ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
12 / ਭਰਥਰੀ ਹਰੀ ਜੀਵਨ


ਲਹੂ ਲਿਬੜੀ ਪੁਸ਼ਾਕ ਰੱਖ ਦਿੱਤੀ ਤੇ ਕਿਹਾ ਰਾਜਾ ਮਰ ਗਿਆ ਹੈ। ਰਾਣੀ ਬਿਰਹੋਂ-ਚੋਟ ਨਾਲ ਮਰ ਗਈ। ਜਦ ਰਾਜਾ ਮੁੜ ਆਇਆ ਤਾਂ ਰਾਣੀ ਦੀ ਸਮਾਧ ਬਣਾਕੇ ਬਹਿ ਗਿਆ। ਫੇਰ ਗੋਰਖ ਨਾਥ ਆਇਆ ਉਸ ਨੇ ਹਾਂਡੀ ਭੰਨਕੇ ਰਾਜੇ ਨੂੰ ਉਪਦੇਸ਼ ਦਿਤਾ, ਫੇਰ ਗੋਰਖ ਨਾਥ ਨੇ ਰਾਣੀ ਬੀ ਜਿਵਾਲ ਦਿੱਤੀ। ਰਾਜਾ ਵੈਰਾਗਵਾਨ ਹੋ ਗਿਆ ਸੀ, ਸੋ ਸਾਧ ਹੋਕੇ ਨਿਕਲ ਟੁਰਿਆ। ਰਾਣੀ ਦਾ ਸਮਝਾਉਣਾ ਉਸਦਾ ਆਪਣਾ ਪੁੱਤ ਹੀ ਤੇ ਇਕੱਲੀ ਹੋਣਾ, ਰਾਜ ਦਾ ਵਾਰਸ ਨਾ ਹੋਣਾ ਅਨੇਕ ਤਰਲੇ ਕੀਤੇ ਪਰ

ਬੱਧੇ ਕਦੀ ਨਾ ਰਹਿ ਸਕੇ ਪੰਛੀ ਤੇ ਦਰਵੇਸ਼॥

ਇਹ ਕਥਾ ਲਗ ਪਗ ਉਹੋ ਹੈ ਜੋ ਮਿਥਲ ਲਿਪੀ ਦੇ ਨਾਟਕ ਵਿਚ ਹੈ, ਜ਼ਰਾ ਜ਼ਰਾ ਫਰਕ ਹਨ, ਪਰ ਪੰਜਾਬੀ ਕਵਿਤਾ ਇਸ ਗੀਤ ਵਿਚ ਕੁਛ ਚੰਗੇ ਸੁਆਦ ਤੇ ਕਟਾ ਵਾਲੀ ਹੈ ਅਰ ਗਾਉਣੇ ਵਿਚ ਸੰਗੀਤਕ ਤਰਜ਼ ਵੈਰਾਗ ਮਈ ਹੈ, ਇਸ ਕਰਕੇ ਅਸੀਂ ਇਹ ਗੀਤ ਹੇਠਾਂ ਦੇਂਦੇ ਹਾਂ ਕਿ ਏਹ ਪੰਜਾਬੀ ਸਾਹਿੱਤ ਦੀ ਇਕ ਸ਼ੈ ਕਾਇਮ ਰਹਿ ਜਾਵੇ। ਅੱਡ ਅੱਡ ਥਾਵਾਂ ਦੇ ਜੋਗੀ ਫਕੀਰ ਇਹ ਕੁਛ ਕੁਛ ਫ਼ਰਕ ਤੇ ਗਾਉਂਦੇ ਹਨ। ਅਸੀਂ ਇਹਨੂੰ ਅੱਡ ਅੱਡ ਅੰਗਾਂ ਵਿਚ ਰੱਖਦੇ ਹਾਂ, ਜੇ ਕਦੇ ਰਤਾ ਕੁ ਛੁਹਿਆ ਜਾਵੇ ਅਤੇ ਇਨ੍ਹਾਂ ਦੇ ਸਿਰ ਤੇ ਝਾਕੀਆਂ ਲਿਖ ਦਿੱਤੀਆਂ ਜਾਣ ਤਾਂ ਇਹ ਨਾਟਕ ਸਾਰਾ ਬਣ ਸਕਦਾ ਹੈ, ਕਿਉਂਕਿ ਗੀਤ ਲਗ ਪਗ ‘ਬਾਤ ਚੀਤ' ਹੈ।


੧. ਨਿਰਵੇਦ ਨਾਟਕ ਵਿਚ ਪੁੱਤ ਦਸਿਆ ਹੈ।

੨. ਗਾਉਣ ਦੀ ਬਿਧਿ:--ਰਾਗ ਪਹਾੜ। ਤਾਰ-ਚੰਚਲਧਮਾਰ (ਯਾ ਗੀਤ)

ਗ ਗ ਗ ਰੇ ਰੇ ਸ ਗ ਗ ਗ ਰੇ ਸਾ ਸਾ ਰੇ ਰੇ ਰੇ

ਸੁਣ ਰਾਜਾ ਮੇਰੀ ਬਾਤ ਅਲਖ ਜਪੋ ਭੋਲੇ ਜੀ ਨਾਥ ਦਾ