ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਕਸਾਉਂਦਾ-ਭੜਕਾਉਂਦਾ ਹੈ। ਟੀ.ਵੀ. ਇਸ ਦਿਸ਼ਾ ਵਿਚ ਉਸ ਦੀ ਮਦਦ ਕਰਦਾ ਹੈ। ਬੱਚੇ ਲਈ ਅਸੀਂ ਮਨ ਵਿਚ ਰੀਝਾਂ ਰੱਖਦੇ ਹਾਂ। ਪਹਿਲਾਂ ਅਸੀਂ ਖੁਦ ਉਸ ਨੂੰ ਵੱਧ ਤੋਂ ਵੱਧ ਲੈ ਕੇ ਦਿੰਦੇ ਹਾਂ, ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹੈ, ਜਦੋਂ ਉਸ ਨੂੰ ਆਲਾ ਦੁਆਲਾ ਦਿਖਣ ਲਗਦਾ ਹੈ, ਜਦੋਂ ਟੀ.ਵੀ. ਉਕਸਾਉਣ ਲੱਗਦਾ ਹੈ ਤੇ ਉਹ ਮੰਗ ਕਰਦਾ ਹੈ। ਫਿਰ ਸਾਨੂੰ ਲਗਦਾ ਹੈ ਉਹ ਤੰਗ ਕਰ ਰਿਹਾ ਹੈ।

ਅਧਿਆਪਕ ਵਰਗ ਵੀ ਬੱਚਿਆਂ ਤੋਂ ਤੰਗ ਹੈ। ਤੁਸੀਂ ਬੱਚੇ ਦੀ ਸਥਿਤੀ ਦਾ ਅੰਦਾਜਾ ਲਗਾਉ। ਬੱਚਾ ਹੱਸਦਾ ਹੈ ਜਾਂ ਹੱਸਣਾ ਚਾਹੁੰਦਾ ਹੈ, ਨਾਲ ਬੈਠੇ ਬੱਚੇ ਨਾਲ ਗੱਲ ਕਰਨਾ ਚਾਹੁੰਦਾ ਹੈ, ਬੱਚਾ ਪੜ੍ਹਨਾ ਨਹੀਂ ਚਾਹੁੰਦਾ, ਘੁੰਮਣਾ ਚਾਹੁੰਦਾ ਹੈ, ਖੇਡਣਾ ਚਾਹੁੰਦਾ ਹੈ। ਬੱਚਾ ਬੰਦ ਕਮਰੇ ਵਿਚ ਨਹੀਂ ਬੈਠਨਾ ਚਾਹੁੰਦਾ, ਕੁਦਰਤੀ ਨਜ਼ਾਰੇ ਨੂੰ ਤੱਕਣਾ ਚਾਹੁੰਦਾ ਹੈ। ਪਰ ਅਸੀਂ ਡੰਡੇ ਨਾਲ ਜਾਂ ਡਰ ਨਾਲ ਉਸ ਦੇ ਚਿਹਰੇ ਤੇ ਖੁਸ਼ੀ ਅਤੇ ਹਾਸੇ ਦੀ ਬਜਾਏ ਗੰਭੀਰਤਾ ਦੇਖਣਾ ਚਾਹੁੰਦੇ ਹਾਂ। ਤੁਸੀਂ ਸਕੂਲ ਵਿਚ ਆਖਰੀ ਪੀਰੀਅਡ ਦੀ ਘੰਟੀ ਵੇਲੇ, ਭਾਵ ਛੁੱਟੀ ਵਾਲੇ, ਇਕ ਪਾਸੇ ਖੜੇ ਹੋ ਕੇ ਬੱਚਿਆਂ ਦੀ ਮਾਨਸਿਕਤਾ ਦਾ ਅਧਿਐਨ ਕਰ ਕੇ ਦੇਖੋ। ਬੱਚੇ ਲਈ ਸਭ ਤੋਂ ਖੁਸ਼ੀ ਦਾ ਸਮਾਂ ਹੋਵੇ। ਜਿਵੇਂ ਉਹ ਜੇਲ੍ਹ ਵਿਚੋਂ ਛੁੱਟਿਆ ਹੋਵੇ। ਇਸੇ ਲਈ ਮਨੋਵਿਗਿਆਨੀ ਕਹਿੰਦੇ ਹਨ ਕਿ ਅਧਿਆਪਕਾਂ ਨੂੰ ਬੱਚਿਆਂ ਦੇ ਹਾਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ‘ਸਿਪਾਹੀ’ ਨਹੀਂ ਬਨਣਾ ਚਾਹੀਦਾ।5

