ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 13


੧. ਰਾਜੇ ਦੇ ਪਾਸ ਇਕ ਪੰਡਤ ਆਇਆ ਤੇ ਬੋਲਿਆ:-
ਸ਼ਿਵਜੀ ਭਰੇਗਾ ਭੰਡਾਰ', ਬੋਲੇ ਰਾਜਾ-‘ਪੰਡਤਾ
ਪੰਡਤ— ਸੁਣ ਰਾਜਾ ਮੇਰੀ ਬਾਤ, ਅਲਖ ਜਪੋ ਭੋਲੇ ਜੀ ਨਾਥ ਦਾ।
ਰਾਜਾ— ਸੁਣ ਪੰਡਤ ਮੇਰੀ ਬਾਤ, ਪੁਤਰ ਧੁਰੋਂ ਇੱਕ ਜੀ ਆ ਮਿਲੇ।
ਪੰਡਤ— ਸੁਣ ਰਾਜਾ ਮੇਰੀ ਬਾਤ, ਲਿਖਿਆ ਨਸੀਬੇ ਨਹੀਂ ਪੁਤ ਹੈ।
ਰਾਜਾ- ਸੁਣ ਪੰਡਤ ਮੇਰੀ ਬਾਤ, ਲਿਖੀਆਂ ਕਲਾਮਾਂ ਕਿਵੇਂ ਮੋੜਦੇ।
ਪੰਡਤ— ਸੁਣ ਰਾਜਾ ਮੇਰੀ ਬਾਤ, ਧੁਰ ਦਾ ਲਿਖਿਆ ਨ ਕਦੇ ਬੀ ਮੁੜ
ਰਾਜਾ— ਬਹੁਤਾ ਦੇਸਾਂ ਇਨਾਮ'। ਕੱਢ ਕੁਸਲ ਪੱਤਰੀ ਵਾਚਦਾ।
ਪੰਡਤ— ਸੁਣ ਰਾਜਾ ਮੇਰੀ ਬਾਤ, ਧੁਰ ਦਾ ਲਿਖ੍ਯਾ ਰਾਜਾ ਇਉਂ ਮਿੱਟਸੀ:
ਮੁੜਕੇ ਜਨਮੇਗੀ ਮਾਉਂ, ਬਾਰਾਂ ਬਰਸ ਰਾਜਿਆ ਰਾਜ ਸੀ।
ਲੈਗਾ ਜੋਗੁ ਕਮਾਇ, ਬਾਰਾ ਵਰਹੀਂ ਰਾਜਾ ਹੋ ਭਰਥਰੀ।

੨. ਬੇੜਾ ਹੋ ਗਿਆ ਪਾਰ, ਹੱਛੀ ਘੜੀ ਰਾਜਾ ਓ ਜੰਮਿਆਂ।
ਚੰਦ ਕੌਰਾਂ ਜੀ ਮਾਂਇ, ਕੁੱਖੋਂ ਜਿਦੇ ਭਰਥਰੀ ਜੰਮਿਆਂ।
ਗਊਆਂ ਕੀਤੀਆਂ ਦਾਨ, ਭੋਰੇ ਲੁਟਾਏ ਰਾਜੇ ਨੇ ਮਾਲ ਦੇ।
ਬਾਰਾਂ ਬਰਸਾਂ ਦਾ ਪੂਤ, ਹੋਇਆ ਜਦੋਂ ਰਾਜਾ ਓ ਭਰਥਰੀ।
ਹੋਇਆ ਵਿਆਵਣਹਾਰ, ਪਹਿਲਾਂ ਵਿਆਹੀ ਰਾਣੀ ਨੀਸਾਂਗਦੀ।
ਪਿੱਛੋਂ ਪਿੰਗਲਾਂ ਵੇ ਨਾਰ, ਡੋਲਾ ਲਿਆ ਵਿਆਹਕੇ ਭਰਥਰੀ
ਆਂਦਾ ਵਿੱਚ ਉਜਾੜ, ਬਾਰਾਂ ਕੋਹਾਂ ਦੀ ਓਜਾੜ ਹੈ।
ਦਿੱਤਾ ਧੌਲਰ ਪੁਆਇ, ਏਥੇ ਵੱਸੇ ਰਾਣੀ ਓ ਪਿੰਗਲਾਂ।
ਰਾਜਾ ਲਾਡ ਓ ਲਡਾਇ, ਮੋਹਤ ਰਹੇ ਰਾਣੀ ਓ ਪਿੰਗਲਾਂ
ਰਾਜਾ ਖੇਡੇ ਸ਼ਿਕਾਰ, ਰਾਣੀ ਪਈ ਖੇਡਦੀ ਧੌਲਰੀਂ।


੧. ਏਸ਼ੀਆਟਿਕ ਰੀਸਰਚਸ ਵਿੱਚ ੧੪ ਬਰਸ ਰਾਜ ਕਰਨ ਲਿਖਿਆ ਹੈ।