ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੁਰੂਆਤੀ ਸ਼ਬਦ

'ਬੱਚੇ ਕਦੇ ਤੰਗ ਨਹੀਂ ਕਰਦੇ’ — ਇਸ ਸਿਰਲੇਖ ਹੇਠ, ਇਸ ਪੁਸਤਕ ਰਾਹੀਂ, ਅੰਮ੍ਰਿਤਸਰ ਜ਼ਿਲੇ ਦੇ ਤਕਰੀਬਨ ਚਾਰ ਸੌ ਅਧਿਆਪਕਾਂ ਦੀ ਦੋ ਰੋਜ਼ਾ ਵਰਕਸ਼ਾਪ ਵਿਚ ਹੋਈ ਚਰਚਾ ਦੇ ਆਧਾਰ 'ਤੇ ਤੁਹਾਡੇ ਨਾਲ ਕੁਝ ਅਹਿਮ ਪਹਿਲੂ ਸਾਂਝੇ ਕਰਨ ਦੀ ਕੋਸ਼ਿਸ਼ ਹੈ। ਵਰਕਸ਼ਾਪ ਦਾ ਵਿਸ਼ਾ ਭਾਵੇਂ ਨਸ਼ਾ ਵਿਰੋਧੀ ਜਾਗਰੂਕਤਾ ਸੀ, ਪਰ ਅਧਿਆਪਕਾਂ ਦੇ ਮਾਧਿਅਮ ਰਾਹੀਂ, ਬੱਚਿਆਂ ਨੂੰ ਕੇਂਦ੍ਰਿਤ ਕਰਕੇ ਜਦੋਂ ਚਰਚਾ ਹੋਈ ਤਾਂ ਕਿਤੇ ਇਹ ਕੇਂਦਰ ਬਿੰਦੂ ਉਭਰਿਆ ਕਿ ਬੱਚੇ ਅਣਗੋਲੇ ਜਾ ਰਹੇ ਹਨ (ਇਗਨੌਰ) ਭਾਵੇਂ ਇਸ ਦਾ ਇਕ ਪੱਖ ਇਹ ਵੀ ਆਇਆ ਕਿ ਮਾਪੇ ਅਤੇ ਅਧਿਆਪਕ ਵੀ ਪਰੇਸ਼ਾਨ ਹਨ ਕਿ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲ ਰਹੀ, ਉਹ ਵੀ ਇਗਨੌਰ ਹੋ ਰਹੇ ਹਨ (ਅਣਗੌਲੇ)। ਇਥੇ ਦੋਹਾਂ ਪੱਖੋਂ ਤੋਂ ਇਹ ਦੋਸ਼ ਲਗ ਰਿਹਾ ਹੈ। ਪਰ ਇਹ ਕੋਈ ਬਹੁਤੀ ਔਖੀ ਸਮੱਸਿਆ ਨਹੀਂ ਹੈ ਕਿ ਪਹਿਲਾਂ ਮੁਰਗੀ ਜਾਂ ਪਹਿਲਾਂ ਅੰਡਾ। ਇਸ ਸਮਾਜਿਕ ਸਮੱਸਿਆ ਵਿਚ ਨਿਸ਼ਚਿਤ ਹੀ ਪਹਿਲ ਮਾਂ-ਪਿਉ ਦੀ ਹੈ। ਪਹਿਲਾਂ ਉਹੀ ਇਗਨੌਰ ਕਰਦੇ ਨੇ, ਭਾਵੇਂ ਉਨ੍ਹਾਂ ਵਲੋਂ ਇਹ ਸੁਚੇਤ ਵਰਤਾਰਾ ਨਹੀਂ ਜਾਂ ਇਹ ਉਨ੍ਹਾਂ ਦੀ ਸਮਝ ਜਾਂ ਜਾਣਕਾਰੀ ਵਿਚ ਨਹੀਂ। ਤੁਸੀਂ ਵਰਤਾਰੇ ਦੇ ਕੁਝ ਪਹਿਲੂਆਂ ਵੱਲ ਝਾਤ ਪਾਉ!

