ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 11


ਮਰਨੇ ਨੂੰ ਤਿਆਰ ਹਨ। ਸੋ ਜੇ ਅਸੀਂ ਆਪਣੇ ਪੰਜਾਬ ਵਿੱਚ ਭਰਥਰੀ ਹਰੀ ਦਾ ਪਤਾ ਲੱਭੀਏ ਤਾਂ ਸਾਡੇ ਮਨੋਹਰ ਗੀਤਾਂ ਦੇ ਮੰਡਲ ਵਿੱਚ ਹੀ ਤਲਾਸ਼ ਕੀਤੀ ਜਾਣੀ ਸੰਭਵ ਸੀ, ਸੋ ਏਹ ਖੋਜ ਕਰਦਿਆ ਸਾਨੂੰ ਇਕ ਪੁਰਾਣਾ ਗੀਤ ਲੱਭਾ ਹੈ, ਜੋ ਗੋਰਖ ਦੇ ਜੋਗ ਮਤ ਦੇ ਪ੍ਰਚਾਰਕਾਂ ਦੀ ਉਲਾਦ ਵਿਚੋਂ ਜੋਗੀ ਕਹਿਲਾਉਂਦੇ ਫਕੀਰਾਂ ਦੀ ਯਾਦ ਹੈ ਤੇ ਓਹ ਗਲੀਆਂ ਕੂਚਿਆਂ ਵਿੱਚ ਸੁਣਾਉਂਦੇ ਫਿਰਦੇ ਹਨ, ਉਸਦਾ ਸਾਰ ਅੰਸ਼ ਇਹ ਹੈ:-

ਗਰਬਸੈਨ ਦਾ ਪੁੱਤਰ ਤੇ ਵਿਕ੍ਰਮਾਦਿੱਤ ਦਾ ਭਰਾ ਭਰਥਰੀ ਹਰੀ ਸੀ, ਉਸਨੇ ਪਹਿਲੇ ਨੀਸਾਂਗ ਨਾਮੇ ਰਾਣੀ ਵਿਆਹੀ, ਫੇਰ ਉਸਨੇ ਪਿੰਗਲਾ ਰਾਣੀ ਵਿਆਹੀ। ਏਸ ਨੂੰ ਬਨ ਵਿੱਚ ਧੌਲਰ ਪੁਆ ਦਿੱਤਾ, ਇਸ ਨਾਲ ਅਤਿ ਪਿਆਰ ਸੀ, ਤੇ ਇਸ ਰਾਣੀ ਦਾ ਬੀ ਰਾਜੇ ਨਾਲ ਅਤਿ ਪਿਆਰ ਸੀ। ਇਕ ਦਿਨ ਰਾਣੀ ਬਾਹਰ ਖੜੀ ਸੀ ਤਾਂ ਹੀਰਾ ਮ੍ਰਿਗ ਲੰਘਿਆ। ਓਨ ਕਿਹਾ ‘ਰਾਣੀਏ ਸੰਭਲ ਟੁਰ, ਰੂਪ ਦਾ ਗਰਬ ਨਾ ਕਰ'। ਰਾਣੀ ਨੂੰ ਗੁੱਸਾ ਲੱਗਾ। ਘਰ ਆਇਆਂ ਰਾਜੇ ਨੂੰ ਬੋਲੀ ਕਿ ‘ਹੀਰਾ ਮ੍ਰਿਗ ਮੈਨੂੰ ਬੋਲੀ ਮਾਰ ਗਿਆ ਹੈ ਉਸ ਨੂੰ ਮਾਰ ਲਿਆਓ'। ਗੱਲ ਕੀ ਰਾਜਾ ਮ੍ਰਿਗ ਮਾਰ ਲਿਆਇਆ। ਮ੍ਰਿਗ ਦੇ ਮਰਨ ਵੇਲੇ ਉਸਦੀ ਵਹੁਟੀ ‘ਗਲਤਾਂ’ ਨੇ ਸ੍ਰਾਪ ਦਿੱਤਾ ਕਿ ‘ਰਾਜਾ! ਤੇਰੀ ਰਾਣੀ ਬੀ ਮੇਰੇ ਵਾਂਗੂੰ ਪਤੀ ਵਿਜੋਗ ਦਾ ਦੁਖ ਪਾਏਗੀ, ਜਿਸਦੇ ਕਹੇ ਤੂੰ ਮੇਰੇ ਪਤੀ ਨੂੰ ਮਾਰਿਆ ਹੈ। ਘਰ ਆਉਂਦਿਆਂ ਰਾਹ ਵਿੱਚ ਰਾਜ ਨੇ ਇਕ ਇਸਤ੍ਰੀ ਸਤੀ ਹੁੰਦੀ ਦੇਖੀ ਸੀ, ਘਰ ਆਕੇ ਉਸ ਸਤੀ ਦੀ ਮਹਿੰਮਾ ਰਾਜੇ ਨੇ ਕੀਤੀ, ਤਾਂ ਰਾਣੀ ਨੇ ਕਿਹਾ 'ਓਹ ਸਤੀ ਨਹੀਂ ਜੋ ਨਾਲ ਸੜ ਮਰਦੀ ਹੈ, ਪਰ ਮਹਾ ਸਤੀ ਓਹ ਹੈ ਜੋ ਪਤੀ ਦਾ ਮਰਨਾ ਸੁਣੇ ਤੇ ਸੁਣਨ ਸਾਰ ਮਰ ਜਾਏ'। ਰਾਜੇ ਨੂੰ ਹੈਰਾਨੀ ਹੋਈ, ਅਰ ਓਹ ਫੇਰ ਸ਼ਿਕਾਰ ਚਲਾ ਗਿਆ ਤੇ ਜਾਕੇ ਆਪਣੇ ਮਰਨ ਦਾ ਝੂਠਾ ਸੁਨੇਹਾ ਘੱਲਿਆ। ਸੁਨੇਹਾ ਲਿਆਉਣ ਵਾਲੇ ਨੇ ਰਾਣੀ ਅਗੇ


੧. ‘ਟਾਡ' ਬੀ ਇਹੋ ਨਾਮ ਲਿਖਦੇ ਹਨ।

੨. ਸ਼ਾਇਦ ਅਨੰਗਸੇਨਾ ਦਾ ਅਪਭ੍ਰੰਸ਼ ਹੋ ਗਿਆ। ਕਈ ਜੋਗੀ ‘ਸ਼ਾਮ ਦੀ' ਭੀ ਗਾਉਂਦੇ ਹਨ।