ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6 / ਭਰਥਰੀ ਹਰੀ ਜੀਵਨ


ੲ. ਫਿਰ ਫਿਰ ਪਛੁਤਾਵੇ

ਕਥਾ ਕਰਨ ਵਾਲੇ ਦੱਸਦੇ ਹਨ ਕਿ ਵੈਰਾਗ ਹੋ ਜਾਣ ਮਗਰੋਂ ਜਦੋਂ ਰਾਜਾ ਸਾਧੂ ਹੋ ਵਿਚਰ ਰਹੇ ਸਨ ਤਾਂ ਇਕ ਰਾਤ ਚਾਂਦਨੀ ਵਿਚ ਆਪ ਨੂੰ ਇਕ ਲਾਲ ਨਜ਼ਰ ਆਯਾ, ਚੁੱਕਣ ਲਈ ਹੱਥ ਪਸਾਰਿਆ ਤਾਂ ਉਹ ਪਾਨ ਖਾਕੇ ਕਿਸੇ ਦੀ ਸੱਟੀ ਹੋਈ ਥੁੱਕ ਨਿਕਲੀ, ਜੋ ਚੰਦ ਦੀਆਂ ਕਿਰਨਾਂ ਨਾਲ ਦਮਕ ਰਹੀ ਸੀ। ਇੱਥੇ ਰਾਜਾ ਨੂੰ ਆਪਣੇ ਆਪ ਤੇ ਸ਼ੋਕ ਆਯਾ, ਕਿ ਮੈਂ ਰਾਜ ਛੱਡਕੇ, ਵੈਰਾਗ ਧਾਰਕੇ ਫੇਰ ਲਾਲ ਨੂੰ ਹੱਥ ਕਿਉਂ ਪਾਇਆ? ਮੇਰੇ ਵੈਰਾਗ ਵਿਚ ਕਸਰ ਹੈ, ਸੋ ਉਸ ਦਿਨ ਤੋਂ ਵਧੇਰੇ ਉਦਾਸ ਹੋ ਗਏ। ਇਸ ਤਰ੍ਹਾਂ ਦੀਆਂ ਉਦਾਸੀਆਂ ਪਰ ਵੈਰਾਗ ਸ਼ੱਤਕ ਵਿਚ ਇਸਾਰੇ ਮਿਲਦੇ ਹਨ।

ਸ. ਭੁੱਖ ਤੇਹ ਨੂੰ ਜਿੱਤਣਾ

ਕਥਾ ਕਰਦੇ ਹਨ ਕਿ ਇਕ ਵੇਰ ਵੈਰਾਗੀ ਭਰਥਰੀ ਜੀ ਨੂੰ ਤ੍ਰੈ ਦਿਨ ਅੰਨ ਨਾ ਲੱਭਾ, ਚੌਥੇ ਦਿਨ ਫਿਰਦੇ ਫਿਰਦੇ ਸ਼ਮਸ਼ਾਨ ਵਿਚ ਆ ਨਿਕਲੇ, ਉੱਥੇ ਸੱਠੀ ਦੇ ਚੌਲਾਂ ਦੇ ਪਿੰਡ ਪਏ ਸਨ, ਇਹ ਤੱਕਕੇ ਆਪ ਨੇ ਸ਼ੁਕਰ ਕੀਤਾ। ਮਸਾਣਾਂ ਵਿਚੋਂ ਕੋਲੇ ਉਰੇ ਕਰਕੇ ਪਿੰਡਾਂ ਦੀਆਂ ਟਿੱਕੀਆਂ ਕਰਕੇ ਸੇਕਣ ਲਈ ਉਤੇ ਧਰ ਦਿੱਤੀਆਂ। ਇਸ ਵੇਲੇ ਸ਼ਿਵਜੀ ਪਾਰਬਤੀ ਇੱਥੋਂ ਲੰਘ ਰਹੇ ਸਨ, ਐਸੇ ਪ੍ਰਤਾਪ-ਸ਼ੀਲ ਵੈਰਾਗ ਮੂਰਤੀ ਰਾਜਾ ਦੀ ਇਹ ਦੁਰਗਤੀ ਵੇਖਕੇ ਪਾਰਬਤੀ ਨੇ ਸ਼ਿਵਾਂ ਪਾਸ ਬਿਨੈ ਕੀਤੀ ਕਿ ‘ਆਗਿਆ ਹੋਵੇ ਤਾਂ ਮੈਂ ਆਪ ਦੇ ਭਗਤ ਨੂੰ ਵਰ ਦਿਆਂ?' ਸ਼ਿਵਾਂ ਨੇ ਕਿਹਾ ‘ਏਹ ਪਰਮ ਵੈਰਾਗੀ ਹੈ ਤੂੰ ਵਰ ਦੇਣ ਗਈ ਸ੍ਰਾਪ ਨਾ ਦੇ ਆਵੀਂ। ਪਾਰਬਤੀ ਨੇ ਕਿਹਾ ‘ਸੱਤਿਬਚਨ"। ਨੇੜੇ ਜਾਕੇ ਪਾਰਬਤੀ ਨੇ ਕਿਹਾ ਭਗਤਾ! ਭਗਤਾ!! ਭਗਤਾ!!! ਪਰ ਭਰਥਰੀ ਆਪਣੀ ਧੁਨਿ ਵਿਚ ਸੀ, ਉਸ ਜਾਤਾ ਕੋਈ ਮੰਗਤੀ ਆ ਗਈ ਹੈ, ਜੋ ਮੇਰੀ ਟਿੱਕੀ ਮੰਗਦੀ ਹੈ। ਇਕ ਟਿੱਕੀ ਸਿਕ ਗਈ ਸੀ, ਉਹ ਬਿਨਾਂ ਪਿੱਛੇ ਤੱਕੇ ਦੇ ਭਰਥਰੀ ਨੇ ਉਸ ਵੱਲ ਚਾ ਸੁੱਟੀ ਤੇ ਕਿਹਾ, ਅੱਛਾ ਅਸੀਂ ਦੋ ਖਾ ਲਵਾਂਗੇ, ਇਕ ਸ਼ਿਵ ਨਮਿਤ ਤੂੰ ਲੈ ਜਾ, ਕਿਸੇ ਦੁਖੀ ਨੂੰ ਸੁਖ ਹੋ ਜਾਏ!' ਪਾਰਬਤੀ