ਸਿੱਖਿਆ ਦੇ ਖੇਤਰ ਵਿਚ ਹੋਏ ਮਨੋਵਿਗਿਆਨਕ ਕਾਰਜ ਦਰਸਾਉਂਦੇ ਹਨ ਕਿ ਸਕੂਲ ਵਿਚ ਦਾਖਲਾ ਬਚਪਨ ਵਿਚ ਆਇਆ 'ਤਿੱਖਾ' ਮੋੜ ਹੁੰਦਾ ਹੈ, ਜਿਸ ਨੂੰ ਸਾਵਧਾਨੀ ਨਾਲ ਲੈਣ ਦੀ ਲੋੜ ਹੈ। ਬਚਪਨ ਦੀਆਂ, ਇਸ ਉਮਰ ਦੀਆਂ ਕੁਦਰਤੀ ਪ੍ਰਵਿਰਤੀਆਂ ਨੂੰ ਸਮਝਦੇ ਹੋਏ, ਬੱਚਿਆਂ ਨੂੰ ਅਨੁਸ਼ਾਸਨ ਦੇ ਰਾਹ 'ਤੇ ਹੌਲੀ ਹੌਲੀ ਪਾਉਣਾ ਚਾਹੀਦਾ ਹੈ, ਨਹੀਂ ਤਾਂ ਬੱਚਿਆਂ ਵਿਚ ਪੜ੍ਹਾਈ ਹਊਆ ਬਣ ਜਾਵੇਗੀ ਤੇ ਉਹ ਇਸ ਨੂੰ ਇਕ ਭਾਰ ਵਾਂਗੂ ਮਹਿਸੂਸ ਕਰਨਗੇ ਜਦੋਂ ਕਿ ਪੜ੍ਹਾਈ ਬੱਚੇ ਲਈ ਆਨੰਦ ਪ੍ਰਾਪਤੀ ਦਾ ਕਾਰਜ ਹੋਣੀ ਚਾਹੀਦੀ ਹੈ। ਇਹ ਸੱਚ ਵੀ ਹੈ। ਸਿਖਿਆ ਜਦੋਂ ਕਿਸੇ ਵਿਅਕਤੀ ਨੂੰ ਕੁਦਰਤ ਅਤੇ ਸਮਾਜ ਦੇ ਨਵੇਂ ਪਹਿਲੂਆਂ ਨਾਲ ਦੋ-ਚਾਰ ਕਰਦੀ ਹੈ, ਕੁਦਰਤ ਦੇ ਭੇਤਾਂ ਤੋਂ ਪਰਦਾ ਚੁਕਦੀ ਹੈ ਤਾਂ ਇਹ ਖੁਸ਼ੀ ਦੀ ਗੱਲ ਹੈ ਹੀ। ਪਰ ਜਦੋਂ ਬੱਚਾ ਇਨ੍ਹਾਂ ਨੂੰ ਬੋਝ ਸਮਝਦਾ ਹੈ ਤਾਂ ਨਿਸ਼ਚਿਤ ਹੀ ਕਿਤੇ ਨਾ ਕਿਤੇ ਸਾਡੀ ਕਾਰਜਪ੍ਰਣਾਲੀ ਵਿਚ ਨੁਕਸ ਹੈ।

ਦਰਅਸਲ ਸਾਡੀ ਸਮਝ ਦੀ ਸੀਮਾ ਬਹੁਤ ਛੋਟੀ ਹੈ। ਜਿੰਨੀਆਂ ਕੁ ਖੋਜ਼ਾਂ ਹੋਈਆਂ ਹਨ, ਅਸੀਂ ਉਨ੍ਹਾਂ ਵੀ ਨਹੀਂ ਜਾਣਦੇ, ਜਦੋਂ ਕਿ ਮਨ ਦੀ ਦੁਨੀਆਂ ਬਹੁਤ ਵਿਸ਼ਾਲ ਹੈ।

ਕਹਿਣ ਤੋਂ ਮਤਲਬ ਇਕੋ ਹੀ ਹੈ ਕਿ ਆਪਾਂ ਬੱਚੇ ਨੂੰ ਸਮਝੀਏ। ਆਪਣੇ ਮਨ ਦੀਆਂ ਗੁੰਝਲਾਂ,

ਗੰਢਾਂ ਦਾ ਉਨ੍ਹਾਂ ਨੂੰ ਸ਼ਿਕਾਰ ਨਾ ਬਣਾਈਏ।


ਬੱਚੇ ਕਦੇ ਤੰਗ ਨਹੀਂ ਕਰਦੇ/ 44