ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 9

ਪਿੱਟਿਆ, ਪਰ ਬਣੇ ਕੀ? ਜਦ ਮਸਾਣਾ ਵਿਚ ਰਾਣੀ ਨੂੰ ਸਾੜਨ ਲਈ ਲੈ ਗਏ ਤਾਂ ਰਾਜਾ ਵਿਆਕੁਲ ਹੋ ਹੋ ਜੋੜੀ ਚਿਖਾ ਵਿਚ ਛਾਲਾਂ ਮਾਰਦਾ ਸੀ ਤੇ ਰਾਣੀ ਨੂੰ ਲੰਬੂ ਨਹੀਂ ਲਾਉਣ ਦੇਂਦਾ ਸੀ। ਰਾਜਾ ਦਾ ਮੰਤ੍ਰੀ ਦੇਵ ਤਿਲਕ ਉਸਨੂੰ ਬਹੁਤ ਸਮਝਾਉਂਦਾ ਸੀ, ਪਰ ਰਾਜਾ ਨੂੰ ਦੋ ਦੁੱਖ ਸਨ, ਇਕ ਐਸੀ ਪਿਆਰੀ ਪਤੀਬ੍ਰਤਾ ਇਸਤ੍ਰੀ ਦੇ ਮਰਨ ਦਾ, ਦੂਜਾ ਕਾਰਨ ਉਸਦੇ ਮਰਨ ਦਾ ਰਾਜੇ ਦਾ ਆਪ ਹੋਣਾ, ਇਸ ਕਰਕੇ ਉਸਦਾ ਕਲੇਸ਼ ਘਟਦਾ ਨਹੀਂ ਸੀ।

ਹੁਣ ਖਬਰ ਮਿਲੀ ਕਿ ਮਸਾਣਾਂ ਦੇ ਨੇੜੇ ਕਿਤੇ ਇਕ ਯੋਗੀਰਾਜ ਆਏ ਹਨ, ਮੰਤ੍ਰੀ ਉਨ੍ਹਾਂ ਵੱਲ ਗਿਆ, ਰਾਜਾ ਨੂੰ ਵੀ ਲੈ ਗਿਆ, ਪਰ ਅੱਗੇ ਯੋਗੀ ਜੀ ਐਉਂ ਵਿਰਲਾਪ ਕਰ ਰਹੇ ਸਨ:

"ਹਾਇ! ਮੇਰੀ ਹੰਡੀਆਂ ਤੂੰ ਕਿਥੇ ਗਈ, ਹੇ ਦੇਵ! ਤੂੰ ਮੇਰੇ ਨਾਲ ਕੇਹੀ ਕਰੜਾਈ ਕੀਤੀ ਹੈ ਕਿ ਮੇਰੀ ਪ੍ਰਾਣ ਪਿਆਰੀ ਹਾਂਡੀ ਤੋੜ ਦਿੱਤੀ। ਇਸ ਤਰ੍ਹਾਂ ਵੈਣ ਪਾ ਪਾ ਕੇ ਜੋਗੀ ਰਾਜ ਰੋਏ ਕਿ ਰਾਜਾ ਦਾ ਧਿਆਨ ਅਪਣੇ ਸ਼ੌਕ ਤੋਂ ਉਸ ਵਲ ਚਲਾ ਗਿਆ ਤੇ ਧੀਰਜ ਦੇਣ ਲਗਾ, ਪਰ ਜੋਗੀ ਹੋਰ ਰੋਇਆ। ਰਾਜਾ ਨੇ ਕਿਹਾ ‘ਕਾਠ ਦੀ ਹਾਂਡੀ ਪਰ ਕੀ ਰੋਣਾ, ਹੋਰ ਲੈ ਲਓ'। ਜੋਗੀ ਨੇ ਰੋ ਰੋ ਕੇ ਹਾਂਡੀ ਦੀ ਮਹਿੰਮਾ ਸੁਣਾਈ ਤੇ ਕਿਹਾ: ‘ਰਾਜਾ! ਬੜਾ ਕਹਿਰ ਏਹ ਹੋਇਆ ਹੈ ਕਿ ‘ਹਾਂਡੀ ਦੀ ਪਕਿਆਈ ਪਰਖਣ ਲਈ ਮੈਂ ਉਸਨੂੰ ਧਰਤੀ ਤੇ ਪਟਕਿਆ ਤੇ ਓਹ ਫੁੱਟ ਗਈ'। ਇਹ ਬੋਲੀ ਰਾਜੇ ਨੂੰ ਚੁਭ ਗਈ ਤੇ ਕੁਛ ਹੋਸ਼ ਆ ਗਈ। ਹੁਣ ਜੋਗੀ ਦੀ ਚਾਤੁਰੀ ਨੇ ਗੱਲ ਹਾਂਡੀ ਤੋਂ ਐਸੀ ਚੁੱਕੀ ਤੇ ਰਾਜਾ ਦੇ ਸ਼ੋਕ ਵਲ ਆਂਦੀ ਕਿ ਰਾਜਾ ਦੀ ‘ਮੋਹ ਨਿੰਦ੍ਰਾ' ਖੁੱਲ੍ਹ ਗਈ ਤੇ ਵੈਰਾਗ ਹੋ ਗਿਆ। ਇਹ ਜੋਗੀ ‘ਗੋਰਖ ਨਾਥ' ਜੀ ਸਨ। ਆਪ ਨੇ ਰਾਜੇ ਨੂੰ ਤੱਤ੍ਵ ਗਿਆਨ ਦਾ ਉਪਦੇਸ਼ ਦਿੱਤਾ। ਰਾਜਾ ਰਾਜ ਪਾਟ ਸਭ ਗੱਲੋਂ ਉਦਾਸ ਹੋ ਖਲੋਤਾ।

ਮੰਤ੍ਰੀ ਘਬਰਾਇਆ ਕਿ ਆਏ ਸਾਂ ਬਿੱਛੂ ਦਾ ਜ਼ਹਿਰ ਉਤਰਵਾਨ ਤੇ ਚੜ੍ਹਵਾ ਲਿਆ ਸੱਪ ਦਾ ਜ਼ਹਿਰ! ਰਾਜੇ ਨੂੰ ਬਹੁਤ ਸਮਝਾਇਆ, ਪਰ ਮੰਤ੍ਰੀ ਦੀ ਕੋਈ ਪੇਸ਼ ਨਾ ਗਈ। ਗੋਰਖਨਾਥ ਨੇ ਆਪਣੀ ਉਪਦੇਸ਼ ਸ਼ਕਤੀ ਦੱਸਣ