ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਣ ਦਾ ਮਤਲਬ ਉਹੀ ਹੈ ਕਿ ਇੱਛਾ ਸ਼ਕਤੀ, ਪਿਆਰ, ਪਰਿਵਾਰਕ ਮਾਹੌਲ, ਰੁਝੇਵਾਂ ਕੁਝ ਅਜਿਹੇ ਨੁਕਤੇ ਹਨ, ਜਿਨ੍ਹਾਂ 'ਤੇ ਕੇਂਦ੍ਰਿਤ ਹੋ ਕੇ ਇਸ ਦਿਸ਼ਾ ਵਿਚ ਕਾਰਗਰ ਕਾਰਜ ਕੀਤੇ ਜਾ ਸਕਦੇ ਹਨ ਤੇ ਵਧੀਆ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੈ।

ਅੰਤਿਕਾ:

ਮੈਂ ਇਕ ਵਾਰੀ ਫਿਰ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਤਾਬ ਦਾ ਨਾਂ 'ਬੱਚੇ ਕਦੇ ਤੰਗ ਨਹੀਂ ਕਰਦੇ' ਇਸ ਗੱਲ ਨੂੰ ਉਭਾਰਨ ਦਾ ਯਤਨ ਹੈ ਕਿ ਸਮੱਸਿਆ ਕੋਈ ਵੀ ਹੈ- ਦਰਅਸਲ ਉਹ ਸਮੱਸਿਆ ਦਾ ਪ੍ਰਗਟਾਵਾ ਹੈ। ਚਾਹੇ ਉਹ ਨਸ਼ੇ ਹਨ, ਚਾਹੇ ਉਹ ਗੈਰ-ਸਮਾਜਿਕ ਕੰਮਾਂ ਵਿਚੋਂ ਖੁਸ਼ੀ ਭਾਲਣਾ ਹੈ, ਚਾਹੇ ਤੇਜ਼ ਰਫਤਾਰ ਵਾਹਨ ਚਲਾ ਕੇ ਆਨੰਦ ਲੈਂਦੇ ਹੋਏ ਐਕਸੀਡੈਂਟ ਕਰਵਾਉਣ ਦਾ ਹੈ ਜਾਂ ਅਜੀਬੋ ਗਰੀਬ ਕਪੜੇ ਪਾ ਕੇ, ਵਾਲਾਂ ਦੇ ਡਿਜਾਈਨ ਬਣਾ ਕੇ ਵਖਰੇ ਲੱਗਣ ਦਾ ਹੈ, ਇਹ ਸਾਰੇ ਵਰਤਾਰੇ ਕਿਸੇ ਅੰਦਰ-ਡੂੰਘੇ ਵਿਚ ਬੈਠੀ ਮਾਨਸਿਕ ਉਲਝਣ ਦੇ ਪਰਛਾਵੇਂ ਹਨ। ਜੇਕਰ ਅਸੀਂ ਪਰਛਾਵੇਂ ਫੜਣ ਦੀ ਕੋਸ਼ਿਸ਼ ਕਰਾਂਗੇ ਤਾਂ ਨਿਸ਼ਚਿਤ ਹੀ ਸਮੱਸਿਆ ਹੱਲ ਨਹੀਂ ਹੋਣੀ। ਜੋ ਕਿ ਅਕਸਰ ਅਸੀਂ ਕਰਦੇ ਹਾਂ।

ਇਸ ਪੁਸਤਕ ਦਾ ਸੰਦਰਭ ਨਸ਼ੇ ਹਨ, ਠੀਕ। ਪਰ ਨਸ਼ੇ ਵੀ ਤਾਂ ਮਨੁੱਖੀ ਮਨ ਦੀ ਉਲਝਣ ਵਿਚੋਂ ਪੈਦਾ ਹੋਏ ਵਿਕਾਰ ਕਾਰਨ ਹੀ ਸ਼ੁਰੂ ਹੁੰਦੇ ਹਨ। ਇਸ ਲਈ, ਇਸ ਪੁਸਤਕ ਦਾ ਮੂਲ ਮਨੋਰਥ ਬਾਲ-ਕਿਸ਼ੋਰ ਮਨ ਨੂੰ ਸਮਝਣ ਦਾ ਰਿਹਾ ਹੈ।

