ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

*ਬੱਚਿਆਂ ਨੂੰ ਇਹ ਭਰੋਸਾ ਹੋਵੇ ਕਿ ਉਨ੍ਹਾਂ ਦੇ ਅਧਿਆਪਕ ਇਸ ਬੁਰਾਈ ਤੋਂ ਬਹੁਤ ਦੂਰ ਹਨ।

*ਨਸ਼ਿਆਂ ਪ੍ਰਤੀ ਜਾਗਰਤੀ ਲਈ ਵਿਦਿਆਰਥੀ ਕਮੇਟੀ ਬਨਾਈ ਜਾਵੇਗੀ ਅਤੇ ਉਸ ਨੂੰ ਅਗਵਾਈ ਦਿੱਤੀ ਜਾਏਗੀ।

*ਧਾਰਮਿਕ ਸਖਸ਼ੀਅਤਾਂ, ਸਮਾਜ ਦੀਆਂ ਹੋਰ ਸਖਸ਼ੀਅਤਾਂ ਨੂੰ ਬੁਲਾ ਕੇ ਬੱਚਿਆਂ ਨੂੰ ਪ੍ਰੇਰਿਤ ਕਰਵਾਉਣਾ।

*ਚੰਗੀ ਅਖਬਾਰ, ਚੰਗਾ ਸਾਹਿਤ, ਚੰਗੇ ਰਸਾਲੇ ਪੜ੍ਹਨ ਲਈ ਪ੍ਰੇਰਿਤ ਕਰਨਾ। ਗਰੀਬ ਬੱਚਿਆਂ ਦੀ ਮਦਦ ਕਰਕੇ ਉਨ੍ਹਾਂ ਦੀ ਹੀਣ-ਭਾਵਨਾ ਨੂੰ ਦੂਰ ਕਰਨਾ। ਬੱਚਿਆਂ ਨੂੰ ਨਸ਼ਾ ਵਿਰੋਧੀ ਪ੍ਰੋਜੈਕਟ ਦੇਣੇ।

*ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਨਸ਼ੀਲੀਆਂ ਦਵਾਈਆਂ ਜਾਂ ਨਸ਼ੀਲੇ ਪਦਾਰਥਾਂ (ਅਫੀਮ, ਸਮੈਕ, ਗਾਂਜਾ ਆਦਿ) ਦੇ ਹਾਨੀਕਾਰਕ ਅਤੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਤਾਂ ਜੋ ਉਹ ਆਪਣੇ ਸਾਥੀ ਜਾਂ ਪਰਿਵਾਰ ਵਿਚ ਜੇ ਕੋਈ ਮੈਂਬਰ ਅਜਿਹੇ ਨਸ਼ੇ ਕਰਦਾ ਹੋਵੇ, ਨੂੰ ਮਾੜੇ ਪ੍ਰਭਾਵ ਬਾਰੇ ਦੱਸਣ ਤੇ ਉਨ੍ਹਾਂ ਦੀ ਬਰਬਾਦ ਹੋ ਰਹੀ ਜ਼ਿੰਦਗੀ ਨੂੰ ਬਚਾ ਸਕਣ।

ਸਾਥੀਓ! ਸਾਡੇ ਕੋਲ ਅੱਜ ਮਨੋਰੋਗ ਵਿਭਾਗ ਤੋਂ ਡਾਕਟਰ ਗਰਗ ਆਏ ਹਨ। ਇਹ ਨਸ਼ਾ

ਛੁੜਾਉ ਕੇਂਦਰ ਦੇ ਵੀ ਇੰਚਾਰਜ ਹਨ। ਇਹ ਸਾਨੂੰ ਨਸ਼ਾ ਛੁੜਾਉਣ ਦੀ ਪ੍ਰਕ੍ਰਿਆ ਬਾਰੇ ਦੱਸਣਗੇ। ਆਪਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਰਾਹੀਂ ਅਸੀਂ ਮਾਪਿਆਂ ਤਕ, ਅੱਗੇ ਸਮਾਜ ਦੇ ਹੋਰ ਮੈਂਬਰਾਂ ਤੱਕ ਪਹੁੰਚ ਕਰਨੀ ਹੈ। ਇਹ ਗੱਲਾਂ, ਬੱਚਿਆਂ ਰਾਹੀਂ ਘਰ-ਪਰਿਵਾਰ ਵਿਚ ਪਹੁੰਚਣੀਆਂ ਹੀ ਹਨ। ਫਿਰ ਕੋਈ ਵੀ, ਨਸ਼ੇ ਤੋਂ ਤੰਗ ਆਇਆ, ਪਰਿਵਾਰ ਜਾਂ ਵਿਅਕਤੀ ਤੁਹਾਨੂੰ ਪੁੱਛ ਸਕਦਾ ਹੈ, ਉਸ ਤੋਂ ਵੀ ਇਲਾਵਾ ਸਕੂਲੀ ਉਮਰ ਤੇ ਨਸ਼ੇ ਸ਼ੁਰੂ ਹੋ ਜਾਂਦੇ ਹਨ। ਤੁਹਾਡੇ ਸੰਪਰਕ ਵਿੱਚ ਆਇਆ ਕੋਈ ਬੱਚਾ, ਜਿਸ ਦੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ, ਉਸ ਲਈ ਇਹ ਡਾਕਟਰ ਤੁਹਾਡੇ ਨਾਲ ਗੱਲਾਂ ਕਰਨਗੇ।ਡਾਕਟਰ ਗਰਗ ਨੇ ਆਪਣੀ ਗੱਲ ਸ਼ੁਰੂ ਕੀਤੀ।

