ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 7


ਕੁਛ ਗੁੱਸੇ ਵਿਚ ਆਈ, ਪਰ ਉਸਦੀ ਦਾਨ ਬ੍ਰਿਤੀ ਪਰ ਰੀਝਕੇ ਫੇਰ ਆਵਾਜ਼ ਮਾਰੀ। ਭਰਥਰੀ ਨੇ ਦੁਈ ਗੁੱਲੀ ਬੀ ਸੁੱਟ ਦਿੱਤੀ ਤੇ ਇਸੇ ਤਰ੍ਹਾਂ ਜਿੰਨੀਆਂ ਸਨ ਦੇ ਦਿੱਤੀਆਂ ਤੇ ਕਿਹਾ: ‘ਅੱਛਾ ਸ਼ਿਵਜੀ! ਅਤਿਥੀ ਭੁੱਖਾ ਨਾ ਰਹੇ, ਅਸੀਂ ਕੱਲ ਭੋਜਨ ਕਰ ਲਵਾਂਗੇ।' ਇਸ ਪਰ ਪਾਰਬਤੀ ਨੇ ਮੋਢਿਓਂ ਫੜਕੇ ਹਿਲਾਇਆ, ਜਾਂ ਭਰਥਰੀ ਨੇ ਮਾਤਾ ਵੇਖੀ ਤਾਂ ਪੈਰੀਂ ਢੈ ਪਿਆ ਤੇ ਆਪਣੇ ਅਪ੍ਰਾਧ ਦੀ ਖਿਮਾਂ ਮੰਗੀ। ਇਸ ਪਰ ਪਾਰਬਤੀ ਨੇ ਕਿਹਾ 'ਹੇ ਭਗਤਾ! ਮੈਂ ਤੇਰੇ ਪਰ ਪ੍ਰਸੰਨ ਹਾਂ, ਵਰ ਮੰਗ!' ਤਦ ਭਰਥਰੀ ਨੇ ਕਿਹਾ, 'ਹੇ ਮਾਤਾ! ਵਰ ਦੇਹ ਕਿ ਮੈਨੂੰ ਰੋਜ਼ ਅੰਨ ਨਾ ਮਿਲਿਆ ਕਰੇ। ਜਦੋਂ ਭੁਖ ਤੇਰ੍ਹ ਨਾਲ ਮੈਂ ਆਤੁਰ ਹੋ ਜਾਵਾਂ ਤਦੋਂ ਮਿਲਿਆ ਕਰੇ ਤੇ ਓਹ ਭੀ ਪੇਟ ਭਰ ਕਦੇ ਨਾ ਮਿਲੇ*'। ਇਸ ਵੇਲੇ ਪਾਰਬਤੀ ਨੂੰ ਪਤੀ ਦਾ ਕਹਿਣਾ ਯਾਦ ਆਇਆ ਕਿ ਵਰ ਦੇਣ ਚੱਲੀ ਸ੍ਰਾਪ ਨਾ ਦੇ ਆਵੀਂ ਪਰ ਹੁਣ ਓਹ ਭਗਤ ਦੇ ਇਸ ਤੀਤਰ ਵੈਰਾਗ ਪਰ ਪਰਮ ਪ੍ਰਸੰਨ ਹੋ ਕੇ ਬੋਲੀ:-

‘ਤੇਰਾ ਵੈਰਾਗ ਪਰਵਾਨ ਹੋ ਗਿਆ'।

ਹ. ਨਾਟਕ ਵਿਚ ਭਰਥਰੀ ਦੀ ਵੈਰਾਗ ਕਥਾ

'ਭਰਥਰੀ ਹਰੀ ਨਿਰਵੇਦਕ ਨਾਟਕ' ਨਾਮੇ ਇਕ ਪੋਥੀ ਮਿਲੀ ਹੈ, ਜੋ ਮਿਥਲੀ ਲਿਪੀ ਵਿਚ ਲਿਖੀ ਹੋਈ ਹੈ। ਇਸ ਦੇ ਕਰਤਾ ਹਰੀ ਹਰੋਪਾਧ੍ਯਯ ਨਾਮੇ ਪੰਡਤ ਹਨ। ਇਹ ਕਦ ਹੋਏ ਤੇ ਕੌਣ ਸਨ? ਪਤਾ ਨਹੀਂ, ਇਨ੍ਹਾਂ ਨੇ ਇਸ ਨਾਟਕ ਦਾ ਮਸਾਲਾ ਕਿਥੋਂ ਲਿਆ? ਇਹ ਬੀ ਪਤਾ ਨਹੀਂ, ਪਰ ਇਸ ਨਾਟਕ ਵਿਚ ਭਰਥਰੀ ਦੀ ਕਥਾ ਹੋਰ ਹੀ ਤਰ੍ਹਾਂ ਹੈ, ਜਿਸਦਾ ਸਾਰ ਇਸ ਪ੍ਰਕਾਰ ਹੈ

ਰਾਜਾ ਭਰਥਰੀ ਪਰਦੇਸ ਤੋਂ ਘਰ ਆਏ, ਅੱਗੋਂ ਉਨ੍ਹਾਂ ਦੀ ਇਸਤ੍ਰੀ ‘ਭਾਨਮਤੀ’ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੀ। ਉਦਾਸ ਦੇਖਕੇ ਰਾਜਾ ਨੇ ਕਾਰਨ ਪੁੱਛਿਆ ਤਾਂ ਭਾਨਮਤੀ ਨੇ ਕਿਹਾ ਕਿ ‘ਆਪ ਦੇ ਵਿਯੋਗ ਵਿੱਚ


  • ਕਥਾ ਕਰਨ ਵਾਲੇ ਇਨ੍ਹਾਂ ਪ੍ਰਸੰਗਾਂ ਨਾਲ ਵੈਰਾਗ ਦੀ ਮੂਰਤੀ ਭ੍ਯਾਨਕ ਬਣਾ ਦਿਖਾਲਦੇ ਹਨ।