ਕਿ ਤੁਸੀਂ ਆਪਣੇ ਆਲੇ-ਦੁਆਲੇ, ਆਪਣੇ ਆਪ ਤੇ ਨਜ਼ਰ ਮਾਰ ਕੇ ਦੇਖੋ। ਮਾਂ ਪਿਉ ਉਮਰ ਦੇ ਕਿਸ ਪੜਾਅ ਤੇ ਆ ਕੇ ਕਹਿਣ ਲਗ ਪੈਂਦੇ ਹਨ ਕਿ ਬੱਚਾ ਬਹੁਤ ਤੰਗ ਕਰਦਾ ਹੈ। ਤੁਸੀਂ ਅੰਦਾਜਾ ਲਗਾਉ ! ਬੱਚੇ ਦੀ ਤਕਰੀਬਨ ਚਾਰ-ਪੰਜ ਮਹੀਨੇ ਦੀ ਉਮਰ 'ਤੇ ਹੀ। 'ਤੰਗ ਬੜਾ ਕਰਦਾ ਹੈ, ਸਾਰਾ ਦਿਨ ਗੋਦੀ ਮੰਗਦਾ ਹੈ। ਰਾਤੀਂ ਸੌਂਦਾ ਨਹੀਂ। ਜਗਾਈਂ ਰੱਖਦਾ ਹੈ। ਗੱਲਾਂ ਕਰੀ ਜਾਉ ਤਾਂ ਖੁਸ਼ ! ਫਲਾਂ ਦਾ ਬੱਚਾ ਸਾਊ ਹੈ, ਆਰਾਮ ਨਾਲ ਸੁੱਤਾ ਰਹਿੰਦਾ ਹੈ।' ਇਹ ਉਮਰ ਹੈ ਕੋਈ ਬੱਚੇ ਪ੍ਰਤੀ ਇਸ ਤਰ੍ਹਾਂ ਦਾ ਭਾਵ ਪ੍ਰਗਟ ਕਰਨ ਦੀ? ਇਸ ਤੋਂ ਹੋਰ ਥੋੜੀ ਵੱਡੀ ਉਮਰ 'ਤੇ ਦੇਖੋ। 'ਢੀਠ ਹੈ..। ਹਰ ਚੀਜ਼ ਚਾਹੀਦੀ ਹੈ।ਬਿਲਕੁਲ ਆਖੇ ਨਹੀਂ ਲਗਦਾ। ਜਿਦ ਕਰਦਾ ਹੈ...ਫਰਸ਼ 'ਤੇ ਲੇਟ ਜਾਂਦਾ ਹੈ। ਚੀਖ- ਚਿੰਘਾੜਾ ਮਚਾ ਦਿੰਦਾ ਹੈ। ਰੁੱਸਣ ਲਗ ਗਿਆ ਹੈ....ਚੰਗਾ ਭਲਾ ਦਸ ਦਿੰਦਾ ਹੈ, ਪੋਟੀ ਆਈ ਹੈ, ਸੂ-ਸੂ ਆਇਆ ਹੈ। ਹੁਣ ਪਤਾ ਨੀ ਕੀ ਹੋ ਗਿਆ ਹੈ, ਹੁਣ ਤਾਂ ਪੋਟੀ ਵੀ ਵਿੱਚ ਹੀ ਕਰ ਦਿੰਦਾ ਹੈ।

ਦੋ ਕੁ ਸਾਲ ਦਾ ਬੱਚਾ, ਆਪਣੇ ਵਿਵਹਾਰ ਨਾਲ ਮਾਂ ਪਿਉ ਨੂੰ ਤੰਗ ਕਰ ਰਿਹਾ ਹੈ। ਹਰ ਚੀਜ ਉਸ ਦੀ ਪਹੁੰਚ ਵਿਚ ਹੋਣੀ ਹੀ ਚਾਹੀਦੀ ਹੈ। ਉਸ ਦੀ ਮੰਗ ਦੀ ਕੋਈ ਸੀਮਾ ਨਹੀਂ ਹੈ। ਇੱਥੇ ਫਿਰ ਸਾਨੂੰ ਉਸ ਦੀ ਮਾਨਸਿਕਤਾ ਸਮਝਣ ਦੀ ਲੋੜ ਹੈ ਤੇ ਉਸ ਦੇ ਮੁਤਾਬਕ ਆਪਣੇ ਵਿਵਹਾਰ ਨੂੰ ਢਾਲਣ ਦੀ ਲੋੜ ਹੈ।ਅਸੀਂ ਆਮ ਤੌਰ ਤੇ ਆਪਣੇ ਬਚਪਨ ਨਾਲ ਤੁਲਨਾ ਕਰਦੇ ਹਾਂ। ਸਾਡਾ ਵੀ ਵੇਲਾ ਸੀ ਜਾਂ ਬੱਚੇ ਦੇ ਦਾਦਾ-ਦਾਦੀ, ਨਾਨਾ-ਨਾਨੀ ਦੇਖਦੇ ਹੈ ਤਾਂ ਉਹ ਟਿੱਪਣੀ ਕਰਦੇ ਹੈ ਕਿ ਅਸੀਂ ਬੱਚੇ ਬੜੇ ਆਰਾਮ ਨਾਲ ਪਾਲ ਲਏ, ਇਹ ਅੱਜ ਦੇ ਬੱਚੇ ਤਾਂ ਤੂਫਾਨ ਨੇ। ਪਰ ਤੁਹਾਡੇ ਪਾਸੇ ਦੋ-ਤਿੰਨ ਦਹਾਕੇ ਪਹਿਲਾਂ ਦੇ ਮਾਹੌਲ ਨੂੰ ਦੇਖੀਏ ਤਾਂ ਤੁਹਾਨੂੰ ਸਮਝ ਆਵੇਗੀ ਕਿ ਕੀ ਫ਼ਰਕ ਪੈ ਕਿਆ ਹੈ। ਬੱਚਾ ਜੰਮਦੇ ਸਾਰ ਟੈਲੀਵਿਜਨ ਦੇ ਦਰਸ਼ਨ ਕਰਦਾ ਹੈ, ਫਿਰ ਅਸੀਂ ਉਸ ਨੂੰ ਉਸ ਦੇ

ਸਹਾਰੇ ਛੱਡ ਦਿੰਦੇ ਹਾਂ। ਬਾਜ਼ਾਰ ਹੁਣ ਜਰੂਰਤ ਦੀਆਂ ਚੀਜਾਂ ਹੀ ਨਹੀਂ ਵੇਚਦਾ, ਉਹ ਤੁਹਾਨੂੰ


ਬੱਚੇ ਕਦੇ ਤੰਗ ਨਹੀਂ ਕਰਦੇ/43