ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
10 / ਭਰਥਰੀ ਹਰੀ ਜੀਵਨ

ਲਈ ਭਾਨੁਮਤੀ ਨੂੰ ਚਿਖਾ ਪਾਸ ਆਕੇ ਜੁਆ ਦਿਤਾ। ਭਾਨੁਮਤੀ ਨੇ ਜੀਉਂਕੇ ਪਤੀ ਨੂੰ ਵੈਰਾਗੀ ਡਿੱਠਾ, ਬਹੁਤ ਸਮਝਾਇਆ, ਪਰ ਹੁਣ ਇਸਤ੍ਰੀ ਦੀ ਪ੍ਰੇਰਨਾ ਦੀ ਭੀ ਕੁਛ ਪੇਸ਼ ਨਾ ਗਈ। ਫੇਰ ਰਾਜਕੁਮਾਰ ਲਿਆ ਕੇ ਸਮਝਾਇਆ, ਪਰ ਕਿਸੇ ਮੋਹ ਨਾਲ ਭਰਥਰੀ ਨਾਂ ਬੱਝਾ। ਹੁਣ ਗੋਰਖ ਨਾਥ ਨੇ ਕਿਹਾ ਕਿ 'ਰਾਜ ਕੁਮਾਰ ਦਾ ਤਿਲਕ ਕਰੋ ਤੇ ਭਰਥਰੀ ਹਰੀ ਨੂੰ ਤਪ ਕਰਨ ਲਈ ਜਾਣ ਦਿਓ'। ਆਪ ਰਾਜਾ ਨੂੰ ਅਸ਼ੀਰਬਾਦ ਦਿੱਤੀ ਤੇ ਰਾਜਾ ਭਰਥਰੀ ਹਰੀ ਹੁਣ ਸਾਧੂ ਭਰਥਰੀ ਹਰੀ ਹੋ ਕੇ ਤਿਆਗੀ ਹੋ ਗਿਆ*।

ਕ. ਪੰਜਾਬ ਦੇ ਗੀਤਾਂ ਵਿਚ ਭਰਥਰੀ

ਰਿਗ ਵੇਦ ਦੇ ਮੰਤਰ ਦੱਸਦੇ ਹਨ ਕਿ ਓਹ ਸਾਰੇ ਯਾ ਉਨ੍ਹਾਂ ਵਿੱਚੋਂ ਢੇਰ ਸਾਰੇ ਪੰਜਾਬ ਦੇ ਦਰਿਯਾਵਾਂ ਦੇ ਕਿਨਾਰੇ ਰਚੇ ਗਏ। ਪਾਣਨੀ ਨਾਮੇ ਪ੍ਰਸਿਧ ਵਿਆਕਰਣ ਵੇਤਾ ਦਰਿਆ ਸਿੰਧ ਦੇ ਲਾਗੇ ਜਨਮੇ, ਪਰੰਤੂ ਸੰਸਕ੍ਰਿਤ ਲਿਟਰੇਚਰ ਦਾ ਪੂਰਾ ਯੋਬਨ ਗੰਗਜਮਨ ਦੇ ਵਿਚਕਾਰ ਜਾਕੇ ਆਇਆ ਤੇ ਪੰਜਾਬ ਵਿਚ ਸਨਾਤਨ ਤੋਂ ਜੁੱਧਾਂ ਜੰਗਾਂ ਦਾ ਤੜਥੱਲ ਮੱਚਿਆ ਰਿਹਾ। ਪੰਜਾਬ ਵਿੱਚ ਨਾ ਤਾਂ ਪੁਰਾਣੇ ਇਮਾਰਤੀ, ਨਾ ਪੁਰਾਣੇ ਸਾਹਿੱਤ ਦੇ ਨਿਸ਼ਾਨ ਮਿਲਦੇ ਹਨ, ਕਿਉਂਕਿ ਇੱਥੇ ਹਮਲਾ-ਆਵਰਾਂ ਕੁਛ ਰਹਿਣ ਨਹੀਂ ਦਿੱਤਾ। ਪੰਜਾਬ ਹਿੰਦ ਦਾ ਦਰਵਾਜ਼ਾ ਹੈ, ਜਿੱਥੇ ਸਾਰੇ ਜਰਵਾਣੇ ਪਹਿਲੋਂ ਆਉਂਦੇ ਰਹੇ, ਸੋ ਏਹ ਜਵਾਨ ਦਰਬਾਨ ਵੈਰੀਆਂ ਨਾਲ ਹੀ ਅਕਸਰ ਜੰਗਾਂ ਵਿੱਚ ਰੁੱਝਾ ਰਿਹਾ। ਪੰਜਾਬ ਹੂਨਸ, ਸਿਥੀਅਨ, ਤਾਤਾਰੀ, ਪਠਾਣਾਂ, ਮੁਗਲਾਂ ਦੇ ਅਨੇਕਾਂ ਹੱਲਿਆਂ ਤੇ ਅਨਗਿਣਤ ਜੰਗਾਂ ਦਾ ਜੁੱਧ ਛੇਤ੍ਰ ਰਿਹਾ। ਜੇ ਕਦੇ ਵਿਦਿਆ ਇਥੇ ਫੈਲੀ ਤਾਂ ਪ੍ਰਾਕ੍ਰਿਤ, ਸੰਸਕ੍ਰਿਤ, ਬ੍ਰਿਜ ਭਾਸ਼ਾ, ਫਾਰਸੀ। ਪੰਜਾਬੀ ਸਾਹਿਤ ਦੀ ਨੀਂਹ ਸਿੱਖ ਸਤਿਗੁਰਾਂ ਨੇ ਰੱਖੀ। ਜੋ ਕੁਛ ਪੰਜਾਬ ਦਾ ਸਾਹਿੱਤ ਇਸ ਤੋਂ ਪਹਿਲੋਂ ਦਾ ਯਾ ਮਗਰੋਂ ਇਨ੍ਹਾਂ ਦੇ ਸਾਹਿੱਤ ਤੋਂ ਬਾਹਰ ਦਾ ਮਿਲਦਾ ਹੈ, ਓਹ ਅਕਸਰ ਗੀਤਾਂ ਗੌਣਾਂ ਵਿਚ ਹੈ, ਜੋ ਅਨੇਕਾਂ ਮਰ ਗਏ ਤੇ ਕਈ ਅਜੇ ਬੁਢਾਪੇ ਵਿੱਚ


*ਸੂਰਸਤੀ ੬-੧੭, ਅਤੇ ਪ੍ਰੋ: ਗੋਪੀ ਨਾਥ, ੮॥