ਮਾਣਯੋਗ ਅਧਿਆਪਕ ਭੈਣੋਂ ਤੇ ਭਰਾਵੋ! ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਵੱਖ ਵੱਖ ਮਾਹਿਰਾਂ ਵਲੋਂ ਤੁਹਾਡੇ ਨਾਲ ਗੱਲਬਾਤ ਹੋਈ ਹੈ। ਨਸ਼ਿਆਂ ਪ੍ਰਤੀ ਕੁਝ ਗਲਤ ਧਾਰਨਾਵਾਂ ਵੀ ਸਮਾਜ ਵਿਚ ਮੌਜੂਦ ਹਨ। ਆਮ ਤੌਰ ਤੇ ਅਸੀਂ ਇਸ ਆਦਤ ਦਾ ਕਾਰਨ ਪੂਰੀ ਤਰ੍ਹਾਂ ਨਾ ਸਮਝਦੇ ਹੋਏ ਇਹ ਕਹਿ ਦਿੰਦੇ ਹਾਂ ਕਿ ਇਸ ਦਾ ਵਿਆਹ ਕਰ ਦੇਵੋ, ਆਪੇ ਸੁਧਰ ਜਾਵੇਗਾ। ਜੁੰਮੇਵਾਰੀ ਦਾ ਬੋਝ ਪਵੇਗਾ, ਕੁਝ ਉਹ ਸਮਝਾਵੇਗੀ ਵਗੈਰਾ। ਪਰ ਇਹ ਧਾਰਨਾ ਗਲਤ ਹੈ ਸਗੋਂ ਬਹੁਤੀ ਵਾਰੀ ਇਸ ਨਾਲ, ਸਥਿਤੀ ਪਹਿਲਾਂ ਤੋਂ ਵੀ ਵਿਗੜ ਜਾਂਦੀ ਹੈ। ਦੂਸਰਾ ਇਹ ਵੀ ਗਲਤ ਸੋਚ ਹੈ ਕਿ ਮਾਂ ਪਿਉ ਇਹ ਕਹਿਣ ਜੇ ਤੂੰ ਪੀਣੀ ਹੈ ਤਾਂ ਘਰੇ ਬੈਠ ਕੇ ਪੀਆ ਕਰ। ਘਰੇ ਕੰਟਰੋਲ ਵਿੱਚ ਪੀਵੇਂਗਾ। ਵਿਅਕਤੀ ਸ਼ਰਮ ਵਿੱਚ ਰਹੇਗਾ ਵਗੈਰਾ। ਇਹ ਵੀ ਕੋਈ ਹੱਲ ਜਾਂ ਤਰੀਕਾ ਨਹੀਂ। ਜੋ ਵੀ ਵਿਅਕਤੀ ਨਸ਼ਿਆਂ ਦੀ ਗਿਰਫ਼ਤ ਵਿਚ ਹੈ, ਉਸ ਨੂੰ ਇਕ ਮਰੀਜ ਸਮਝ ਕੇ, ਉਸ ਦਾ ਸਹੀ, ਵਿਗਿਆਨਕ ਇਲਾਜ ਕਰਵਾਉਣ ਚਾਹੀਦਾ ਹੈ। ਉਸ ਬਾਰੇ ਮਾਹਿਰ ਡਾਕਟਰ ਪਾਸ ਜਾ ਕੇ, ਉਸ ਦੀ ਮਦਦ ਕਰਨੀ ਚਾਹੀਦੀ ਹੈ। ਨਸ਼ਈ ਵਿਅਕਤੀ ਲਈ, ਵੱਖ ਵੱਖ ਨਸ਼ਿਆਂ ਸਬੰਧੀ ਸ਼ਰਾਬ

ਲਈ ਵੱਖ, ਅਫੀਮ ਅਤੇ ਸਮੈਕ ਲਈ ਵੱਖ, ਵੱਖ-ਵੱਖ ਇਲਾਜ ਹੈ।ਇਲਾਜ ਘਰੇ ਰਹਿ ਕੇ ਵੀ ਹੋ


ਬੱਚੇ ਕਦੇ ਤੰਗ ਨਹੀਂ ਕਰਦੇ/41