ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਜੀ ਦੇਖੋ ਤੌ ਪਾਂਡਵੌ ਕੀ ਸੈਨਾ ਕਾ ਸੰਬੂਹ॥ ਸੰਬੂਹ ਕਹੀਐ ਸੈਨਾ ਕੀ ਭਲੀਭਾਂਤ ਪੰਕਤ ਬਣਾਈ ਹੈ॥ਅਰੁ ਦ੍ਰੋਪਤ ਕਾ ਬੇਟਾ ਧ੍ਰਿਸ੍ਟਦੁਮਨ ਸੋ ਤੁਮਾਰਾ ਸਿਖ ਹੈ॥ਤਿਨ ਪਾਂਡਵੋ ਕੀ ਸੈਨਾ ਕੀ ਭਲੀਭਾਂਤ ਪੰਕਤ ਬਣਾਈ ਹੈ॥ ਅਬ ਜੋ ਪਾਂਡਵੋ ਕੀ ਸੈਨਾ ਕੇ ਜੋ ਮੁਖ ਯੋਧਾ ਹੈ॥ ਤਿਨ ਕੇ ਨਾਮ ਦ੍ਰ੍ਜੋਧਨ ਦ੍ਰੋਣਾਚਾਰਜ ਕੋ ਸ੍ਰਵਣ ਕਰਾਵੈ ਹੈ॥ ਉਸ ਸੈਨਾ ਬਿਖੈ ਬਡੇ ਧਨਖ ਕਾ ਧਾਰਨਹਾਰਾ ਭੀਮਸੈਨ ਹੈ॥