰ ਸਾਰਾ ਕੁਝ ਦੱਸਣਾ ਚਾਹੀਦਾ ਹੈ। ਇਸ ਤੋਂ ਸਾਨੂੰ ਪਤਾ ਲਗ ਸਕਦਾ ਹੈ ਕਿ ਵਿਦਿਆਰਥੀ ਕਿੱਥੇ ਖਲੋਤਾ ਹੈ। ਉਸ ਦੀ ਹਾਜਰੀ ਤੇ ਗੈਰ ਹਾਜਰੀ ਬਾਰੇ ਵੀ ਵੇਰਵੇ ਦੇਣੇ ਚਾਹੀਦੇ ਹਨ।

* ਬੱਚੇ ਦੇ ਸੰਸਕਾਰ ਉਸ ਨੂੰ ਸੇਧ ਦਿੰਦੇ ਹਨ।ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣੋ। ਪਰਿਵਾਰ ਦਾ ਮਾਹੌਲ ਕਿਹੋ ਜਿਹਾ ਹੈ, ਅਗਰ ਪਰਿਵਾਰ ਵਿੱਚ ਵੀ ਨਸ਼ੇ ਹਨ ਤਾਂ ਇਸ ਤੋਂ ਇਹ ਕਿਵੇਂ ਬਚ ਸਕਦੇ ਹਨ।

* ਵਿਦਿਆਰਥੀਆਂ ਨਾਲ ਹਰ ਪੀਰੀਅਡ ਵਿਚ ਪਹਿਲਾਂ 2-4 ਮਿੰਟ ਉਨ੍ਹਾਂ ਨਾਲ ਇਸ ਪ੍ਰਕਾਰ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਉਹ ਸਾਨੂੰ ਕਰੀਬ ਸਮਝਣ।

*ਬੱਚਿਆਂ ਨੂੰ ਛੋਟੀਆਂ-ਛੋਟੀਆਂ ਐਕਟੀਵਿਟੀਆਂ (ਕੰਮਾਂ) ਵਿੱਚ ਰੁਝਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਪਲਾਂਟ ਕੋਲੈਕਸ਼ਨ, ਲੀਫ ਕੋਲੈਕਸ਼ਨ, ਨਿਊਜ ਪੇਪਰ ਕਟਿੰਗ ਆਦਿ। ਇਸ ਤਰ੍ਹਾਂ ਉਨ੍ਹਾਂ ਦੀ ਅਨਰਜੀ (ਸ਼ਕਤੀ) ਦਾ ਚੈਨਲ ਚੇਂਜ ਕਰ ਦੇਣਾ ਚਾਹੀਦਾ ਹੈ।


ਬੱਚੇ ਕਦੇ ਤੰਗ ਨਹੀਂ ਕਰਦੇ/40