★ ਬੱਚੇ ਨੂੰ ਮਾਂ ਦੇ ਦੁੱਧ ਤੋਂ ਵਾਂਝਾ ਰੱਖ ਕੇ।

★ ਛੇਵੇਂ ਮਹੀਨੇ ਤੋਂ ਕਰੈਚ ਵਿੱਚ ਤੇ ਫਿਰ ਡੇ-ਕੇਅਰ ਵਿੱਚ ਛੱਡ ਕੇ।

ਟੀ.ਵੀ. ਦੇ ਸਹਾਰੇ ਬੈਠਾ ਕੇ।

★ ਛੋਟੀ ਉਮਰ ’ਤੇ (ਢਾਈ-ਤਿੰਲ ਸਾਲ) ਹੀ ਸਕੂਲ ਭੇਜ ਕੇ

★ ਪੈਰ-ਪੈਰ ਤੇ ਮੁਕਾਬਲੇ ਬਾਜ਼ੀ ਦਾ ਅਹਿਸਾਸ ਕਰਵਾ ਕੇ। ਆਦਿ।

ਹੋਰ ਵੀ ਇਸ ਤਰ੍ਹਾਂ ਦੇ ਕਈ ਪਹਿਲੂ ਲੱਭ ਜਾਣਗੇ, ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ। ਇਹ ਵਰਤਾਰੇ ਭਾਵੇਂ ਅਚੇਤ ਨੇ, ਪਰ ਬੱਚੇ ਦੇ ਮਨ ਉੱਪਰ ਇਸ ਦਾ ਅਚੇਤ-ਸੁਚੇਤ, ਦੋਹਾਂ ਪਹਿਲੂਆਂ ਤੋਂ ਅਸਰ ਹੁੰਦਾ ਹੈ। ਫਿਰ ਉਹ ਬੱਚਾ ਵੱਡਾ ਹੋ ਕੇ, ਵਿਵੇਕ ਬੁੱਧੀ ਦਾ ਮਾਲਿਕ ਹੋ ਕੇ, ਜਦੋਂ ਆਲੇ ਦੁਆਲੇ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਫਿਰ ਉਸ ਮੁਤਾਬਕ ਉਸ ਦਾ ਵਿਵਹਾਰ ਤੈਅ ਹੁੰਦਾ ਹੈ। ਸਾਨੂੰ ਉਸ ਦੇ ਵਿਵੇਕ ਬੁੱਧ ਵਿਚ ਦਾਖਲ ਹੋਣ ਵਾਲੇ ਪੜਾਅ ਬਾਰੇ ਵੀ ਜਾਣਕਾਰੀ ਨਹੀਂ ਹੈ।

ਮਾਂ ਪਿਉ ਵਲੋਂ ਬੱਚਿਆਂ ਦਾ ਅਣਗੌਲਿਆ ਜਾਣਾ, ਅਧਿਆਪਕ ਪ੍ਰਤੀ ਕਿਵੇਂ ਪ੍ਰਤੀਕਰਮ ਪੈਦਾ ਕਰਦਾ ਹੈ। ਦਰਅਸਲ ਜਿਸ ਤਰ੍ਹਾਂ ਦੀ ਬੱਚਿਆਂ ਦੀ ਮਾਨਸਿਕਤਾ ਨੂੰ ਅਧਿਆਪਕ ਨੇ ਸਮਝ ਕੇ ਕਾਰਜਸ਼ੀਲ ਹੋਣਾ ਹੈ, ਅਧਿਆਪਕਾਂ ਵਿਚ ਵੀ ਉਹ ਘਾਟ ਹੈ। ਜੇਕਰ ਉਹ ਪੜ੍ਹੇ ਲਿਖੇ ਹਨ, ਉਨ੍ਹਾਂ ਨੂੰ ਇਸ ਮਾਨਸਿਕਤਾ ਦਾ ਪਤਾ ਵੀ ਹੈ ਤਾਂ ਉਹ ਉਸ ਸਮਝ ਨੂੰ ਆਪਣੀ ਕਾਰਜਪ੍ਰਣਾਲੀ ਦਾ ਹਿੱਸਾ ਨਹੀਂ ਬਣਾਉਂਦੇ। ਉਹ ਆਪਣੇ ਢੰਗ ਵਿਚ ਰਿਵਾਇਤੀ ਰਹਿਣਾ